BiG NEWS.. ਪਿੰਡ ਮਨਹੋਤਾ (ਗੜ੍ਹਦੀਵਾਲਾ) ਦੇ ਤਪਿਸ਼ ਅਤੇ ਨੰਗਲ (ਕਮਾਹੀ ਦੇਵੀ) ਦੇ ਅਭਿਸ਼ੇਕ ਭਾਰਤੀ ਸੈਨਾ ਚ ਬਣੇ ਲੈਫਟੀਨੈਂਟ

ਪਿੰਡ ਮਨਹੋਤਾ(ਗੜ੍ਹਦੀਵਾਲਾ) ਦੇ ਤਪਿਸ਼ ਅਤੇ ਨੰਗਲ (ਕਮਾਹੀ ਦੇਵੀ) ਦੇ ਅਭਿਸ਼ੇਕ ਭਾਰਤੀ ਸੈਨਾ ਚ ਬਣੇ ਲੈਫਟੀਨੈਂਟ 

ਗੜਦੀਵਾਲਾ / ਹੁਸਿਆਰਪੁਰ 15 ਜੂਨ ( ਚੌਧਰੀ )  : ਗੜ੍ਹਦੀਵਾਲਾ ਦੇ ਪਿੰਡ ਮਨਹੋਤਾ ਅਤੇ ਕਮਾਹੀ ਦੇਵੀ,ਹੁਸ਼ਿਆਰਪੁਰ ਖੇਤਰ ਦੇ 2 ਨੌਜਵਾਨਾਂ ਨੇ ਦੇਹਰਾਦੂਨ ਦੇ ਆਈਐਮਏ ਪਾਸਿੰਗ ਆਉਟ ਪਰੇਡ ਦਾ ਹਿੱਸਾ ਬਣਨ ‘ਤੇ ਭਾਰਤੀ ਫੌਜ ਵਿਚ ਲੈਫਟੀਨੈਂਟ ਦਾ ਦਰਜਾ ਪ੍ਰਾਪਤ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਕੁੱਲ 423 ਕੈਡਿਟ ਪਾਸ ਹੋਏ। ਜਿਸ ਵਿੱਚ ਮਨਹੋਤਾ (ਗੜ੍ਹਦੀਵਾਲਾ) ਦੇ ਤਪਿਸ਼ ਗੌਤਮ ਅਤੇ ਨੰਗਲ (ਕਮਾਹੀ ਦੇਵੀ) ਦੇ ਅਭਿਸ਼ੇਕ ਕੰਵਰ ਪਾਸ ਆਊਟ ਹੋਏ ਹਨ। ਦੋਵਾਂ ਨੋਜਵਾਨਾਂ ਨੇ ਸੈਨਾ ਚ ਅਫਸਰ ਪਦ ਪ੍ਰਾਪਤ ਕਰਕੇ ਮਾਤਾ ਪਿਤਾ, ਖੇਤਰ ਅਤੇ ਜਿਲਾ ਹੁੁਸ਼ਿਆਰਪੁ ਦਾ ਨਾਂ ਰੌੌਸ਼ਨ ਕੀਤਾ ਹੈ।

Advertisements

ਗੜ੍ਹਦੀਵਾਲਾ ਦੇ ਪਿੰਡ ਮਨਹੋਤੇ ਦਾ ਤਪਿਸ਼ ਗੌਤਮ ਲੈਫਟੀਨੈਂਟ ਬਣਨ ‘ਤੇ ਉਸ ਦੇ ਦਾਦਾ ਵਿਸ਼ਵਨਾਥ ਗੌਤਮ,ਦਾਦੀ ਸੰਤੋਸ਼ ਕੁਮਾਰੀ ਦੋਵੇਂ ਰਿਟਾਇਰਡ ਅਧਿਆਪਕ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸਦੇ ਪੋਤੇ ਨੇ ਉਸਦਾ ਨਾਮ ਅਤੇ ਖੇਤਰ ਦਾ ਨਾਂ ਅਤੇ ਉਸਦੇ ਸੁਪਨੇ ਨੂੰ ਰੌਸ਼ਨ ਕਰਕੇ ਸਾਕਾਰ ਕੀਤਾ ਹੈ। ਤਪਿਸ਼ ਦੇ ਪਿਤਾ ਅਰਵਿੰਦ ਗੌਤਮ ਅਤੇ ਮਾਂ ਅੰਜਨਾ ਗੌਤਮ ਦੋਵੇਂ ਸਰਕਾਰੀ ਸਮਾਰਟ ਸਕੂਲ ਕਮਾਹੀ ਦੇਵੀ ਵਿੱਚ ਲੈਕਚਰਾਰ ਹਨ।

Advertisements

( ਟ੍ਰੇਨਿੰਗ ਸ਼ੂਰੂ ਹੋਣ ਦੌਰਾਨ ਆਪਣੇ ਮਾਤਾ ਪਿਤਾ ਦੇ ਨਾਲ ਤਪਿਸ਼)

Advertisements


ਤਪਿਸ਼ ਦੀ 12ਵੀਂ ਤੋਂ ਬਾਅਦ ਐਨਡੀਏ ਚ ਹੋਈ ਚੋਣ,ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਹੁਸ਼ਿਆਰ ਸਿੰਘ ਬਣੇ ਮੋਟੀਵੇਸ਼ਨ 

ਤਪਿਸ਼ ਨੇ ਅਪਣੀ ਮੁਢਲੀ ਪ੍ਰਾਇਮਰੀ ਦੀ ਸਿਖਿਆ ਸਰਕਾਰੀ ਪ੍ਰਾਇਮਰੀ ਸਕੂਲ ਕਮਾਹੀ ਦੇਵੀ ਤੋਂ ਪ੍ਰਾਪਤ ਕੀਤੀ। ਮੁਢਲੀ ਸਿੱਖਿਆ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ 6 ਤੋਂ 12 ਵੀਂ ਤੱਕ ਸੈਨਿਕ ਸਕੂਲ ਕਪੂਰਥਲਾ ਵਿਖੇ ਪ੍ਰਾਪਤ ਕੀਤੀ,ਉਸ ਦੀ ਚੋਣ ਐਨਡੀਏ ਦੇਹਰਾਦੂਨ ਚ ਹੋੋ ਗਈ।ਤਪਿਸ਼ ਪਾਸਆਉਟ ਹੁਣ ਲੈਫਟੀਨੈਂਟ ਬਣ ਗਿਆ ਹੈ।ਪਿਤਾ ਅਰਵਿੰਦਰ ਗੌਤਮ ਨੇ ਦੱਸਿਆ  ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਹੁਸ਼ਿਆਰਪੁਰ ਸਿੰਘ ਜੀ ਨੇ ਤਪਿਸ਼ ਨੂੰ ਵਧੀਆ ਸਿੱਖਿਆ ਅਤੇ ਸਹੀ ਦਿਸ਼ਾ ਦਿਖਾਈ।ਤਪਿਸ਼ ਦੇ ਅਫਸਰ ਬਣਨ ਦਾ ਸਿਹਰਾ ਉਸਦੇ ਦਾਦਾ ਵਿਸ਼ਵਨਾਥ ਗੌਤਮ,ਦਾਦੀ ਸੰਤੋਸ਼ ਕੁਮਾਰੀ ਨੰ ਦਿੱਤਾ।

ਇਸ ਦੇ ਨਾਲ ਹੀ ਲੈਫਟੀਨੈਂਟ ਬਣੇ ਅਭਿਸ਼ੇਕ ਕੰਵਰ ਦੇ ਪਿਤਾ ਸੁਰਿੰਦਰ ਸਿੰਘ ਕੰਵਰ ਅਤੇ ਮਾਤਾ ਰਾਜਕੁਮਾਰੀ ਨੇ ਦੱਸਿਆ ਕਿ ਅਭਿਸ਼ੇਕ ਦਾ ਬਚਪਨ ਤੋਂ ਹੀ ਸਪਨਾ ਸੀ ਕਿ ਉਹ ਦੇਸ਼ ਦੀ ਸੇਵਾ ਕਰੇ ,ਜੋ ਅੱਜ ਇਹ ਸਪਨਾ ਸੱਚ ਹੋਇਆ ਹੈ। ਅਭਿਸ਼ੇਕ ਦੇ ਪਿਤਾ ਮਰਚੈਂਟ ਨੇਵੀ ਵਿੱਚ ਅਫਸਰ ਹਨ। ਅਭਿਸ਼ੇਕ ਦੀ ਇਸ ਪ੍ਰਾਪਤੀ ‘ਦਾਦੀ ਸ਼ੁਕਲਾ ਦੇਵੀ ਅਤੇ ਚਾਚਾ ਜਤਿੰਦਰ ਕੰਵਰ ਨੇ ਖੁਸ਼ੀ ਜ਼ਾਹਰ ਕੀਤੀ। ਅਭਿਸ਼ੇਕ ਦਾ ਛੋਟਾ ਭਰਾ ਵੀ ਖੜਕਵਾਸਲਾ ਮਹਾਰਾਸ਼ਟਰ ਤੋਂ ਐਨਡੀਏ ਦੀ ਸਿਖਲਾਈ ਲੈ ਰਿਹਾ ਹੈ।


ਦੋਵੇਂ ਅਫਸਰ ਯੁਵਾ ਵਰਗ ਲਈ ਹਨ ਪ੍ਰੇਰਣਾ ਸਰੋਤ : ਖੇਤਰ ਨਿਵਾਸੀ

ਦੋਵਾਂ ਨੌਜਵਾਨਾਂ ਦੇ ਲੈਫਟੀਨੈਂਟ ਬਨਣ ਤੇੇ ਖੇਤਰ ਦੇ ਪਤਵੰਤਿਆਂ ਸੱਜਣਾਂ ਨੇੇ ਖੁਸ਼ੀ ਜਾਹਰ ਕੀਤੀ ਹੈੈ। ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਕ੍ਰਿਸ਼ਨਾ ਪਾਲ ਸ਼ਰਮਾ,ਪ੍ਰਿੰਸੀਪਲ ਰਾਜੇਸ਼ ਠਾਕੁਰ,ਪ੍ਰਿੰਸੀਪਲ ਦਰਸ਼ਨ ਕੰਵਰ,ਮਹੰਤ ਰਾਜਗੀਰੀ,ਰਾਜੇਸ਼਼ ਰਾਜੂ,ਰਾਜਿੰਦਰ ਮਹਿਤਾ,ਸੱਤਪਾਲ ਸ਼ਾਸਤਰੀ,ਰਮਨ ਗੋਲਡੀ,ਹੈੱਡਮਾਸਟਰ ਕੁਲਦੀਪ ਮਾਣਕ, ਹੈੱਡਮਾਸਟਰ ਸੁਰਿੰਦਰ ਕੁਮਾਰ,ਲੈਕਚਰਾਰ ਸੂਰਜ ਪ੍ਰਕਾਸ਼,ਜਤਿੰਦਰ ਕੰਵਰ,ਸੂਬੇਦਾਰ ਸ਼ਮਸ਼ੇਰ ਰਾਣਾ, ਸੁਮੀਰ ਦਧਵਾਲ, ਅਮਿਤ ਰਾਣਾ,ਆਦਿ ਨੇ ਯੁਵਾ ਵਰਗ ਲਈ ਪ੍ਰੇਰਣਾ ਦਾ ਸਰੋਤ ਦੱਸਿਆ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply