ਗੜ੍ਹਦੀਵਾਲਾ 16 ਜੂਨ ( ਚੌਧਰੀ ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੱਖਿਆ ਬਲਾਕ ਭੂੰਗਾ-1 ਦੇ 89 ਅਧਿਆਪਕਾਂ ਦੀ ਮਾਰਚ ਮਹੀਨੇ ਦੀ ਰੁਕੀ ਹੋਈ ਤਨਖਾਹ ਜਾਰੀ ਕਰਵਾਉਣ ਲਈ ਅਧਿਆਪਕ ਆਗੂਆਂ ਦਾ ਵਫ਼ਦ ਜਿਸ ਵਿੱਚ ਸਾਥੀ ਅਜੀਬ ਦਿਵੇਦੀ,ਇੰਦਰ ਸੁਖਦੀਪ ਸਿੰਘ ਓਢਰਾ,ਮਨਜੀਤ ਸਿੰਘ ਦਸੂਹਾ,ਜੁਝਾਰ ਸਿੰਘ ਹੁਸੈਨਪੁਰ,ਸੁਰਿੰਦਰ ਸਿੰਘ ਖੁਰਦਾਂ,ਪਰਮਜੀਤ ਸਿੰਘ ਗੁਰਾਇਆ, ਗੁਰਦੇਵ ਸਿੰਘ ਭਟੋਲੀ,ਮਹਿੰਦਰ ਸਿੰਘ ਬਰਾਲਾ ਅਤੇ ਹਰਭਜਨ ਸਿੰਘ ਕੰਗ-ਮਾਈ ਆਦਿ ਅਧਿਆਪਕ ਆਗੂ ਸ਼ਾਮਿਲ ਸਨ ਨੇ ਬਲਾਕ ਭੂੰਗਾ-1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ: ਸੁਰਿੰਦਰਪਾਲ ਸਿੰਘ ਨਾਲ਼ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਜਲਦ ਜਾਰੀ ਕੀਤੀਆਂ ਜਾਣ ਜਿਸਤੇ ਬੀ.ਪੀ.ਈ.ਓ. ਸਾਹਿਬ ਨੇ ਅਧਿਆਪਕ ਆਗੂਆਂ ਨੂੰ ਦੱਸਿਆ ਕਿ ਕਿਸੇ ਤਕਨੀਕੀ ਕਾਰਣ ਕਰਕੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਦੇਰੀ ਹੋ ਗਈ ਸੀ ਪਰ ਹੁਣ ਤਨਖ਼ਾਹਾਂ ਦੇ ਬਿੱਲ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਬੁੱਧਵਾਰ ਤੱਕ ਖਜ਼ਾਨਾ ਦਫ਼ਤਰ ਭੇਜ ਦਿੱਤੇ ਜਾਣਗੇ। ਬਾਅਦ ਵਿੱਚ ਅਧਿਆਪਕ ਆਗੂਆਂ ਨੇ ਫ਼ੈਸਲਾ ਕੀਤਾ ਕਿ ਜੇਕਰ ਬੁੱਧਵਾਰ ਤੱਕ ਤਨਖ਼ਾਹਾਂ ਦੇ ਬਿੱਲ ਖਜ਼ਾਨਾ ਦਫ਼ਤਰ ਨਾ ਭੇਜੇ ਗਏ ਤਾਂ ਬੁੱਧਵਾਰ ਨੂੰ ਅਗਲੀ ਰਣਨੀਤੀ ਉਲੀਕੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp