ਆਪ’ ਜੋਨ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਸੀਟਾਂ ਜਿੱਤਕੇ ਇਤਿਹਾਸ ਰਚਾਂਗੇ : ਮਾ.ਬਲਦੇਵ ਸਿੰਘ ਜੈਤੋਂ

ਹਲਕਾ ਗੜ੍ਹਸ਼ੰਕਰ ਆਪ ਦਾ ਹੈ ਆਪ ਦਾ ਰਹੇਗਾ : ਵਿਧਾਇਕ ਰੌੜੀ


ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਲੋਕ ਸਭਾ ਹਲਕ ਸ੍ਰੀ ਅਨੰਦਪੁਰ ਸਾਹਿਬ ਦੇ ਨਵ-ਨਿਯੁਕਤ ਅਬਜਰਵਰ ਮਾਸਟਰ ਬਲਦੇਵ ਸਿੰਘ ਜੈਤੋ ਐਮ ਐਲ ਏ ਵਿਧਾਨ ਸਭਾ ਹਲਕਾ ਜੈਤੋਂ ਦੇ ਸਵਾਗਤ ਅਤੇ ਪਾਰਟੀ ਵਲੋਂ ਆਪ ਮਿਸ਼ਨ ਪੰਜਾਬ ਫਤਹਿ 2022ਦੀ ਤਿਆਰੀ ਵਜੋਂ ਹਲਕਾ ਗੜ੍ਹਸ਼ੰਕਰ ਦੇ ਆਪ ਆਗੂਆਂ,ਅਹੁਦੇਦਾਰਾਂ,ਵਲੰਟੀਅਰਾਂ,ਵਰਕਰਾਂ,ਵੋਟਰਾਂ ਤੇ ਸਪੋਰਟਰਾਂ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਪਾਰਟੀ ਦੇ ਸ੍ਰੀ
ਅਨੰਦਰਪੁਰ ਸਾਹਿਬ ਰੋਡ ਸਥਿੱਤ ਦਫਤਰ ਵਿਖੇ ਹੋਈ ਜਿਸ ਵਿੱਚ ਹਲਕਾ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ, ਮਨਜੀਤ ਸਿੰਘ ਘੁੰਮਣ ਕੋ-ਆਰਡੀਨੇਟਰ, ਰਾਮ ਕੁਮਾਰ ਮੁਕਾਰੀ ਅਬਜਰਵਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਰਾਮ ਕੁਮਾਰ ਮੁਕਾਰੀ ਵਲੋਂ ਸਭ ਨੂੰ ਜੀ ਆਇਆ ਨੂੰ ਆਖਦਿਆਂ ਕਿਹਾ ਕਿ ਆਪ ਆਗੂਆਂ,ਅਹੁਦੇਦਾਰਾਂ, ਵਲੰਟੀਅਰਾਂ ਤੇ ਵਰਕਰਾਂ ਦੀ ਇੱਕਜੁਟਤਾ ਨਾਲ਼ ਹੀ ਮਿਸ਼ਨ 2022 ਦੀ ਸਫਲਤਾ ਸੰਭਵ ਹੈ।ਇਸ ਮੌਕੇ ਮਨਜੀਤ ਸਿੰਘ ਘੁੰਮਣ ਵਲੋਂ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਨੂੰ ਅੱਜ ਤੋਂ ਹੀ ਕਮਰ ਕੱਸਕੇ ਵਲੰਟੀਅਰਾਂ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ਼ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ।

Advertisements

ਉਹਨਾਂ ਜਿੱਤ ਦੇ ਅੰਦਰੂਨੀ ਰਾਜਾਂ ਦਾ ਜ਼ਿਕਰ ਕਰਦਿਆਂ ਅਹੁਦੇਦਾਰਾਂ ਤੇ ਆਗੂਆਂ ਨੂੰ ਕਿਹਾ ਕਿ ਨਿੱਜੀ ਹਿੱਤਾਂ ਨੂੰ ਤਿਆਗ ਕੇ ਹਰ ਵੋਟਰ ਦੀ ਸਮੱਸਿਆ ਦਾ ਹੱਲ ਕਰਕੇ ਪਾਰਟੀ ਨਾਲ਼ ਜੋੜਿਆ ਜਾਵੇ ਤਾਂ ਕਿ ਆਪ ਦੀ ਸਰਕਾਰ ਬਣਨੀ ਨਿਸ਼ਚਿਤ ਹੋਵੇ।ਇਸ ਮੌਕੇ ਮਾਸਟਰ ਬਲਦੇਵ ਸਿੰਘ ਜੈਤੋ ਅਬਜਰਵਰ ਸ੍ਰੀ ਅਨੰਦਪੁਰ ਸਾਹਿਬ ਵਲੋਂ ਖਾਲਸੇ ਦੀ ਪਵਿੱਤਰ ਧਰਤੀ ਨੂੰ ਸਿੱਜਦਾ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਰਲ਼ਕੇ ਇਸ ਜੋਨ ਦੀਆਂ ਸਾਰੀਆਂ ਸੀਟਾਂ ਉੱਤੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਝੋਲੀ ਵਿੱਚ ਪਾ ਕੇ ਇਤਿਹਾਸ ਸਿਰਜਾਂਗੇ।ਇਸ ਮੌਕੇ ਉਹਨਾਂ ਕਰੋਨਾ ਵਾਇਰਸ ਵਿਸ਼ਵ ਮਹਾਂਮਾਰੀ ਬਿਮਾਰੀ ਨਾਲ਼ ਨਜਿੱਠਣ ਤੇ ਆਮ ਲੋਕਾਂ ਨੂੰ ਰਾਸ਼ਨ ਸਮੱਗਰੀ ਪਹੁੰਚਾਉਣ ਵਿੱਚ ਬੁਰੀ ਤਰਾਂ ਫੇਲ ਹੋਈ ਕੈਪਟਨ ਸਰਕਾਰ ਦੀ ਪੋਲ ਖੋਲਦਿਆਂ ਕਿਹਾ ਕਿ ਲੋਕ 2022 ਵਿੱਚ ਆਪ ਦੀ ਸਰਕਾਰ ਬਣਾਉਣ ਲਈ ਤੱਤਪਰ ਹਨ।ਲੋੜ ਸਿਰਫ ਉਹਨਾਂ ਨਾਲ਼ ਸਿੱਧਾ ਸੰਪਰਕ ਕਰਨ ਦੀ ਹੈ।ਉਨਾਂ ਦਿੱਲੀ ਦੀ ਆਪ ਸਰਕਾਰ ਦੀਆਂ ਬਿਜਲੀ ਪਾਣੀ ਸਿੱਖਿਆ ਸਿਹਤ ਸਬੰਧੀ ਤੇ ਕਰੋਨਾ ਵਾਇਰਸ ਲਾਕਡਾਊਨ ਸਮੇਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਇਹਨਾਂ ਸਹੂਲਤਾਂ ਨਾਲ਼ ਹਰ ਪਰਿਵਾਰ ਨੂੰ ਸਲਾਨਾ ਕਰੀਬ ਢਾਈ ਲੱਖ ਰੁਪਏ ਤੱਕ ਦਾ ਲਾਭ ਪਹੁੰਚਾਇਆ ਜਾਵੇਗਾ।

Advertisements

ਇਸ ਮੌਕੇ ਚੈਅਰਮੈਨ ਕੋਰ ਕਮੇਟੀ ਮੈਬਰ ਮਾਸਟਰ ਰਣਜੀਤ
ਬਿੰਜੋ ,ਕਮਾਡਰ  ਰੋਕੀ ਮੌਇਲਾ, ਵਾਇਸ ਪ੍ਰਧਾਨ ਬਲਵੀਰ ਬਿੱਲਾ ਖੜੌਦੀ,ਟਕਸਾਲੀ ਆਗੂ ਪਰਮਜੀਤ ਸਿੰਘ ਬਾਰਾਪੁਰ,ਮੀਡੀਆ ਇੰਚਾਰਜ ਚਰਨਜੀਤ ਸਿੰਘ ਚੰਨੀ,ਜਰਨਲ ਸੈਕਟਰੀ ਸੋਮਨਾਥ ਬੰਗੜ ਕੋਸਲਰ  ਸਰਪੰਚ ਬਲਦੀਪ ਸਿੰਘ ਇਬਰਾਹੀਮਪੁਰ, ਸੁਰਜੀਤ ਕੋਸਲਰ, ਹਰਿੰਦਰ ਮਾਨ ਕੋਸਲਰ,ਮੀਡੀਆ ਇੰਚਾਰਜ ਰਾਉ ਕੈਡੋਉਵਾਲ ,ਸਰਕਲ ਪ੍ਰਧਾਨ ਨਰੇਸ਼ ਨੂਰਪੁਰ,ਯੂਥ
ਪ੍ਰਧਾਨ ਰਿੱਕੀ ਖੇਪੜ,ਸਰਪੰਚ ਸੰਜੇ ਪਿੱਪਲੀਵਾਲਾ,ਕਿਸਾਨ ਵਿੰਗ ਪ੍ਰਧਾਨ ਚੂਹੜ ਸਿੰਘ ਬੈਸ,ਕਮਾਡਰ ਬਲਵਿੰਦਰ ਗੜ੍ਹਸ਼ੰਕਰ,ਕਮਾਡਰ ਸਮਸ਼ੇਰ ਪੈਸਰਾ,ਕਮਾਡਰ ਪਰਵਿੰਦਰ ਮਾਹਿਲਪੁਰੀ ,ਬੀਤ ਆਗੂ ਵੀਰ ਸਿੰਘ ਹਰਮਾਂ,ਪ੍ਰਧਾਨ ਟਰੇਡ ਵਿੰਗ ਕੁਲਜੀਤ ਕਪਤਾਨ,ਪ੍ਰਧਾਨ ਟਰੇਡ ਵਿੰਗ ਜਗਦੀਪ ਸਿੰਘ ਕਪਤਾਨ,ਯੂਥ ਪ੍ਰਧਾਨ ਡਾ.ਹਰਮਿੰਦਰ,ਸਰਕਲ ਪ੍ਰਧਾਨ ਸਜੀਵ ਸ਼ਰਮਾ ਰੋੜ ਮਜਾਰਾ,ਚੌਧਰੀ ਸੋਮ ਨਾਥ, ,ਸਰਕਲ ਪ੍ਰਧਾਨ ਜੱਸੀ ਡਘਾਮ,ਬਲਾਕ ਪ੍ਰਧਾਨ ਗੁਰਮੁੱਖ ਗੋਗੋ, ਵਿੱਤ ਸੱਕਤਰ ਗੁਰਦਿਆਲ ਭਨੋਟ ਸੈਕਟਰੀ ਪ੍ਰਿਸੀਪਲ ਸਰਬਜੀਤ ਸਿੰਘ,ਯੂਥ ਪ੍ਰਧਾਨ ਧੀਰਜ ਭਾਟੀਆ,ਕਿਸਾਨ ਵਿੰਗ ਪ੍ਰਧਾਨ ਰਵੇਲ ਸੋਢੀ ,ਮਹਿਲਾ ਵਿੰਗ ਪ੍ਰਧਾਨ ਅਮਰਦੀਪ ਕੋਰ,ਨੰਬਰਦਾਰ ਕੀਮਤੀ ਸਿੰਂਘ,ਰੋਕੀ ਕੁਨੈਲ, ਯੂਥ ਪ੍ਰਧਾਨ ਸਜੀਵ ਭਵਾਨੀਪੁਰ,ਸਰਪੰਚ ਸੁਖਵਿੰਦਰ ਮੁਗੋਵਾਲ, ਯੂਥ ਪ੍ਰਧਾਨ ਨਰਿੰਦਰ ਦੇਨੋਵਾਲ ਅਦਿ ਸਾਮਿਲ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply