ਹੁਸ਼ਿਆਰਪੁਰ ਜਿਲੇ ਵਿੱਚ ਇੱਕ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ 139 ਹੋ ਗਈ
ਗੜ੍ਹਦੀਵਾਲਾ / ਹੁਸ਼ਿਆਰਪੁਰ 14 ਜੂਨ (ਲਾਲਜੀ , ਯੋਗੇਸ਼ ਗੁਪਤਾ, ਪੀਕੇ ) ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਦੇ ਤਹਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ , ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਲਈ ਚੁਕੇ ਕਦਮਾਂ ਅਤੇ ਲੋਕਾਂ ਵਿੱਚ ਕੋਰੋਨਾ ਜਾਗਰੂਕਤਾਂ ਅਤੇ ਸਾਵਧਾਨੀਆਂ ਅਪਨਾਉਣ ਨਾਲ ਕੋਰੋਨਾ ਵਾਇਰਸ ਦੇ ਸਮਜਿਕ ਫੈਲਅ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਇਆ ਹੈ ।
ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 278 ਸੈਪਲ ਲੈਣ ਅਤੇ ਲੈਬ ਤੋ ਅੱਜ 801 ਰਿਪੋਟਾਂ ਪ੍ਰਾਪਤ ਹੋਣ ਨਾਲ 1 ਪਾਜੇਟਿਵ ਕੇਸ ਆਉਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ 139 ਹੋ ਗਈ ਹੈ । ਜਿਲੇ ਵਿੱਚ ਹੁਣ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 6825 ਹੋ ਗਈ ਹੈ , ਤੇ 6005 ਨੈਗਟਿਵ ਅਤੇ 657 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 24 ਸੈਪਲ ਇੰਵੈਲਡ ਹਨ , 5 ਦੀ ਮੌਤ ਤੇ , ਐਕਟਿਵ 3 ਕੇਸ ਹਨ ।
ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ
ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਇਕ ਪਾਜੇਟਿਵ ਪ੍ਰਵਾਸੀ ਮਜਦੂਰ ਮਰੀਜ ਖੱਖੋ ਕਮਾਰ 22 ਵਾਸੀ ਮੋਹਣੋਵਾਲ ਸਿਹਤ ਕੇਦਰ ਪੋਸੀ ਨਾਲ ਸਬੰਧਿਤ ਹੈ, ਮਰੀਜ 10 ਜੂਨ ਨੂੰ ਬਿਹਾਰ ਤੋ ਆਇਆ ਸੀ 11 ਤਰੀਕ ਨੂੰ ਸੈਪਲ ਲਿਆ ਸੀ ਤੇ ਅੱਜ ਇਸ ਦੀ ਰਿਪੋਟ ਪਾਜੇਟਿਵ ਆਈ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp