ਪਠਾਨਕੋਟ,16 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਪੂਰੀ ਦੂਨੀਆਂ ਵਿੱਚ ਕਰੋਨਾ ਵਾਈਰਸ ਨੂੰ ਮਹਾਮਾਰੀ ਘੋਸਿਤ ਕੀਤਾ ਹੋਇਆ ਹੈ ਅਤੇ ਪੰਜਾਬ ਅੰਦਰ ਵੀ ਕਰੋਨਾ ਦਾ ਵਿਸਥਾਰ ਜਾਰੀ ਹੈ ਕਰੋਨਾ ਦੇ ਵਿਸਥਾਰ ਨੂੰ ਰੋਕਣ ਲਈ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ ਜਿਸ ਅਧੀਨ ਅੱਜ ਜਿਲਾ ਪ੍ਰੋਗਰਾਮ ਅਫਸ਼ਰ ਸੁਮਨਦੀਪ ਦੀ ਅਗਵਾਈ ਵਿੱਚ ਜਿਲਾ ਪਠਾਨਕੋਟ ਦੇ 6 ਬਲਾਕਾਂ ਵਿੱਚ ਕੰਮ ਕਰ ਰਹੀਆਂ ਆਂਗਣਬਾੜੀ ਵਰਕਰਾਂ ਵੱਲੋਂ ਸੈਂਟਰਾਂ ਵਿੱਚ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਕਰੋਨਾ ਵਾਈਰਸ ਤੋਂ ਜਾਗਰੁਕ ਕੀਤਾ ਗਿਆ ਹੈ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਜਿਕਰਯੋਗ ਹੈ ਕਿ ਆਂਗਨਬਾੜੀ ਸੈਂਟਰਾਂ ਵਿੱਚ ਵੀ ਪੜ ਰਹੇ ਬੱਚਿਆਂ ਦੇ ਮਾਪਿਆਂ ਨੂੰ ਕਰੋਨਾ ਵਾਈਰਸ ਤੋਂ ਬਚਾਅ ਲਈ ਜਾਗਰੁਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜਿਲਾ ਪ੍ਰੋਗਰਾਮ ਅਫਸ਼ਰ ਪਠਾਨਕੋਟ ਸੁਮਨਦੀਪ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਮਿਸ਼ਨ ਫਤਿਹ ਅਧੀਨ ਚਲਾਏ ਪ੍ਰੋਗਰਾਮ ਦੇ ਅਨੁਸਾਰ ਅੱਜ ਜਿਲਾ ਪਠਾਨਕੋਟ ਵਿੱਚ ਕਰੀਬ 470 ਆਂਗਣਬਾੜੀ ਵਰਕਰਾਂ ਵੱਲੋਂ ਜੋ ਬੱਚੇ ਆਂਗਣਬਾੜੀ ਸੈਂਟਰਾਂ ਦੇ ਵਿੱਚ ਪੜਦੇ ਹਨ ਉਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨਾਂ ਦੇ ਮਾਪਿਆਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤੋਂ ਜਾਣੂ ਕਰਵਾਇਆ ਹੈ ।
ਸਾਰੀਆਂ ਆਂਗਨਬਾੜੀ ਵਰਕਰਾਂ ਵੱਲੋਂ ਸਮਝਾਇਆ ਗਿਆ ਹੈ ਕਿ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਮਾਸਕ ਜਰੂਰ ਪਾਉਂਣਾ ਹੈ, ਹੱਥਾਂ ਨੂੰ ਬਾਰ ਬਾਰ ਸਾਬਣ ਨਾਲ ਧੋਣਾ ਹੈ ਅਤੇ ਸਮਾਜਿੱਕ ਦੂਰੀ ਬਣਾਈ ਰੱਖਣੀ ਹੈ। ਇਸ ਤੋਂ ਇਲਾਵਾ ਘਰਾਂ ਅੰਦਰ ਸਾਫ ਸਫਾਈ ਰੱਖਣ, ਫਲ ਅਤੇ ਸਬਜੀਆਂ ਚੰਗੀ ਤਰਾਂ ਨਾਲ ਧੋ ਕੇ ਪ੍ਰਯੋਗ ਵਿੱਚ ਲਿਆਉਂਣ ਆਦਿ ਬਾਰੇ ਵੀ ਜਾਗਰੁਕ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਆਂਗਣਬਾੜੀ ਵਰਕਰਾਂ ਵੱਲੋਂ ਵੀ ਪੂਰਾ ਹਫਤਾ ਬੱਚਿਆਂ ਤੇ ਮਾਪਿਆਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕੀਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਪੂਰੀ ਤਰਾਂ ਨਾਲ ਸਫਲ ਬਣਾਇਆ ਜਾ ਸਕੇ ।
ਉਨਾਂ ਦੱਸਿਆ ਕਿ ਅਗਰ ਅਸੀਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ ਤਾਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਵਿੱਚ ਇਹ ਉਨਾਂ ਵੱਲੋਂ ਦਿੱਤਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਂਗਣਬਾੜੀ ਵਰਕਰਾਂ ਵੱਲੋਂ ਲੋਕਾਂ ਨੂੰ ਕੋਵਾ ਐਪ ਬਾਰੇ ਵੀ ਜਾਗਰੁਕ ਕਰਵਾਇਆ ਜਾ ਰਿਹਾ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਆਪ ਅਤੇ ਹੋਰਨਾਂ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਵਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਹਿੱਸੇਦਾਰ ਬਣ ਸਕਣ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp