ਨਵਾਂਸ਼ਹਿਰ, 15 ਜੂਨ ( ਜੋਸ਼ੀ ) : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਤਿੰਨ ਮਰੀਜ਼ਾਂ ਨੂੰ 10 ਦਿਨ ਦੀ ਆਈਸੋਲੇਸ਼ਨ ਤੋਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਜਦਕਿ ਸ਼ਾਮ ਨੂੰ ਚਾਰ ਹੋਰ ਮਰੀਜ਼ ਪਾਜ਼ਿਟਿਵ ਆਉਣ ਨਾਲ ਜ਼ਿਲ੍ਹੇ ’ਚ ਐਕਟਿਵ ਮਾਮਲਿਆਂ ਦੀ ਗਿਣਤੀ 18 ਹੋਰ ਗਈ ਹੈ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ, ਉਹ ਤਿੰਨ ਸਾਲ ਦੇ ਬੱਚੇ ਤੇ ਉਸ ਦੇ ਮਾਤਾ-ਪਿਤਾ ਸਮੇਤ ਦਿੱਲੀ ਤੋਂ ਸਲੋਹ ਆਏ ਹੋਏ ਸਨ।
ਉਨ੍ਹਾਂ ਨੂੰ 7 ਦਿਨ ਲਈ ਘਰੇਲੂ ਇਕਾਂਤਵਾਸ ’ਚ ਰਹਿਣ ਦੀ ਹਦਾਇਤ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਆਏ ਚਾਰ ਕੇਸਾਂ ’ਚ ਤਿੰਨ ਕੇਸ ਯੂਪੀ/ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਹਨ ਜੋ ਕਿ ਪਿੰਡ ਤੋਂ ਬਾਹਰ ਮੋਟਰਾਂ ’ਤੇ ਹੀ ਰਹਿ ਰਹੇ ਸਨ। ਇਨ੍ਹਾਂ ’ਚ ਇੱਕ-ਇੱਕ ਕੇਸ ਜਾਡਲਾ, ਰਟੈਂਡਾ ਤੇ ਬਘੌਰਾਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਚੌਥਾ ਕੇਸ ਪੰਜਾਬ ਪੁਲਿਸ ਦੀ ਇੱਕ ਬਟਾਲੀਅਨ ਨਾਲ ਸਬੰਧਤ ਰਾਹੋਂ ਨੇੜਲੇ ਪਿੰਡ ਤਾਜਪੁਰ ਦੇ ਰਹਿਣ ਵਾਲੇ ਮੁਲਾਜ਼ਮ ਦਾ ਹੈ। ਫ਼ੋਟੋ ਕੈਪਸ਼ਨ: 10 ਦਿਨ ਦੀ ਆਈਸੋਲੇਸ਼ਨ ਬਾਅਦ ਘਰ ਭੇਜੇ ਗਏ ਦਿੱਲੀ ਤੋਂ ਆਏ ਸਲੋਹ ਨਾਲ ਸਬੰਧਤ ਇੱਕ ਪਰਿਵਾਰ ਦੇ ਤਿੰਨ ਜੀਅ ਘਰ ਜਾਣ ਲਈ ਐਂਬੂਲੈਂਸ ’ਚ ਸਵਾਰ ਹੂੰਦੇ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp