ਸ਼ਾਹਪੁਰਕੰਡੀ / ਪਠਾਨਕੋਟ 13 ਮਈ, ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਵਿਖੇ ਵੱਖ-ਵੱਖ ਜੱਥੇਬੰਦੀਆਂ ‘ਤੇ ਅਧਾਰਿਤ ਬਣੀ ਸਾਂਝੀ ਐਕਸ਼ਨ ਕਮੇਟੀ ਦੀ ਵਿਸੇਸ਼ ਮੀਟਿੰਗ ਗੁਰਨਾਮ ਸਿੰਘ ਮਟੌਰ ਦੀ ਪ੍ਰਧਾਨਗੀ ਹੇਠ ਸਥਾਨਕ ਸਟਾਫ਼ ਕਲੱਬ ਵਿੱਚ ਹੋਈ। ਉਪਰੰਤ ਐਸ.ਕੇ. ਸਲੂਜਾ ਮੂੱਖ ਇੰਜ਼ੀਨੀਅਰ, ਨਰੇਸ ਕੁਮਾਰ ਨਿਗਰਾਨ ਇੰਜ਼ੀਨੀਅਰ(ਹੈਡਕੁਆਟਰ) ਜੇ.ਪੀ ਸਿੰਘ ਨਿਗਰਾਨ ਇੰਜ਼ੀਨੀਅਰ (ਐਡਮਿਨ) ਨਾਲ ਵੱਖ-ਵੱਖ ਮੁੱਦਿਆਂ ਤੇ ਮੀਟਿੰਗ ਹੋਈ ‘ਤੇ ਮੱਖ ਇੰਜ਼ੀਨੀਅਰ ਨੇ ਭਰੋਸਾ ਦਿਵਾਇਆ ਜਿਵੇਂ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਡੈਮ ਉੱਪਰ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਡਿਊਟੀ ਪਾਸ ਜਾਰੀ ਕਰ ਦਿੱਤੇ ਜਾਣਗੇ, ਕੁਆਟਰ ਲੀਜ਼ ‘ਤੇ ਦੇਣ ਅਤੇ ਪ੍ਰੋਮੋਸ਼ਨਾਂ ਕਰਨ ਸੰਬੰਧੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਜੋ ਇਕ ਮਹੀਨੇ ਵਿੱਚ ਰਿਪੋਰਟ ਦੇਣਗੀਆਂ ਰਿਪੋਰਟ ਉਪਰੰਤ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗ ।
ਤਨਖ਼ਾਹ ਹਰੇਕ ਮਹੀਨੇ ਪਹਿਲੀ ਤਾਰੀਕ ਨੂੰ ਦਿੱਤੀ ਜਾਇਆ ਕਰੇਗੀ, ਕੁਆਟਰਾਂ ਦੀ ਮੁਰੰਮਤ ਜਲਦੀ ਕਰਵਾਈ ਜਾਵੇਗੀ, ਸੇਵਾ-ਮੁਕਤ ਕਰਮਚਾਰੀਆਂ ਦੀ ਪ੍ਰੋਵੀਜ਼ਨਲ ਪੈਨਸ਼ਨ ਅਤੇ ਬਕਾਏ ਤੁਰੰਤ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀਆਂ ਪ੍ਰੋਮੋਸ਼ਨਾਂ ਸੰਬੰਧੀ ਪੱਤਰ ਜਲਦੀ ਜਾਰੀ ਕਰ ਦਿੱਤਾ ਜਾਵੇਗਾ।, ਫ਼ੀਲਡ ਦੇ ਕਰਮਚਾਰੀਆਂ ਨੂੰ ਮਾਸਕ ਅਤੇ ਸ਼ੈਨੇਟਾਈਜ਼ਰ ਦੇਣ ਲਈ ਅਫਸਰਾਂ ਨੂੰ ਕਹਿ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਬਾਰੇ ਵੀ ਮੁੱਖ ਇੰਜ਼ੀਨੀਅਰ ਨੇ ਪੂਰਣ ਭਰੋਸਾ ਦਿੱਤਾ।ਇਸ ਮੌਕੇ ਤੇ ਨੱਥਾ ਸਿੰਘ ਢਡਵਾਲ, ਗਿਆਨ ਚੰਦ ਲੂੰਬਾ,ਰਵਿੰਦਰ ਸਿੰਘ ਜੱਗਾ,ਜਸਵੰਤ ਸਿੰਘ ਸੰਧੂ, ਰੋਸ਼ਨ ਭਗਤ ਤਾਲਮੇਲ ਸਕੱਤਰ, ਅਸ਼ੋਕ ਸ਼ਰਮਾ,ਰਾਜਿੰਦਰ ਸਿੰਘ ਵਾਹਲਾ, ਯਸ ਪਾਲ,ਸੁਰਿੰਦਰ ਮਾਨ, ਸਤਿੰਦਰ ਪਰਾਸ਼ਰ, ਪ੍ਰਵੀਨ ਚੋਪੜ੍ਹਾ,ਪਰਮਜੀਤ ਕੁਮਾਰ,ਰਣਜੀਤ ਸਿੰਘ ਗੋਸਲ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp