ਗੁਰਦਾਸਪੁਰ 16 ਜੂਨ ( ਅਸ਼ਵਨੀ ) : ਰਾਸ਼ਟਰੀ ਸਕੂਲ ਖੇਡਾਂ ਜੂਡੋ ਖੇਡ ਚ ਸੋਨੇ ਦਾ ਤਮਗਾ ਜਿੱਤਣ ਵਾਲੇ ਗੁਰਦਾਸਪੁਰ ਵਸਨੀਕ ਤਿੰਨ ਸੱਕੇ ਭਰਾ ਕਰੋਨਾ ਬਿਮਾਰੀ ਕਾਰਨ ਫਲ ਵੇਚਣ ਲਈ ਮਜ਼ਬੂਰ ਹੋਏ ਪਏ ਹਨ। ਤ੍ਰਾਸਦੀ ਇਹ ਹੈ ਕਿ ਰਾਸ਼ਟਰੀ ਖਿਡਾਰੀ ਜਿਸ ਸਕੂਲ ਚ ਪੜ੍ਹਦੇ ਹਨ ਉਸ ਦੇ ਸਾਹਮਣੇ ਫੜੀ ਲਗਾ ਕੇ ਫਲ ਵੇਚ ਰਹੇ ਹਨ। ਕਰੋਨਾ ਮਹਾਂਮਾਰੀ ਕਾਰਨ ਮਾਰਚ ਮਹੀਨੇ ਹੋਈ ਤਾਲਾਬੰਦੀ ਨੇ ਇਹਨਾਂ ਦੇ ਪਿਤਾ ਨੂੰ ਬੇਰੁਜ਼ਗਾਰ ਕਰ ਦਿੱਤਾ ਜੋਕਿ ਪਹਿਲਾਂ ਇੱਕ ਟੈਂਟ ਹਾਉਸ ਉਪਰ ਟੈਂਪੂ ਚਲਾ ਕੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।
ਜਾਣਕਾਰੀ ਅਨੁਸਾਰ ਸ਼ਿਵਨੰਦਨ (17),ਅਭਿਨੰਦਨ (16) ਅਤੇ ਰਘੁਨੰਦਨ (13) ਨਾਮੀ ਖਿਡਾਰੀ ਤਿੰਨੇ ਸਕੇ ਭਰਾ ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈਆ ਗਈਆਂ ਰਾਸ਼ਟਰੀ ਖੇਡਾਂ ਵਿੱਚ ਆਪੋ ਆਪਣੇ ਭਾਰ ਵਰਗ ਵਿੱਚ ਚ ਸੋਨੇ ਦੇ ਤਮਗੇ ਜਿੱਤ ਚੁੱਕੇ ਹਨ। ਸ਼ਿਵਨੰਦਨ ਨੇ ਆਪਣੀ ਯਾਦ ਤਾਜਾ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਮੱਧ ਪ੍ਰਦੇਸ਼ ਦੇ ਰੀਵਾ ਵਿੱਚ 63 ਵੀਂ ਕੌਮੀ ਸਕੂਲ ਖੇਡਾਂ ਦੇ 40 ਕਿਲੋ ਭਾਰ ਵਰਗ ਵਿਚ ਗੋਲ਼ਡ ਮੈਡਲ ਜਿੱਤ ਕੇ ਪਰਤਿਆ ਸੀ ਤਾਂ ਉਸ ਦੇ ਸਕੂਲ ਦੇ ਵਿਦਿਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਇਸੇ ਜਗਾ ਖੜੇ ਹੋ ਕੇ ਉਸ ਦਾ ਸੁਆਗਤ ਕੀਤਾ ਸੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp