ਮਨੂੰ ਬਾਲਾ ਪੀ.ਟੀ.ਯੂ ਪੰਜਾਬ ਦੇ ਬੀਐਸਸੀ. ਆਈ.ਟੀ ਛੇਵੇਂ ਸਮੈਸਟਰ ਦੀ ਮੈਰਿਟ ਲਿਸਟ ਚ ਰਹੀ ਸੈਕੰਡ

ਮੰਨੂ ਬਾਲਾ ਨੇ ਪੰਜਾਬ ਚ ਦੂਸਰਾ ਸਥਾਨ ਪ੍ਰਾਪਤ ਕਰਕੇ ਕੇ.ਐਮ. ਐਸ ਕਾਲਜ ਦਸੂਹਾ ਦਾ ਨਾਮ ਕੀਤਾ ਰੌਸ਼ਨ : ਪਿੰ.ਡਾ. ਸ਼ਬਨਮ

ਦਸੂਹਾ / ਹੁਸਿਆਰਪੁਰ ( ਲਾਲਜੀ ਚੌਧਰੀ ) : ਆਈ .ਕੇ . ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ .ਜੀ.ਪੀ.ਟੀ.ਯੂ ਦੀ ਮੈਰਿਟ ਲਿਸਟ ਸੈਸ਼ਨ 2019 ਵਿੱਚ ਬੀ.ਐੱਸ ਸੀ. ਆਈ.ਟੀ. ਸਮੈਸਟਰ 6 ਦੇ 7 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਟੋਪ 10 ਵਿਚ ਸਥਾਨ ਪ੍ਰਾਪਤ ਕੀਤੇ ਹਨ।

Advertisements

ਜਿਨ੍ਹਾਂ ਵਿੱਚ ਮਨੂੰ ਬਾਲਾ ਪੁੱਤਰੀ ਰਮੇਸ਼ ਲਾਲ (ਐੱਸ.ਜੀ. ਪੀ.ਏ 9.07) ਨੇ ਯੂਨੀਵਰਸਿਟੀ ਲਿਸਟ ਵਿੱਚ ਦੂਸਰਾ ਸਥਾਨ, ਸੁਖਵਿੰਦਰ ਕੌਰ ਪੁੱਤਰੀ ਜਰਨੈਲ ਸਿੰਘ (ਐੱਸ.ਜੀ.ਪੀ.ਏ 8.89) ਨੇ ਚੌਥਾ ਸਥਾਨ ,ਵਰਿੰਦਰ ਕੌਰ ਪੁੱਤਰੀ ਬਲਵੀਰ ਸਿੰਘ (ਐੱਸ.ਜੀ.ਪੀ.ਏ 8.89) ਨੇ ਚੌਥਾ ਸਥਾਨ, ਚਰਨਜੀਤ ਕੌਰ ਪੁੱਤਰੀ ਸੁਰਿੰਦਰ ਸਿੰਘ (ਐੱਸ.ਜੀ. ਪੀ .ਏ.8.81) ਨੇ ਪੰਜਵਾਂ ਸਥਾਨ, ਵਰਿੰਦਰ ਕੌਰ ਪੁੱਤਰੀ ਗੁਰਦਵਿੰਦਰ ਸਿੰਘ (ਐੱਸ.ਜੀ.ਪੀ.ਏ. 8.52) ਨੇ ਅੱਠਵਾਂ ਸਥਾਨ, ਰਿੰਕਲ ਪੁੱਤਰੀ ਜੋਗਿੰਦਰ ਪਾਲ(ਐੱਸ.ਜੀ.ਪੀ.ਏ. 8.44) ਨੇ ਦਸਵਾਂ ਸਥਾਨ ਅਤੇ ਸਿਮਰਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ (ਐੱਸ.ਜੀ. ਪੀ.ਏ. 8.44)ਨੇ ਦਸਵਾਂ ਸਥਾਨ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਪ੍ਰਿੰਸੀਪਲ ਡਾ.ਸ਼ਬਨਮ ਕੌਰ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ.ਕੁਮਾਰ ਸੈਣੀ, ਡਾਇਰੈਕਟਰ ਮਾਨਵ ਸੈਣੀ, ਐਚ.ਓ.ਡੀ.ਰਾਜੇਸ਼ ਕੁਮਾਰ,ਗੁਰਪ੍ਰੀਤ ਸਿੰਘ,ਰਾਕੇਸ਼ ਕੁਮਾਰ,ਧੰਨਵੀਰ ਸਿੰਘ,ਲਖਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply