ਪਠਾਨਕੋਟ, 13 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ. ਗੁਰਪ੍ਰੀਤ ਸਿੰਘ ਖਹਿਰਾ (ਆਈ.ਏ.ਐਸ.) ਜਿਲਾ ਮੈਜਿਸਟਰੇਟ , ਪਠਾਨਕੋਟ ਨੇ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ 2 ਜੂਨ 2020 ਨੂੰ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਾਕਡਾਊਨ ਵਿੱਚ ਢਿੱਲ ਦਿੱਤੀ ਗਈ ਸੀ। ਇਹਨਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਲਾਕਡਾਊਨ 5.0/ਅਨਲਾਕ 1.0 ਸਬੰਧੀ ਨਵੀਆਂ ਹਦਾਇਤਾਂ ਜਾਰੀ ਹੋਈਆਂ ਹਨ। ਇਹ ਹਦਾਇਤਾਂ 1 ਜੂਨ 2020 ਤੋਂ ਮਿਤੀ 30 ਜੂਨ 2020 ਤੱਕ ਲਾਗੂ ਹੋਣਗੀਆ।
ਉਨਾਂ ਕਿਹਾ ਕਿ ਦੁੱਧ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜੀਆਂ ਹਫਤੇ ਦੇ ਸਾਰੇ ਦਿਨ- ਸਵੇਰੇ 05:00 ਵਜੇ ਤੋਂ ਸ਼ਾਮ 07:00 ਵਜੇ ਤੱਕ ਅਤੇ ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪੋਲਟਰੀ/ਪਸ਼ੂਆਂ ਲਈ ਹਰਾ ਚਾਰਾ/ਤੂੜੀ, ਫੀਡ,ਖਾਦ, ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਹਫਤੇ ਦੇ ਸਾਰੇ ਦਿਨ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁਲੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਕਰਿਆਨਾਂ ਦੀ ਸਪਲਾਈ, ਤਾਜੇ ਫਲ ਅਤੇ ਸਬਜੀਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਚਾਰੇ ਦੀ ਸਪਲਾਈ, ਖਾਧ ਪਦਾਰਥਾਂ ਦੀ ਸਪਲਾਈ ਕਰਨ ਵਾਲੀਆਂ ਸਾਰੀਆਂ ਫੂਡ ਪ੍ਰੋਸੈਸਿੰਗ ਇਕਾਈਆਂ, ਪੈਟਰੋਲ/ਸੀਐਨਜੀੇ ਪੰਪਾਂ/ਡਿਸਪੈਸਿੰਗ ਯੂਨਿਟਾਂ ਤੇ ਪੈਟਰੋਲ ਡੀਜਲ,ਸੀਐਨਜੀ ਦੀ ਵੰਡ,ਚੋਲ ਸੈਲਰ, ਡੇਅਰੀ ਯੂਨਿਟ, ਚਾਰਾ ਤਿਆਰ ਕਰਨ ਵਾਲੇ ਯੂਨਿਟ,ਐਲ.ਪੀ.ਜੀ ਸਪਲਾਈ (ਘਰੇਲੂ ਅਤੇ ਵਪਾਰਕ), ਮੈਡੀਕਲ ਸਟੋਰਾਂ ਤੋਂ ਦਵਾਈਆਂ, ਸਿਹਤ ਸੇਵਾਵਾਂ, ਮੈਡੀਕਲ ਅਤੇ ਸਿਹਤ ਦੇ ਉਪਕਰਣਾ ਦਾ ਨਿਰਮਾਣ, ਸੰਚਾਰ ਸੇਵਾਂ ਨੂੰ ਯਕੀਨੀ ਬਣਾਉਂਣ ਲਈ ਉਨਾਂ ਦੁਆਰਾ ਨਿਯੁਕਤ ਕੀਤੀਆਂ ਟੈਲੀਕਾਮ ਆਪਰੇਟਰਾਂ ਅਤੇ ਏਜੰਸੀਆਂ, ਬੀਮਾ ਕੰਪਨੀਆਂ, ਬੈਂਕ ਅਤੇ ਏ.ਟੀ.ਐਮ., ਡਾਕਘਰ, ਗੋਦਾਮ ਵਿੱਚ ਪ੍ਰਾਪਤੀ ਲਈ ਕਣਕ ਅਤੇ ਚਾਵਲ ਦੀ ਲੋਡਿੰਗ ਅਤੇ ਅਨਲੋਡਿੰਗ/ਸੈਂਟਰਲ ਪੂਲ/ਡੀ.ਸੀ.ਪੀ. , ਭੋਜਨ ਅਨਾਜ ਦੀ ਖਰੀਦ ਅਤੇ ਭੰਡਾਰਨ ਲਈ ਜਰੂਰੀ ਵਸਤਾਂ, ਬਾਰਦਾਨੇ, ਕਰੇਟ, ਤਰਪਾਲ, ਕਵਰ, ਜਾਲ, ਕੀਨਨਾਸਕਾਂ, ਖੇਤੀਬਾੜੀ ਉਪਕਰਣ ਇਕਾਈਆਂ ਬਣਾਉਂਣ ਵਾਲੀਆਂ ਆਦਿ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁਲੀਆਂ ਰਹਿਣਗੀਆਂ।
ਉਨਾਂ ਕਿਹਾ ਕਿ ਹੇਅਰ ਕਟਿੰਗ ਦੀਆਂ ਦੁਕਾਨਾਂ,ਸਪਾ ਪਾਰਲਰ, ਬਿਊਟੀ ਪਾਰਲਰ ਅਤੇ ਸੈਲੁਨ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁਲੇ ਰਹਿਣਗੇ ਅਤੇ ਸ਼ਨੀਵਾਰ, ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਪੂਰੀ ਤਰਾਂ ਬੰਦ ਰਹਿਣਗੇ, ਰੈਸਟੋਰੈਂਟ, ਹਲਵਾਈ, ਬੇਕਰੀ ਅਤੇ ਡੋਮਿਨੋਜ, ਮਲਟੀਨੇਸਨਲ ਈਟਰਜ,ਸਬਵੇ, ਬਾਸਕਿੰਨਰੋਬਿਨ ਆਦਿ ਪਹਿਲਾਂ ਜਾਰੀ ਸ਼ਰਤਾਂ ਦੇ ਆਧਾਰ ਤੇ ਹਫਤੇ ਦੇ ਸਾਰੇ ਦਿਨ- ਸਵੇਰੇ 09:00 ਵਜੇ ਤੋਂ ਸ਼ਾਮ 07:00 ਵਜੇ ਤੱਕ ਕੇਵਲ ਹੋਮ ਡਿਲਵਰੀ ਅਤੇ ਟੇਕ ਅਵੇ ਲਈ ਖੁਲੀਆਂ ਰਹਿਣਗੀਆਂ। ਉਨਾ ਕਿਹਾ ਕਿ ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ- ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲੇ ਰਹਿਣਗੇ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ, ਇੰਨਸ਼ੋਰੈਂਸ, ਫਾਈਨੈਂਸ ਕੰਪਨੀਆਂ ਆਦਿ ਆਪਣੇ-ਆਪਣੇ ਨਿਯਮਿਤ ਸਮੇਂ ਅਤੇ ਦਿਨਾਂ ਅਨੁਸਾਰ ਖੁਲੀਆਂ ਰਹਿਣਗੀਆਂ।
ਉਨਾਂ ਕਿਹਾ ਕਿ ਵਿਦਿਅਕ ਅਦਾਰੇ, ਸਿਖਲਾਈ ਅਤੇ ਕੋਚਿੰਗ ਸੈਂਟਰ ਆਦਿ ਕੇਵਲ ਪ੍ਰਬੰਧਕੀ ਕਾਰਜਾਂ ਲਈ ਸੋਮਵਾਰ ਤੋਂ ਸ਼ੁਕਰਵਾਰ ਤੱਕ- ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲੇ ਰਹਿਣਗੇ। ਪ੍ਰਾਹੁਣਾਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਕਲੱਬ, ਥਿਏਟਰ, ਬਾਰ, ਆਡੀਓਟੋਰੀਅਮ, ਅਸੈਂਬਲੀ ਹਾਲ ਅਤੇ ਹੋਰ ਸਮਾਜਿਕ, ਧਾਰਮਿਕ, ਰਾਜਨੀਤਿਕ ਖੇਡਾਂ, ਮਨੋਰੰਜਨ, ਵਿਦਿੱਅਕ ਜਾਂ ਸੱਭਿਆਚਾਰਕ ਸਮਾਗਮ ਜਾਂ ਇਕੱਠ ਆਦਿ ਅਗਲੇ ਹੁਕਮਾਂ ਤੱਕ ਮੁਕੰਮਲ ਤੌਰ ਤੇ ਬੰਦ ਰਹਿਣਗੇ।
ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਸਾਰੀਆਂ ਦੁਕਾਨਾਂ, ਸ਼ੋ-ਰੂਮ, ਸੇਵਾਵਾਂ ਆਦਿ ਸੋਮਵਾਰ ਤੋਂ ਸ਼ੁਕਰਵਾਰ- ਸਵੇਰੇ 09:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਸ਼ਨੀਵਾਰ, ਐਤਵਾਰ ਅਤੇ ਗਜ਼ਟਡ ਛੁੱਟੀ ਵਾਲੇ ਦਿਨ ਪੂਰੀ ਤਰਾਂ ਬੰਦ ਰਹਿਣਗੀਆਂ।
ਉਨਾਂ ਕਿਹਾ ਕਿ ਸ਼ਨੀਵਾਰ, ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਕੇਵਲ ਜ਼ਰੂਰੀ ਕੰਮ ਲਈ ਇੱਕ ਜਿਲੇ ਤੋਂ ਦੂਸਰੇ ਜਿਲੇ ਵਿੱਚ ਜਾਣ ਲਈ epasscovid19.pais.net.in ਤੇ ਅਪਲਾਈ ਕਰਕੇ ਜਿਲਾ ਪ੍ਰਸ਼ਾਸ਼ਨ ਪਾਸੋਂ ਈ.ਪਾਸ ਜਾਰੀ ਕਰਵਾਉਣਾ ਜ਼ਰੂਰੀ ਹੋਵੇਗਾ। ਮੈਡੀਕਲ ਐਮਰਜੈਂਸੀ/ਸੇਵਾਵਾਂ ਲਈ ਕਿਸੇ ਕਿਸਮ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ,ਵਿਆਹ/ਸ਼ਾਦੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਿਲਾ ਪ੍ਰਸ਼ਾਸ਼ਨ ਤੋਂ 50 ਵਿਅਕਤੀਆਂ ਲਈ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਇਸ ਸਬੰਧੀ ਆਪਣੀ ਲਿਖਤੀ ਪ੍ਰਤੀਬੇਨਤੀ ਸਮੇਤ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੇ ਨਾਵਾਂ ਦੀ ਲਿਸਟ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਈ.ਮੇਲ. dc.patankot@gmail.com ਤੇ ਭੇਜੀ ਜਾਵੇ, ਜਿਸ ਦੀ ਪ੍ਰਵਾਨਗੀ/ਇਜ਼ਾਜਤ ਈ.ਮੇਲ ਤੇ ਹੀ ਆਪ ਨੂੰ ਭੇਜ਼ ਦਿੱਤੀ ਜਾਵੇਗੀ ਜਾਂ ਖੁੱਦ ਇੱਕ ਵਿਅਕਤੀ ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ-ਏ,ਪਹਿਲਾਂ ਫਲੋਰ, ਕਮਰਾ ਨੰ: 212 ਵਿੱਚ ਪਹੁੰਚ ਕਰਕੇ ਲਿਖਤੀ ਪ੍ਰਵਾਨਗੀ/ਇਜ਼ਾਜਤ ਪ੍ਰਾਪਤ ਕਰ ਸਕਦਾ ਹੈ।। ਵਿਆਹ ਤੋਂ ਘੱਟੋ-ਘੱਟ ਇਕ ਹਫਤਾ ਪਹਿਲਾਂ ਪ੍ਰਤੀ ਬੇਨਤੀ ਦਿੱਤੀ ਜਾਵੇ।
ਉਨਾਂ ਸਮੂਹ ਜਿਲਾ ਪਠਾਨਕੋਟ ਨਿਵਾਸੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਮਾਰਟ ਮੋਬਾਇਲ ਫੋਨ ਤੇ COVA ਅਤੇ Aarogya Setu ਐਪਲੀਕੇਸ਼ਨ ਇੰਸਟਾਲ/ਡਾਊਨਲੋਡ ਕਰਨ ਅਤੇ ਇਸ ਨੂੰ ਨਿਰੰਤਰ ਅਪਡੇਟ ਕਰਨ ਤਾਂ ਜ਼ੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਕੋਵਿਡ-19 ਸਬੰਧੀ ਯੋਜਨਾ ਨੂੰ ਸੇਧ ਮਿੱਲ ਸਕੇ। ਲੰਬੇ ਸਮੇਂ ਤੋਂ ਬਿਮਾਰ, 65 ਸਾਲ ਤੋਂ ਜਿਆਦਾ ਉਮਰ ਦੇ ਬਜੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਕੇਵਲ ਸਿਹਤ ਸਬੰਧੀ ਜਾਂ ਅਤਿ ਜ਼ਰੂਰੀ ਕਾਰਜਾਂ ਲਈ ਹੀ ਘਰ ਤੋਂ ਬਾਹਰ ਨਿਕਲਣ। ਜਨਤਕ ਪਾਰਕ ਪਬਲਿਕ ਲਈ ਸੈਰ, ਕਸਰਤ, ਯੋਗਾ ਲਈ ਖੁੱਲੇ ਰਹਿਣਗੇ, ਪਰੰਤੂ ਇਕ ਜਗਾ ਤੇ ਇਕੱਠ ਕਰਨ ਤੇ ਪਾਬੰਦੀ ਹੋਵੇਗੀ।ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ/ਸੰਸਥਾਂ ਵਲੋਂ ਉਕਤ ਹਦਾਇਤਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਹ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤੋਂ 60 ਤਹਿਤ ਸਜਾ ਦਾ ਭਾਗੀਦਾਰ ਹੋਵੇਗਾ ਅਤੇ ਉਸ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp