-ਬਸਪਾ 5 ਨਵੰਬਰ ਨੂੰ ਕਰੇਗੀ ਡੀ.ਸੀ.ਦਫਤਰ ਦਾ ਘਿਰਾਉ
ਹੁਸਿਆਰਪੁਰ (ਆਦੇਸ ਪਰਮਿੰਦਰ ਸਿੰਘ,ਰਿੰਕੂ ਥਾਪਰ ) ਬਹੁਜਨ ਸਮਾਜ ਪਾਰਟੀ ਜਿਲਾ ਹਿਸਆਰਪੁਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਮੁੱਖ ਮਹਿਮਾਨ ਲੋਕ ਸਭਾ ਜੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ,ਪਾਰਲੀਮੈਂਟ ਇੰਚਾਰਜ ਠੇਕੇਦਾਰ ਕੇ.ਡੀ.ਖੋਸਲਾ,ਜੋਨ ਇੰਚਾਰਜ ਇੰਜ.ਮਹਿੰਦਰ ਸੰਧਰਾਂ,ਜੋਨ ਇੰਚਾਰਜ ਠੇਕੇਦਾਰ ਰਜਿੰਦਰ ਸਿੰਘ,ਜਿਲਾ ਇੰਚਾਰਜ ਮਦਨ ਸਿੰਘ ਬੈਂਸ,ਜਿਲਾ ਇੰਚਾਰਜ ਦਿਨੇਸ਼ ਪੱਪੂ, ਵਿਧਾਨ ਸਭਾ ਇੰਚਾਰਜ ONKAR SINGH JHAMMAT, ਮਨਦੀਪ ਕਲਸੀ,ਸੁਖਦੇਵ ਬਿੱਟਾ,ਸੁਰਜੀਤ ਵਡੈਸਰੋਂ,ਸੰਤੋਖ ਸਾਹਰੀ,ਬਲਵੀਰ ਕਾਇਮਪੁਰੀ,ਡਾ.ਰਤਨ ਚੰਦ ਦਲਵਿੰਦਰ ਬੋਦਲ,ਸਿਟੀ ਪ੍ਰਧਾਨ ਹਰਜੀਤ ਲਾਡੀ ਅਤੇ ਕਈ ਬਸਪਾ ਆਗੂ ਹਾਜਰ ਸਨ। ਇਸ ਸਮੇਂ ਜੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਤੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਦੱਸਿਆ ਕਿ ਐਸ.ਡੀ.ਐਮ. ਹੁਸਿਆਰਪੁਰ ਵਲੋਂ ਬਸਪਾ ਲੋਕ ਮਸਲਿਆਂ ਲਈ ਮਿਲਣ ਗਏ ਬਸਪਾ ਵਫਦ ਨਾਲ ਕੀਤੇ ਦੁਰਵਿਵਹਾਰ ਦੀ ਜਿਲਾ ਪ੍ਰਸ਼ਾਸ਼ਨ ਨੇ 4 ਨਬੰਵਰ ਤੱਕ ਗਲਤੀ ਨਾ ਮੰਨੀ ਤਾਂ 5 ਨਵੰਬਰ ਨੂੰ ਜਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾa ਕੀਤਾ ਜਾਵੇਗਾ।
ਉਨਾਂ ਕਿਹਾ ਕਿ ਐਸ.ਡੀ.ਐਮ. ਦਾ ਰਵਈਆ ਬਸਪਾ ਅਤੇ ਖਾਸ ਕਰਕੇ ਦਲਿਤ ਵਿਰੋਧੀ ਹੈ। ਉਨਾਂ ਕਿਹਾ ਕਿ ਉਨਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਬਸਪਾ ਦੇ ਮਿਲਣ ਗਏ ਬਸਪਾ ਵਫਦ ਵਲੋਂ ਜੋ ਆਪਣਾ ਪਾਰਟੀ ਕਾਰਡ ਭੇਜਿਆ ਸੀ ਉਸ ਉੱਤੇ ਬਾਬਾ ਸਾਹਿਬ ਅੰਬੇਡਕਰ,ਬਾਬੂ ਕਾਂਸ਼ੀ ਰਾਮ ਤੇ ਬਸਪਾ ਸੁਪਰੀਮੋ ਭੈਣਜੀ ਮਾਇਆਵਤੀ ਦੀਆਂ ਤਸਵੀਰਾਂ ਛਪੀਆਂ ਹਨ,ਜੋਕਿ ਐਸ.ਡੀ.ਐਮ.ਨੇ ਪਾੜ ਕੇ DUSTBIN ਵਿੱਚ ਸੁੱਟ ਦਿੱਤਾ । ਬਸਪਾ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਇਸ ਦੁਰਵਿਵਹਾਰ ਨਾਲ ਬਹੁਜਨ ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।ਜਿਸਦਾ ਬਸਪਾ ਪੰਜਾਬ ਪੱਧਰ ਤੇ ਗੰਭੀਰ ਨੋਟਿਸ ਲਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp