ਗੜਸ਼ੰਕਰ,15ਜੂਨ ( ਅਸ਼ਵਨੀ ਸ਼ਰਮਾ) : ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ
ਚੰਦ ਗਰਲਜ਼ ਕਾਲਜ ਆੱਫ ਐਜੂਕੇਸ਼ਨ ਮਨਸੋਵਾਲ ਦਾ ਬੀ.ਐਡ. ਪਹਿਲੇ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।ਕਾਲਜ ਪ੍ਰਿੰਸੀਪਲ ਡਾ ਅੰਜਲੀ ਕੁਮਾਰ ਨੇ ਦੱਸਿਆ ਕਿਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਧੀਨ ਦਸੰਬਰ 2019 ਅਤੇ ਜਨਵਰੀ 2020 ਵਿੱਚ ਹੋਈ ਇਸ ਪ੍ਰੀਖਿਆ ਵਿੱਚ ਸਮੈਸਟਰ ਤੀਜੇੇ ਦੇਕੁੱਲ 31 ਵਿਦਿਆਰਥੀ ਅਤੇ ਸਮੈਸਟਰ ਪਹਿਲੇਦੇ ਕੁੱਲ 49 ਵਿਦਿਆਰਥੀ ਸ਼ਾਮਲ ਸਨ।
ਜਿਨਾਂ ਵਿੱਚ ਤੀਜੇ ਸਮੈਸਟਰ ਵਿੱਚੋਂ ਪਹਿਲੇ ਨੰਬਰ ਤੇ ਜਸਦੀਪ ਕੌਰ ਪੁੱਤਰੀ ਸ਼੍ਰੀ ਜਰਨੈਲ ਸਿੰਘ (88.34%),ਵਿਸ਼ਾਲੀ ਪੁੱਤਰੀ ਸ਼੍ਰੀ ਤਜਿੰਦਰ ਸਿੰਘ (88.34%), ਦੂਜੇ ਨੰਬਰ ਤੇ ਅਮਨਜੋਤ ਕੌਰ ਪੁੱਤਰੀ ਸ਼ੀ੍ਰ ਬਲਵੀਰ ਸੈਣੀ (87.67%)ਅਤੇ ਤੀਜੇ ਨੰਬਰ ਤੇ ਪ੍ਰਭਜੋਤ ਕੌਰ ਪੁੱਤਰੀ ਸ਼੍ਰੀ ਰਣਜੀਤ ਸਿੰਘ (87.34%) ਅਤੇ ਹਰਪ੍ਰੀਤ ਕੌਰ ਪੁੱਤਰੀ ਸ਼੍ਰੀ ਰਜਿੰਦਰ ਸਿੰਘ (87.34%) ਰਹੀਆਂ।ਪਹਿਲੇ ਸਮੈਸਟਰ ਵਿੱਚੋਂ
ਪਹਿਲੇ ਨੰਬਰ ਤੇ ਕੁਲਜੀਤ ਕੌਰ ਪੁੱਤਰੀ ਸ਼੍ਰੀ ਸ਼ਿੰਗਾਰਾ ਸਿੰਘ (79.11%),ਦੂਜੇੇ ਨੰਬਰ ਤੇ ਨੇਹਾ ਪੁੱਤਰੀ ਸ਼੍ਰੀ ਮਹਿੰਦਰਪਾਲ (78.88%) ਅਤੇ ਤੀਜੇ ਨੰਬਰ ਤੇ ਵੰਦਨਾ ਰਾਣੀ ਪੁੱਤਰੀ ਸ਼੍ਰੀ ਮੰਗਤ ਰਾਮ (77.77%) ਰਹੀਆਂ।
ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਤੀਜੇ ਸਮੈਸਟਰ ਦੀਆਂ ਬਾਕੀ ਸਭ ਵਿਦਿਆਰਥਣਾਂ ਨੇ ਪਹਿਲੀ ਡਵੀਜਨ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਲਗਭਗ 03 ਵਿਦਿਆਰਥਣਾਂ ਨੇ 85% ਤੋਂ ਉੱਪਰ ਅਤੇ 24 ਵਿਦਿਆਰਥਣਾਂ ਨੇ 80% ਤੋਂ ਉੱਪਰਨੰਬਰ ਪ੍ਰਾਪਤ ਕੀਤੇ ਅਤੇ ਪਹਿਲੇ ਸਮੈਸਟਰ ਦੀਆਂ ਬਾਕੀ ਸਭ ਵਿਦਿਆਰਥਣਾਂ ਨੇ ਵੀ ਪਹਿਲੀ ਡਵੀਜਨ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਲਗਭਗ 4 ਵਿਦਿਆਰਥਣਾਂ ਨੇ 75% ਤੋਂ ਉੱਪਰ ਅਤੇ 14 ਵਿਦਿਆਰਥਣਾਂ ਨੇ 70% ਤੋਂ ਉੱਪਰ ਅਤੇ 29 ਵਿਦਿਆਰਥਣਾਂ ਨੇ 60% ਤੋਂ ਜਿਆਦਾ ਅੰਕ ਪਾ੍ਰਪਤ ਕੀਤੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp