HOSHIARPUR : (SHARMA) ਲੇਬਰ ਪਾਰਟੀ ਅਤੇ ਟਰਾਂਸਪੋਟਰ’ਜ ਵਲੋਂ ਕੇਂਦਰ ਅਤੇ ਪ੍ਰਦੇਸ. ਸਰਕਾਰਾਂ ਵਲੋਂ ਜਾਣਬੁਝ ਕੇ ਪੈਟਰੋਲ,ਡੀਜ.ਲ ਦੀਆਂ ਕੀਮਤਾਂ ਵਧਾ ਕੇ ਟਰਾਂਸਪੋਟਰਾਂ ਨੂੰ ਆਰਥਿਕ ਮੰਦਹਾਲੀ ਵਿਚ ਡੁਬਾਉਣ, ਮਹੀਨੇ ਦਾ ਕੰਮ ਘੱਟ ਕੇ ਅੱਧਾ ਰਹਿਣ ਕਾਰਨ ਕੰਮਾ ਵਿਚ ਵੱਡੇ ਘਾਟੇ ਪੈਣ ਅਤੇ ਸਰਕਾਰਾਂ ਵਲੋਂ ਕੋਈ ਵੀ ਸਹੂਲਤ ਨਾ ਦੇਣ ਦੇ ਵਿਰੁਧ ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮਾਹਿਲ ਪੁਰ ਟਰਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਰੋਸ ਮੁਜਾਹਰਾ ਕੀਤਾ ਤੇ ਕਿਹਾ ਕਿ ਸਰਕਾਰਾਂ ਕਾਰਪੋਰੇਟਰਾਂ ਦੇ ਹੱਕ ਵਿਚ ਰਹਿ ਕਿ ਟਰਾਂਸਪੋਟਰ’੦ ਨੂੰ ਤਬਾਹ ਕਰ ਰਹੀ ਹੈ, ਹੁਣ ਇਹ ਹੋ ਗਈ ਹੈ ਕਿ ਹਰ ਰੋ੦ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੀ ਹੈ ਅਤੇ ਟਰਾਂਸਪੋਟਰਾਂ ਦਾ ਕੰਮ ਟ੍ਰੈਕਟਰ ਟਰਾਲੀਆਂ ਵਾਲੇ ਵੀ ਕਰਨ ਲੱਗ ਪਏ ਹਨ|ਉਨ੍ਹਾਂ ਕਿਹਾ ਕਿ ਸਰਕਰਾਂ ਦਾ ਮੰਹਿਗਾਈ ਪ੍ਰਤੀ ਜਿੱਦਬਾਜ.ੀ ਵਾਲਾ ਵਤੀਰਾ ਲੋਕਾਂ ਦੇ ਮੂਲ ਅਧਿਕਾਰਾਂ ਨਾਲ ਖਿਲਵਾੜ ਕਰ ਰਿਹਾ ਹੈ ਤੇ ਪੈਟਰੋਲੀਅਮ ਪਦਾਰਥਾਂ ਦੀ ਮੰਹਿਗਾਈ ਵਧਣ ਕਾਰਨ ਹਰ ਰੋ੦ ਵਰਤੋਂ ਵਿਚ ਆਉਣ ਵਾਲੇ ਪ੍ਰਦਾਰਥਾਂ ਦੀ ਮੰਹਿਗਾਈ ਅਸਮਾਨ ਛੂਹ ਰਹੀ ਹੈ, ਮੰਹਿਗਾਈ ਦੀ ਅਸਲ ਮਾਰ ਦਾ ਪਤਾ ਉਨ੍ਹਾਂ ਲੋਕਾਂ ਤੋਂ ਚਲਦਾ ਹੈ ਕਿ ਜਿਨ੍ਹਾਂ ਦੇ ਘਰ ਬੱਚਿਆਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ|ਪੈਟਰੋਲ ਅਤੇ ਡੀਜ.ਲ ਦੀ ਕੀਮਤਾਂ ਨੇ ਟਰਾਂਸਪੋਰਟਰਾਂ ਨੂੰ ਬੁਰੀ ਝੰਜੋੜ ਕੇ ਰੱਖ ਦਿਤਾ ਹੈ ਤੇ ਮਹੀਨੇ ਵਿਚ ਸਿਰਫ 10,15 ਦਿਨ ਹੀ ਕੰਮ ਬੜੀ ਮੁਸਿ.ਕਲ ਨਾਲ ਮਿਲਦਾ ਹੈ ਤੇ ਕਮਾਈ ਨਾਲੋਂ ਖਰਚਿਆਂ ਵਿਚ ਵਾਧਾ ਹੋ ਗਿਆ ਹੈ|ਧੀਮਾਨ ਨੇ ਕਿਹਾ ਕਿ ਅਗਰ ਇਕ ਟਰਾਂਸਪੋਟਰ 96 ਲੀਟਰ ਡੀਜ.ਲ ਦੀ ਹਰ ਰੋਜ. ਵਰਤੋਂ ਕਰਦਾ ਹੈ ਤਾਂ ਉਹ ਸਰਕਾਰ ਨੂੰ 12,96,480 ਰੁ: ਦਾ ਡੀਜ.ਲ ਉਤੇ ਹੀ ਸਲਾਨਾ ਟੈਕਸ ਭਰਦਾ ਹੈ, ਪਲਸ 65000 ਰੁ: ਦੀ ਇੰਸ.ੋਰੈਂਸ ਉਤੇ ਟੈਕਸ, 20,000 ਰੁ: ਦੇ ਲਗਭਗ ਨੇਸ.ਨਲ ਪਰਮਿਟ ਫੀਸ, ਵਹੀਕਲ ਪਾਸਿੰਗ ਫੀਸ ਲਗਭਗ 4000, ਪੰਜਾਬ ਪਰਮਿੱਟ ਫੀਸ 3650 ਰੁ:, ਟੋਕਨ ਪਲਸ ਗੁੱਡਜ. ਟੈਕਸ 23000 ਰੁ: ਲਗਪਗ ਸਲਾਨਾ, ਪਲਸ ਸਰਕਾਰੀ ਦਫਤਰਾਂ ਵਿਚ ਰਿਸ.ਵਤ ਅਤੇ ਪੁਲਿਸ ਦਾ ਜੇਬ ਕੱਟ ਟੈਕਸ ਪਰ ਸੋਚਣ ਵਾਲੀ ਗੱਲ ਹੈ ਕਿ ਇਹ ਤਾਂ ਇਕ ਟਰਕ ਉਤੇ ਖਰਚਾ ਅਤੇ ਸਰਕਾਰ ਨੂੰ ਲੱਖਾਂ ਰੁਪਏ ਟੈਕਸ ਦੇਣ ਦਾ ਲੇਖਾਜੋਖਾ ਪਰ ਇਸ ਸਭ ਦੇ ਬਾਵਜੂਦ ਸਹੂਲਤ ਦਾ ਨਾਮੋ ਨਿਸ.ਾਨ ਤਕ ਵੇਖਣ ਨੂੰ ਨਹੀਂ ਮਿਲਦਾ|
ਉਨ੍ਹਾਂ ਕਿਹਾ ਕਿ 7 ਸਾਲਾਂ ਵਿਚ ਇਕ ਟਰਕ ਸਰਕਾਰ ਨੂੰ ਲਗਭਗ 1 ਕਰੋੜ ਰੁ: ਤੋਂ ਵੱਧ ਦਾ ਸਰਕਾਰੀ ਖਜ.ਾਨੇ ਵਿਚ ਯੋਗਦਾਨ ਪਾ ਰਿਹਾ ਹੈ|ਧੀਮਾਨ ਨੇ ਕਿਹਾ ਕਿ ਅ.ਜਾਦੀ ਦੇ 72 ਸਾਲਾਂ ਬਾਅਦ ਵੀ ਟਰਕ ਉਪਰੇਟਰਾਂ ਅਤੇ ਇਸ ਧੰਦੇ ਨਾਲ ਜੁੜੇ ਮੇਹਿਨਤੀ ਡਰਾਇਵਰਾਂ ਅਤੇ ਹੈਲਪਰਾਂ ਨੂੰ ਇਕ ਨਿੱਕੇ ਪੈਸੇ ਦੀ ਸਹੂਲਤ ਵੀ ਨਸੀਬ ਨਹੀਂ ਹੋਈ|ਧੀਮਾਨ ਨੇ ਕਿਹਾ ਕਿ ਸਰਕਾਰਾਂ ਟੈਕਸ ਦੇਣ ਵਾਲਿਆਂ ਨਾਲ ਹੀ ਵਿਤਕਰੇ ਕਰ ਰਹੀ ਹੈ ਤੇ ਫਿਰ ਬਾਕੀਆਂ ਨਾਲ ਕੀ ਕਰਦੀ ਹੋਵੇਗੀ| ਇਕ ਪਾਸੇ ਦੇਸ. ਵਿਚੋਂ ਗਰੀਬੀ ਖਤਮ ਕਰਨ ਦੇ ਦਾਅਬੇ ਕਰ ਰਹੀ ਹੈ ਤੇ ਦੁਸਰੇ ਪਾਸੇ ਪੈਟਰੋਲ ਅਤੇ ਡੀ.ਜਲ ਤੇ ਘਰੈਲੂ ਗੈਸ ਦੀਆਂ ਕੀਮਤਾਂ ਵਧਾ ਕੇ ਗਰੀਬ ਲੋਕਾਂ ਦੀ ਕਤਾਰ ਲੰਬੀ ਕਰ ਰਹੀ ਹੈ, ਸਭ ਤੋਂ ਮਾਰ ਲੋਕਾਂ ਦੇ ਕੰਮਾਂ ਉਤੇ ਪਹੁੰਚਣ ਵਿਚ ਵੀ ਮਾਰ ਪੈਅ ਰਹੀ ਹੈ|ਉਨ੍ਹਾਂ ਕਿਹਾ ਕਿ ਮੰਹਿਗਾਈ ਨਾਲ ਕਿਸੇ ਵੀ ਕੀਮਤ ਉਤੇ ਸਮਝੋਤਾ ਨਹੀਂ ਕੀਤਾ ਜਾ ਸਕਦਾ| ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁਖੀ ਵਿਰੁਧ ਲੜਾਈ ਜਾਰੀ ਰੱਖੀ ਜਾਵੇਗੀ| ਇਸ ਮੋਕੇ ਬਲਵੀਰ ਸਿੰਘ ਮਹਿਪੁਰੀਆ, ਸੁਰਜੀਤ ਸਿੰਘ ਬੈਂਸ, ਗੁਰਦੀਪ ਸਿੰਘ ਲੰਗੇਰੀ,ਕਰਨੈਲ ਸਿੰਘ, ਨਰੰਜਨ ਸਿੰਘ ਮਾਹਿਲਪੁਰੀ,ਮੋਹਨ ਸਿੰਘ, ਬਲਵੀਰ ਚੰਗ, ਸੁਰਜੀਤ ਕੁਮਾਰ, ਪਰਵਿੰਦਰ ਸਿੰਘ, ਸੰਦੀਪ ਸਿੰਘ, ਨਵੀਨ ਕੁਮਾਰ ਅਤੇ ਜਸਵਿੰਦਰ ਕੁਮਾਰ ਆਦਿ ਸ.ਾਮਿਲ ਸਨ|
EDITOR
CANADIAN DOABA TIMES
Email: editor@doabatimes.com
Mob:. 98146-40032 whtsapp