ਪਠਾਨਕੋਟ,15 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ ਮਿਸ਼ਨ ਫਤਿਹ ਅਧੀਨ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਖੇ ਵੱਡੇ ਮੀਟਿੰਗ ਹਾਲ ਵਿੱਚ ਇੱਕ ਸਨਮਾਣ ਸਮਾਰੋਹ ਕੋਵਿਡ-19 ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ। ਸਮਾਰੋਹ ਵਿੱਚ 20 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ,20 ਸਫਾਈ ਕਰਮਚਾਰੀਆਂ ਅਤੇ 20 ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ ਨੂੰ ਸੱਦਾ ਦਿੱਤਾ ਗਿਆ ਸੀ। ਸਮਾਰੋਹ ਵਿੱਚ ਬੈਠਣ ਦੀ ਵਿਵਸਥਾ ਸੋਸਲ ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਸੀ।ਇਸ ਮੋਕੇ ਤੇ ਸਮਾਰੋਹ ਵਿੱਚ ਸਾਮਲ ਹੋਣ ਵਾਲੇ ਹਰੇਕ ਕਰਮਚਾਰੀ ਅਧਿਕਾਰੀ ਦਾ ਟੈਮਪਰੇਚਰ ਚੈਕ ਕੀਤਾ ਗਿਆ ਅਤੇ ਸੈਨੀਟਾਈਜ ਕੀਤਾ ਗਿਆ।ਇਸ ਸਮਾਰੋਹ ਵਿੱਚ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ । ਇਨਾਂ ਤੋਂ ਇਲਾਵਾ ਸਮਾਰੋਹ ਵਿੱਚ ਸਰਵਸ੍ਰੀ ਸੁਰਿੰਦਰ ਸਿੰਘ ਵਧੀਕ ਕਮਿਸਨਰ ਨਗਰ ਨਿਗਮ ਪਠਾਨਕੋਟ,ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ,ਮਨੋਜ ਸਰਮਾ ਐਸ.ਪੀ. ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਸਭ ਤੋਂ ਪਹਿਲਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਵੱਲੋਂ ਸਿਹਤ ਵਿਭਾਗ ਦੇ ਐਸ.ਐਮ.ਓੁਜ, ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਜੋ ਪਿਛਲੇ ਕਰੀਬ 85 ਦਿਨਾਂ ਤੋਂ ਕਰੋਨਾ ਵਾਈਰਸ ਦੇ ਚਲਦਿਆਂ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਉਂਣ ਤੇ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਅਧੀਨ ਬੈਜ ਲਗਾ ਕੇ ਸਨਮਾਨਤ ਕੀਤਾ ਗਿਆ।
ਸੰਬੋਧਨ ਦੋਰਾਨ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਤੇ ਰੋਸਨੀ ਪਾਈ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰੰਟ ਲਾਈਨ ਤੇ ਖੜ ਕੇ ਕੋਵਿਡ-19 ਦੋਰਾਨ ਅਪਣੀ ਡਿਊਟੀ ਨਿਭਾਉਂਣ ਵਾਲਾ ਹਰੇਕ ਕਰਮਚਾਰੀ ਕਰੋਨਾ ਯੋਧਾ ਹੈ ਅਤੇ ਹੁਣ ਮਿਸ਼ਨ ਫਤਿਹ ਅਧੀਨ ਹਰੇਕ ਵਿਅਕਤੀ ਨੂੰ ਉਪਰਾਲਾ ਕਰਨਾ ਹੈ ਕਿ ਉਹ ਮਿਸ਼ਨ ਫਤਿਹ ਦਾ ਹਿੱਸਾ ਬਣੇ ਲੋਕਾਂ ਨੂੰ ਜਾਗਰੁਕ ਕਰੇ ਅਤੇ ਉਨਾਂ ਦੇ ਮੋਬਾਇਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਯੋਧਾ ਬਣੇ। ਉਨਾਂ ਕਿਹਾ ਕਿ ਅੱਜ ਜੋ ਸਮਾਰੋਹ ਕੀਤਾ ਗਿਆ ਹੈ ਇਸ ਸਮਾਰੋਹ ਦੋਰਾਨ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਆਦਾ ਲੋਕਾਂ ਦਾ ਇਕੱਠ ਨਹੀਂ ਕੀਤਾ ਜਾਣਾ ਸੀ ਇਸ ਲਈ ਕੇਵਲ ਉਨੀ ਹੀ ਸੰਖਿਆ ਵਿੱਚ ਕਰੋਨਾ ਯੋਧਿਆਂ ਨੂੰ ਬੁਲਾਇਆ ਗਿਆ ਜਿਨਿਆਂ ਨੂੰ ਇੱਕ ਗਜ ਦੀ ਦੂਰੀ ਤੇ ਬੈਠਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਕਰੋਨਾ ਯੋਧਿਆਂ ਨੂੰ ਮਿਸ਼ਨ ਫਤਿਹ ਅਧੀਨ ਸਨਮਾਨਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਆਉਂਣ ਵਾਲੇ ਹਰੇਕ ਦਿਨ ਦੇ ਲਈ ਵੱਖ ਵੱਖ ਵਿਭਾਗਾਂ ਲਈ ਪ੍ਰੋਗਰਾਮ ਉਲੀਕਿਆ ਹੈ ਜਿਸ ਅਧੀਨ ਲੋਕਾਂ ਵਿੱਚ ਮਿਸ਼ਨ ਫਤਿਹ ਅਧੀਨ ਜਾਗਰੁਕਤਾ ਫੈਲਾਈ ਜਾਵੇਗੀ ਤਾਂ ਜੋ ਹਰੇਕ ਨਾਗਰਿਕ ਜਾਗਰੁਕ ਹੋਵੇ ਅਤੇ ਪੰਜਾਬ ਨੂੰ ਕਰੋਨਾ ਮੁਕਤ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp