— 11 ਸਾਲ ਦੇ ਸੂਰਜ ਕੁਮਾਰ ਨੇ 36 ਕਿਲੋਮੀਟਰ ਸਫਰ ਕਰਕੇ ਕਰੀਬ 250 ਲੋਕਾਂ ਨੂੰ ਵੰਡੇ ਮਾਸਕ
ਪਠਾਨਕੋਟ,15 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਭਾਰਤ – ਪਾਕਿਸਤਾਨ ਸੀਮਾ ਤੇ ਸਥਿਤ ਪਿੰਡ ਬਗਿਆਲ ਦਾ ਰਹਿਣ ਵਾਲਾ 7ਵੀਂ ਕਲਾਸ ਦਾ ਵਿਦਿਆਰਥੀ ਆਪਣੇ ਘਰ ਤੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕਰਵਾਉਂਣ ਨਿਕਲ ਪਿਆ ਹੈ। ਸੋਮਵਾਰ ਨੂੰ 11 ਸਾਲਾਂ ਦਾ ਸੂਰਜ ਸ਼ਰਮਾ ਸਾਈਕਲ ਉੱਤੇ 36 ਕਿਲੋਮੀਟਰ ਦਾ ਸਫਰ ਤੈਅ ਕਰ ਪਠਾਨਕੋਟ ਪਹੁੰਚਿਆ। ਇਸ ਉਪਰਾਲੇ ਤੋਂ ਬਾਅਦ ਸੂਰਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚਿਆ। ਜਿੱਥੇ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਇਸ ਛੋਟੇ ਬੱਚੇ ਸੂਰਜ ਨੂੰ ਮਿਸ਼ਨ ਫਤਿਹ ਦਾ ਬੈਜ ਲਗਾ ਕੇ ਸਨਮਾਨਤ ਕੀਤਾ ਅਤੇ ਇਸ ਬੱਚੇ ਦੀ ਹਿੰਮਤ ਦੀ ਪ੍ਰਸੰਸਾ ਕੀਤੀ।
ਇਸ ਮੋਕੇ ਤੇ ਸੂਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 36 ਕਿਲੋਮੀਟਰ ਸਾਇਕਲ ਦੇ ਸਫਰ ਦੋਰਾਨ ਉਸ ਨੂੰ ਕਰੀਬ 250 ਲੋਕ ਅਜਿਹੇ ਮਿਲੇ ਜੋ ਬਿਨਾਂ ਮਾਸਕ ਦੇ ਘੁੰਮ ਰਹੇ ਸਨ ਅਤੇ ਸੂਰਜ ਨੇ ਉਨਾਂ ਲੋਕਾਂ ਨੂੰ ਮਾਸਕ ਪਹਿਣਾ ਕੇ ਕਰੋਨਾ ਪ੍ਰਤੀ ਜਾਗਰੁਕ ਵੀ ਕੀਤਾ। ਜਿਕਰਯੋਗ ਹੈ ਕਿ ਇਸ 11 ਸਾਲ ਦੇ ਸੂਰਜ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਜੇਬ ਖਰਚ ਬਚਾਕੇ ਲੋਕਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਚਲਾ ਰਿਹਾ ਹੈ ।
ਉਹ ਪਿੰਡ ਦੇ ਘਰ – ਘਰ ਜਾਕੇ ਲੋਕਾਂ ਨੂੰ ਕੋਰੋਨਾ ਵਾਇਰਸ ਵੱਲੋਂ ਬਚਾਵ ਲਈ ਮਾਸਕ ਪਹਿਨਾ ਰਿਹਾ ਹੈ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਘਰ ਹੀ ਰਹਿਣ ਅਤੇ ਸੈਨਿਟਾਇਜਰ ਦਾ ਪ੍ਰਯੋਗ ਕਰ ਸਾਮਾਜਕ ਦੂਰੀ ਦਾ ਪਾਲਣ ਕਰਣ ਲਈ ਜਾਗਰੂਕ ਕਰ ਰਿਹਾ ਹੈ। ਸੂਰਜ ਦਾ ਕਹਿਣਾ ਹੈ ਕਿ ਉਹ ਹਰ ਰੋਜ ਨਿਊਜ ਚੈਨਲ ਉੱਤੇ ਵੇਖ ਰਹੇ ਹਨ ਕਿ ਲੋਕ ਕੋਰੋਨਾ ਵਾਇਰਸ ਜੈਸੀ ਗੰਭੀਰ ਬੀਮਾਰੀ ਪ੍ਰਤੀ ਜਾਗਰੂਕ ਨਹੀਂ ਹਨ। ਸ਼ਾਸਨ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੇ ਬਾਅਦ ਵੀ ਸਾਰੇ ਲੋਕ ਮਾਸਕ ਅਤੇ ਸੈਨਿਟਾਇਜਰ ਦਾ ਪ੍ਰਯੋਗ ਨਹੀਂ ਕਰ ਰਹੇ । ਉਸ ਨੇ ਕਿਹਾ ਕਿ ਅਗਰ ਅਸੀਂ ਬੀਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਸਾਵਧਾਨੀਆਂ ਰੱਖਣੀਆਂ ਪੈਣਗੀਆਂ।
ਸੂਰਜ ਨੇ ਕਿਹਾ ਕਿ ਲੋਕ ਮਾਸਕ ਨਹੀਂ ਪੈ ਰਹੇ ਅਤੇ ਪੁਲਿਸ ਨੂੰ ਮਜਬੂਰ ਹੋ ਕੇ ਉਨਾਂ ਦੇ ਚਲਾਨ ਕੱਟਣੇ ਪੈ ਰਹੇ ਹਨ ਇਸ ਤੋਂ ਪ੍ਰਭਾਵਿਤ ਹੋ ਕੇ ਅੱਜ ਉਸ ਨੇ ਪਹਿਲੇ ਦਿਨ ਕਰੀਬ 250 ਮਾਸਕ ਲੋਕਾਂ ਨੂੰ ਵੰਡੇ ਹਨ। ਉਧਰ ਸੂਰਜ ਦਾ ਪਿਤਾ ਰਵਿੰਦਰ ਸਰਮਾ ਜੋ ਕਿ ਬੀ.ਐਸ.ਐਫ. ਵਿੱਚ ਸਭ ਇੰਸਪੇਕਟਰ ਹੈ ਨੇ ਦੱਸਿਆ ਕਿ ਸੂਰਜ ਸ਼ਰਮਾ ਨੇ ਲਾਕਡਾਉਨ ਦੇ ਦੌਰਾਨ ਆਪਣੀ ਜੇਬ ਖਰਚ ਦਾ ਪੈਸਾ ਜਮਾਂ ਕਰਣਾ ਸ਼ੁਰੂ ਕੀਤਾ ਅਤੇ ਉਸਨੇ ਉਸ ਰਾਸੀ ਨਾਲ ਮਾਸਕ ਖਰੀਦੇ ਅਤੇ ਲੋਕਾਂ ਨੂੰ ਵੰਡੇ ਉਸ ਨੂੰ ਆਪਣੇ ਪੁੱਤਰ ਦੀ ਸੋਚ ਤੇ ਬਹੁਤ ਮਾਣ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp