BIG NEWS : ਗੁਰਦਾਸਪੁਰ ਵਿਚ ਦੋ ਸਕੇ ਭਰਾਵਾਂ ਦਾ ਗੋਲੀਆ ਮਾਰ ਕੇ ਕਤਲ

ਗੁਰਦਾਸਪੁਰ ਵਿਚ ਦੋ ਸਕੇ ਭਰਾਵਾਂ ਦਾ ਗੋਲੀਆ ਮਾਰ ਕੇ ਕਤਲ
 

ਗੁਰਦਾਸਪੁਰ 16 ਜੂਨ ( ਅਸ਼ਵਨੀ ) :
 ਪੁਲਿਸ ਜਿਲਾ ਗੁਰਦਾਸਪੁਰ ਦੇ ਪਿੰਡ ਅਲੋਵਾਲ ਬਾਉਲੀ ਵਿਖੇ ਸਾਬਕਾ ਫੋਜੀ ਤੇ ਉਸ ਦੇ ਸਾਥੀਆ ਵੱਲੋਂ ਦੋ ਸਕੇ ਭਰਾਵਾਂ ਦਾ ਗੋਲੀਆ ਮਾਰ ਕੇ ਕੱਤਲ਼ ਕਰ ਦੇਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਰਜਿੰਦਰ ਸਿੰਘ ਸੋਹਲ ਐਸ ਐਸ ਪੀ ਗੁਰਦਾਸਪੁਰ,ਹਰਵਿੰਦਰ ਸਿੰਘ ਸੰਧੂ ਐਸ ਪੀ ਡੀ,ਹਰਵਿੰਦਰ ਸਿੰਘ ਡੀ ਐਸ ਪੀ,ਪਰਮਿੰਦਰ ਸਿੰਘ ਡੀ ਐਸ ਪੀ ਅਤੇ ਪੁਲਿਸ ਸਟੇਸ਼ਨ ਧਾਰੀਵਾਲ ਮੁਖੀ ਮਨਜੀਤ ਸਿੰਘ ਪੁਲਿਸ ਫੋਰਸ ਸਮੇਤ ਮੋਕਾਂ ਤੇ ਪੁੱਜੇ ਤੇ ਘਟਨਾ ਦਾ ਜਾਇਜਾ ਲਿਆ ।

ਮ੍ਰਿਤਕ ਭਰਾ ਦਿਲਪ੍ਰੀਤ ਸਿੰਘ 24 ਸਾਲ ਅਤੇ ਗਗਨਦੀਪ ਸਿੰਘ 28 ਸਾਲ ਪੁਤਰਾਨ ਅਜੀਤ ਸਿੰਘ ਜੋ ਕਿ ਪਿੰਡ ਕੋਟ ਸੰਤੋਖਰਾਏ ਦੇ ਵਸਨੀਕ ਦੱਸੇ ਜਾ ਰਹੇ ਹਨ ਇਹਨਾਂ ਦੀ ਜ਼ਮੀਨ ਦੇ ਨਾਲ ਸਾਬਕਾ ਫੋਜੀ ਜਸਵਿੰਦਰ ਸਿੰਘ ਦੀ ਜ਼ਮੀਨ ਲੱਗਦੀ ਹੈ ।

Advertisements

ਇਹਨਾਂ ਦੋਵਾਂ ਮ੍ਰਿਤਕ ਨੋਜਵਾਨਾਂ ਦੇ ਚਾਚਾ ਅਮਰੀਕ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਕੁਝ ਦਿਨਾਂ ਤੋਂ ਇਹਨਾ ਦੋਵਾ ਧਿਰਾਂ ਦਾ ਆਪਸੀ ਬੋਲ ਬੁਲਾਰਾ ਚਲ ਰਿਹਾ ਸੀ ਤੇ ਅੱਜ ਗੱਲ-ਬਾਤ ਲਈ ਟਾਇਮ ਰੱਖਿਆ ਸੀ ਜਦੋਂ ਿੲਹ ਦੋਵੇਂ ਗੱਲ-ਬਾਤ ਲਈ ਮੋਟਰ ਸਾਈਕਲ ਤੇ ਪਿੰਡ ਅਲੋਵਾਲ ਗਏ ਤਾਂ ਸਾਬਕਾ ਫੋਜੀ ਜਸਵਿੰਦਰ ਸਿੰਘ ਪੁੱਤਰ ਗਿਆਨ ਸਿੰਘ,ਸੁਖਮਨ ਸਿੰਘ,ਗੁਰਪਿੰਦਰ ਸਿੰਘ,ਜਰਮਨ ਸਿੰਘ ਵਾਸੀ ਪਿੰਡ ਅਰਜੁਨਪੁਰਾ ਆਦਿ ਨੇ ਆਪਨੇ ਸਾਥੀਆ ਨਾਲ ਮਿਲ ਕੇ ਇਹਨਾਂ ਦੋਵਾਂ ਨੂੰ ਗੋਲੀਆ ਮਾਰ ਕੇ ਮਾਰ ਦਿੱਤਾ।

Advertisements

ਪੁਲਿਸ ਵੱਲੋਂ ਮ੍ਰਿਤਕ ਤਕ ਸਰੀਰਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਅਤੇ ਮ੍ਰਿਤਕ ਨੋਜਵਾਨਾ ਦੇ ਚਾਚੇ ਦੇ ਲੜਕੇ ਦੇ ਬਿਆਨ ਲੈ ਕੇ ਪੁਿਲਸ ਸਟੇਸ਼ਨ ਧਾਰੀਵਾਲ ਵਿਖੇ ਮਾਮਲਾ ਦਰਜ ਕਰਕੇ ਸਾਬਕਾ ਫੋਜੀ ਤੇ ਉਸ ਦੀ ਪਤਨੀ ਨੂੰ ਹਿਰਾਸਤ ਵਿਚ ਲੈਕੇ ਦੋਨਾਲੀ ਬੰਦੂਕ ਬਰਾਮਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply