ਕਰੋਨਾ ਨੇ ਇਕ ਔਰਤ ਸਮੇਤ ਤਿੰਨ ਮਨੁੱਖੀ ਜਿੰਦਾਂ ਨੂੰ ਲਿਆ ਕਲਾਵੇ ‘ਚ, ਤਿੰਨਾ ਦੀ ਮੌਤ
15 ਨਵੇਂ ਮਰੀਜ ਆਏ
ਕੈਬਨਿਟ ਮੰਤਰੀ ਸੋਨੀ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕੀਤਾ ਸ਼ਹਿਰ ਦਾ ਦੌਰਾ
ਕੈਬਨਿਟ ਮੰਤਰੀ ਸੋਨੀ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਵਧਾਨੀਆਂ ਅਪਣਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 16 ਜੂਨ
ਰਾਜਨ ਮਾਨ
ਕਰੋਨਾ ਦੇ ਕਹਿਰ ਦੇ ਕਹਿਰ ਨੇ ਅੱਜ ਫਿਰ ਇਕ ਅੌਰਤ ਸਮੇਤ ਤਿੰਨ ਮਨੁੱਖੀ ਜਿੰਦਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਹਨਾਂ ਦੇ ਸਾਹਾਂ ਦੀ ਤੰਦ ਤੋੜ ਦਿੱਤੀ ਹੈ। ਇਸ ਦੇ ਨਾਲ ਹੀ15 ਹੋਰ ਨਵੇਂ ਕਰੋਨਾ ਪਾਜੀਟਿਵ ਮਾਮਲੇ ਆਏ ਹਨ। ਇਨ੍ਹਾਂ ਤਿੰਨ ਮੌਤਾਂ ਦੇ ਨਾਲ ਜ਼ਿਲੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।
ਸਿਹਤ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਕਰੋਨਾ ਕਾਰਨ ਹੋਈਆਂ ਤਿੰਨ ਮੌਤਾਂ ਵਿਚ ਇਕ ਅੌਰਤ ਅਤੇ ਦੋ ਮਰਦ ਸ਼ਾਮਲ ਹਨ। ਇਨ੍ਹਾਂ ਵਿਚ ਸੀਮਾ ਨਾਂ ਦੀ ਅੌਰਤ ਭੂਸ਼ਣਪੁਰੇ ਇਲਾਕੇ ਨਾਲ ਸਬੰਧਤ ਹੈ। ਉਹ 51 ਵਰ੍ਹਿਆਂ ਦੀ ਸੀ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਇਸੇ ਤਰ੍ਹਾਂ ਨਿਰਮਲ ਸਿੰਘ (49) ਹਰੀਪੁਰਾ ਇਲਾਕੇ ਦਾ ਨਿਵਾਸੀ ਸੀ ਅਤੇ ਉਹ ਵੀ ਹਾਈਪੋਰਟੈਂਸ਼ਨ ਤੇ ਸ਼ੂਗਰ ਤੋਂ ਪੀੜਤ ਸੀ। ਤੀਜਾ ਮਰੀਜ਼ ਕਿਸ਼ਨ ਸਿੰਘ 66 ਵਰ੍ਹਿਆਂ ਦਾ ਸੀ ਅਤੇ ਸੁਲਤਾਨਵਿੰਡ ਰੋਡ ਦੇ ਅਜੀਤ ਨਗਰ ਇਲਾਕੇ ਦਾ ਵਾਸੀ ਸੀ। ਮਿਲੇ ਵੇਰਵਿਆਂ ਮੁਤਾਬਕ ਇਨ੍ਹਾਂ ਵਿਚੋਂ ਦੋ ਵਿਅਕਤੀਆਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਚਲ ਰਿਹਾ ਸੀ।
ਅੱਜ ਨਵੇਂ ਆਏ 15 ਕਰੋਨਾ ਪਾਜੀਟਿਵ ਮਾਮਲਿਆਂ ਵਿਚ ਸਤ ਮਰੀਜ਼ ਫਲੂ ਨਾਲ ਸਬੰਧਤ ਹਨ, ਜਿਨ੍ਹਾਂ ਦਾ ਕਿਸੇ ਕਰੋਨਾ ਪਾਜੀਟਿਵ ਮਰੀਜ਼ ਜਾਂ ਯਾਤਰਾ ਨਾਲ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਇਕ ਕ੍ਰਿਸ਼ਨਾ ਸਕੇਅਰ, , ਇਕ ਹਰੀਪੁਰਾ, ਇਕ ਅਜੀਤ ਨਗਰ, ਇਕ ਹਬੀਬਪੁਰਾ ਅਤੇ ਬਾਕੀ ਦਿਹਾਤੀ ਇਲਾਕੇ ਵਿਚੋਂ ਹਨ, ਜਿਨ੍ਹਾਂ ਵਿਚੋਂ ਇਕ ਪਿੰਡ ਓਠੀਆਂ, ਇਕ ਰਈਆ ਅਤੇ ਇਕ ਚੋਗਾਵਾਂ ਨਾਲ ਸਬੰਧਤ ਹੈ।
ਬਾਕੀ ਅੱਠ ਕਰੋਨਾ ਪਾਜੀਟਿਵ ਮਰੀਜ਼ ਹੋਰਨਾਂ ਕਰੋਨਾ ਪਾਜੀਟਿਵ ਕਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਕਰੋਨਾ ਦੀ ਚਪੇਟ ਵਿਚ ਆਏ ਹਨ। ਇਨ੍ਹਾਂ ਵਿਚੋਂ ਚਾਰ ਗਲੀ ਜੱਟਾਂ ਵਾਲੀ, ਲਾਹੌਰੀ ਗੇਟ, ਤਿੰਨ ਅੰਨਗੜ ਇਲਾਕੇ ਨਾਲ ਅਤੇ ਇਕ ਗੋਲਬਾਗ ਮਾਮਲੇ ਨਾਲ ਸਬੰਧਤ ਮਰੀਜ਼ ਹਨ।
15 ਨਵੇਂ ਕਰੋਨਾ ਮਰੀਜ਼ਾਂ ਦੀ ਆਮਦ ਨਾਲ ਜ਼ਿਲੇ ਵਿਚ ਕੁਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 644 ਹੋਈ
ਰਾਜਨ ਮਾਨ
15 ਨਵੇਂ ਕਰੋਨਾ ਮਰੀਜ਼ਾਂ ਦੀ ਆਮਦ ਨਾਲ ਜ਼ਿਲੇ ਵਿਚ ਕੁਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 644 ਹੋ ਗਈ ਹੈ, ਜਿਨ੍ਹਾਂ ਵਿਚੋਂ 464 ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ ਅਤੇ 157 ਜ਼ੇਰੇ ਇਲਾਜ ਹਨ। ਜਦੋਂਕਿ 24 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸ਼ਹਿਰ ਵਿਚ ਵਧ ਰਹੇ ਕਰੋਨਾ ਕੇਸਾਂ ਦੇ ਕਾਰਨ ਦੋ ਕਨਟੈਨਮੈਂਟ ਜੋਨ ਵੀ ਬਣਾਏ ਜਾ ਚੁੱਕੇ ਹਨ।
ਉਧਰ ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਐਲਾਨੇ ਗਏ ਕੰਟੋਨਮੈਂਟ ਜੋਨ ਦੇ ਇਲਾਕਿਆਂ ਦਾ ਦੌਰਾ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਜਿਲੇ੍ਹ ਵਿੱਚ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਪਿਛਲੇ ਦਿਨ ਲੱਗਭੱਗ 1700 ਟੈਸਟ ਕੀਤੇ ਗਏ ਹਨ ਜਿਸ ਕਰਕੇ ਸ਼ਹਿਰ ਵਿੱਚ ਕੁਝ ਕੇਸ ਵਧੇ ਹਨ। ਉਨ੍ਹਾਂ ਕਿਹਾ ਕਿ ਪੂਰੇ ਸਥਿਤੀ ਕੰਟਰੋਲ ਹੇਠ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਸੋਨੀ ਨੇ ਕਿਹਾ ਉਨ੍ਹਾਂ ਵੱਲੋਂ ਪਹਿਲਾਂ ਵੀ ਸ਼ਹਿਰ ਦਾ ਦੌਰਾ ਕੀਤਾ ਗਿਆ ਸੀ ਅਤੇ ਉਹ ਫਿਰ ਖੁਦ ਸ਼ਹਿਰ ਵਿੱਚ ਐਲਾਨੈ ਗੲੈੇ ਕੰਟੋਨਮੈਂਟ ਜੋਨ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਮਾਸਕ ਜਰੂਰ ਪਾਉਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜਰੂਰ ਕਰਨ, ਕਿਸੇ ਨਾਲ ਹੱਥ ਨਾ ਮਿਲਾਉਣ, ਗੱਲਵੱਕੜੀ ਨਾ ਪਾਉਣ, ਜਨਤਕ ਥਾਂਵਾਂ ਤੋਂ ਥੁੱਕਣ ਤੋਂ ਪ੍ਰਹੇਜ ਕਰਨ। ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਅਪਣਾ ਕੇ ਮਿਸ਼ਨ ਫਤਿਹ ਨੂੰ ਅਸੀਂ ਕਾਮਯਾਬ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸ਼ਹਿਰ ਦੀ ਸਥਿਤੀ ਤੇ ਨਿਰੰਤਰ ਨਿਗਾਹ ਰੱਖੀ ਜਾ ਰਹੀ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿੰਨੇ ਵੀ ਕੇਸ ਆਏ ਹਨ ਸਰਕਾਰ ਵੱਲੋਂ ਉਨ੍ਹਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਆਏ ਕੰਟੋਨਮੈਂਟਾਂ ਜੋਨਾਂ ਵਿੱਚ ਲਗਾਤਾਰ ਸੈਨੀਟਾਈਜ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਸ਼ਵਨੀ ਪੱਪੂ, ਸ੍ਰੀ ਧਰਮਵੀਰ ਸਰੀਨ ਵੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp