ਬਾਦਲ ਦਲ ਨੂੰ ਝਟਕਾ ਹਾਈਕੋਰਟ ਨੇ ਸਿੱਧੂ ਤੇ ਮਿਠੂ ਤੇ ਰੇਲ ਹਾਦਸੇ ਸਬੰਧੀ ਪਟੀਸ਼ਨ ਕੀਤੀ ਰੱਦ

ਚੰਡੀਗੜ : ਪੰਜਾਬ ਤੇ ਪਹਿਰਆਣਾ ਹਾਈਕੋਰਟ ਦੀ ਮਾਨਯੋਗ ਅਦਾਲਤ ਵਲੋਂ ਨਵਜੋਤ ਕੌਰ ਸਿੱਧੂ ਅਤੇ ਮੇਲੇ ਦੇ ਪ੍ਰਬੰਧਕ ਮਿਠੂ ਮਦਾਨ ਵੁਰੱਧ ਪਾਈ ਗਈ ਪਟੀਸ਼ਨ ਰੱਦ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਬਾਦਲ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰੇਲ ਹਾਦਸੇ ਦੇ ਮੁੱਦੇ ਤੇ ਸਿੱਧੂ ਜੋੜੀ ਅਤੇ ਕੌਂਸਲਰ ਮਿਠੂ ਮਦਾਨ ਤੇ ਆਰੇਪ ਲਗਾ ਰਹੇ ਸਨ ਕਿ ਉਕਤ ਵਾਪਰੇ ਦਰਦਨਾਕ ਹਾਦਸੇ ਲਈ ਇਹ ਵੀ ਜਿੰਮੇਦਾਰ ਹਨ ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਉੱਚ ਅਦਾਲਤ ਨੇ ਪਟੀਸ਼ਨਕਰਤਾ ਵਕੀਲ ਸ਼ਸ਼ਾਂਕ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਸੁਣਵਾਈ ਦੌਰਾਨ ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਨੇ ਟਿੱਪਣੀ ਕੀਤੀ ਕਿ ਇਹ ਜਨਹਿਤ ਪਟੀਸ਼ਨ ਨਹੀਂ ਸਿਆਸਤ ਤੋਂ ਪ੍ਰੇਰਿਤ ਨਿੱਜ ਹਿਤ ਪਟੀਸ਼ਨ ਹੈ। ਹਾਲਾਂਕਿ, ਵਕੀਲ ਨੇ ਤਰਕ ਦਿੱਤਾ ਸੀ ਕਿ ਹਾਦਸੇ ਲਈ ਨਵਜੋਤ ਕੌਰ ਸਿੱਧੂ ਵੀ ਬਰਾਬਰ ਦੀ ਜ਼ਿੰਮੇਵਾਰ ਹੈ।

ਹਾਈਕੋਰਟ ਨੇ ਇਸ ਤਰਕ ਨੂੰ ਖਾਰਜ ਕਰਦਿਆਂ ਕਿਹਾ ਕਿ ਜੇਕਰ ਨਵਜੋਤ ਕੌਰ ਸਿੱਧੂ ਦੁਸਹਿਰਾ ਸਮਾਗਮ ‘ਤੇ ਮੁੱਖ ਮਹਿਮਾਨ ਵਜੋਂ ਗਈ ਸੀ ਤਾਂ ਉਹ ਹਾਦਸੇ ਦੀ ਜ਼ਿੰਮੇਵਾਰ ਕਿਵੇਂ ਹੋਈ। ਹਾਈਕੋਰਟ ਨੇ ਪਟੀਸ਼ਨ ਪਾਉਣ ਵਾਲੇ ਵਕੀਲ ਨੂੰ ਖਾਸੀ ਝਾੜ ਪਾਈ। ਅਦਾਲਤ ਨੇ ਵਕੀਲ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਹ ਪਟੀਸ਼ਨ ਵਾਪਸ ਨਹੀਂ ਲਵੇਗਾ ਤਾਂ ਉਸ ਨੂੰ ਭਾਰੀ ਕੀਮਤ ਭੁਗਤਣੀ ਪਵੇਗੀ।

ਜ਼ਿਕਰਯੋਗ ਹੈ ਕਿ ਬੀਤੀ 19 ਅਕਤੂਬਰ ਨੂੰ ਰੇਲ ਲਾਈਨਾਂ ‘ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਸੈਂਕੜੇ ਲੋਕ ਜਲੰਧਰ ਤੋਂ ਆ ਰਹੇ ਡੀਐਮਯੂ ਦੀ ਲਪੇਟ ਵਿੱਚ ਆ ਗਏ ਸਨ। ਹਾਦਸੇ ਵਿੱਚ 61 ਮੌਤਾਂ ਹੋ ਗਈਆਂ ਸਨ। ਇਸ ਹਾਦਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵਿਰੁੱਧ ਵੱਡੀ ਮੁਹਿੰਮ ਛੇੜੀ ਹੋਈ ਸੀ, ਜਿਸ ਨੂੰ ਹੁਣ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ।

Related posts

Leave a Reply