ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਕੇ ਜੰਗਲ ਰਾਜ ਬਣਿਆ ਜੰਗਲਾਤ ਵਿਭਾਗ

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ 16 ਤੋਂ 20 ਜੂਨ ਤੱਕ ਵਣ ਮੰਡਲ ਅਫ਼ਸਰ ਰਾਹੀਂ ਮੰਗ ਪੱਤਰ ਦੇਣ ਦਾ ਐਲਾਨ


ਗੁਰਦਾਸਪੁਰ 17 ਜੂਨ ( ਅਸ਼ਵਨੀ ) :- ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਰਛਪਾਲ ਸਿੰਘ ਜੋਧਾਨਗਰੀ ਅਤੇ ਬਲਬੀਰ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਆਨ ਲਾਈਨ ਮੀਟਿੰਗ ਕਰਕੇ ਜਿਸ ਵਿੱਚ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਨੇ ਗੱਲਬਾਤ ਕਰਦਿਆ ਪੰਜਾਬ ਅੰਦਰ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਵਤੀਰੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Advertisements

ਆਗੂਆਂ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਕੱਚੇ ਵਰਕਰ ਪਿਛਲੇ 25-25 ਸਾਲਾਂ ਤੋਂ ਦਿਹਾੜੀਦਾਰ ਵਰਕਰਾਂ ਦੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਵਾਰ ਵਾਰ ਲਾਰੇ ਲਾਉਣ ਦੇ ਬਾਵਜ਼ੂਦ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਸਗੋਂ ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਫੈਸਲੇ ਲਏਜਾ ਰਹੇ ਹਨ, ਕਿਰਤ ਵਿਭਾਗ ਵੱਲੋਂ 1 ਮਾਰਚ 2020 ਤੋਂ ਪੰਜਾਬ ਦੇ ਕਿਰਤੀਆਂ ਦੀ ਉਜ਼ਰਤਾਂ ਵਿੱਚ ਵਾਧੇ ਦਾ ਜਾਰੀ ਕੀਤਾ ਗਿਆ ਪੱਤਰ ਪੰਜਾਬ ਸਰਕਾਰ ਵੱਲੋਂ ਮਿਤੀ 8 ਮਈ 2020 ਨੂੰ ਵਾਪਸ ਲੈ ਲਿਿਆ ਗਿਆ ਹੈ ਅਤੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 10 ਜਾਂ 12 ਘੰਟੇ ਕਰਨ ਬਾਰੇ ਸਕੀਮਾਂ ਘੜੀਆਂ ਜਾ ਰਹੀਆਂ ਹਨ, ਜਿਸ ਨੂੰ ਜੰਗਲਾਤ ਕਾਮੇ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

Advertisements


ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੰਗਲਾਤ ਦੇ ਗ਼ਰੀਬ ਵਰਕਰਾਂ ਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ। ਮਾਨਸੂਨ ਮੌਸਮ ਨਜ਼ਦੀਕ ਹੋਣ ਦੇ ਬਾਵਜੂਦ ਵੀ ਮਹਿਕਮੇ ਵੱਲੋਂ ਕੋਈ ਪ੍ਰੋਜੈਕਟ ਪਾਸ ਨਹੀਂ ਕੀਤਾ। ਜਿਸ ਕਰਕੇ ਵਰਕਰਾਂ ਨੂੰ ਅਪਣਾ ਰੁਜ਼ਗਾਰ ਖੁੱਸਣ ਦਾ ਡਰ ਬਣਿਆ ਪਿਆ ਹੈ।ਆਗੂਆ ਨੇ ਦੋਸ਼ ਲਾਉਦੇ ਹੋਏ ਹੋਰ ਕਿਹਾ ਕਿ ਸਰਕਾਰੀ ਵਣ ਸੰਪਤੀ ਦੀ ਲੁੱਟ ਕਰਨ ਲਈ ਭੂ ਮਾਫੀਆ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਉੱਪਰ ਨਜਾਇਜ਼ ਕਬਜ਼ੇ ਕਰ ਰਿਹਾ ਹੈ।

Advertisements

ਮੀਟਿੰਗ ਵਿੱਚ ਜੰਗਲਾਤ ਵਰਕਰਾਂ ਵੱਲੋਂ 16 ਜੂਨ ਤੋਂ 20 ਜੂਨ 2020 ਤੱਕ ਪੰਜਾਬ ਦੇ ਸਮੂਹ ਵਣ ਮੰਡਲ ਅਫਸਰਾਂ ਰਾਹੀਂ ਪੰਜਾਬ ਦੇ ਵਣ ਮੰਤਰੀ ਨੂੰ ਆਪਣੇ ਮੰਗ ਪੱਤਰ ਭੇਜ ਕੇ ਆਉਣ ਵਾਲੇ ਸੰਘਰਸ਼ ਦੀ ਸ਼ੁਰੂਆਤ ਕਰਕੇ 31 ਦਸੰਬਰ 2019 ਤੱਕ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਾਰੇ ਜੰਗਲਾਤ ਵਰਕਰਾਂ ਨੂੰ ਪੱਕਾ ਕਰਨ,ਕਿਰਤ ਕਮਿਸ਼ਨਰ ਪੰਜਾਬ ਵੱਲੋਂ 1 ਮਾਰਚ 2020 ਤੋਂ ਵਰਕਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿੱਚ ਕੀਤੇ ਗਏ ਵਾਧੇ ਦੇ ਪੱਤਰ ਨੂੰ ਤੁਰੰਤ ਲਾਗੂ ਕਰਨ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਕੇ ਹਰੇਕ ਮਜ਼ਦੂਰ ਦੀ ਘੱਟੋ ਘੱਟ ਤਨਖਾਹ 18000/- ਰੁਪਏ ਫਿਕਸ ਕਰਨ ਅਤੇ ਮਜ਼ਦੂਰਾਂ ਪਾਸੋਂ ਕਿਸੇ ਵੀ ਸੂਰਤ ਵਿੱਚ 8 ਘੰਟੇ ਤੋਂ ਵੱਧ ਕੰਮ ਨਾ ਲੈਣ,ਜੰਗਲਾਤ ਵਿਭਾਗ ਵੱਲੋਂ ਸਭ ਕੰਮਾਂ ਦੇ ਬਜਟ ਜਾਰੀ ਕੀਤੇ ਜਾਣ ਅਤੇ ਵਰਕਰਾਂ ਤੋਂ ਮਨਰੇਗਾ ਰਾਹੀਂ ਕੰਮ ਨਾ ਕਰਵਾਏ ਜਾਣ ਆਦਿ ਮੰਗਾਂ ਉਪਰ ਸੰਘਰਸ਼ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਮੀਟਿੰਗ ਵਿੱਚ ਸੂਬਾ ਆਗੂ ਬਲਕਾਰ ਸਿੰਘ ਭੱਖੜਾ, ਬਲਬੀਰ ਸਿੰਘ ਗਿੱਲਾਂਵਾਲਾ,ਨਿਰਮਲ ਸਿੰਘ ਗੁਰਦਾਸਪੁਰ, ਜਗਸੀਰ ਸਿੰਘ ਮੁਕਤਸਰ, ਹਰਿੰਦਰ ਐਮਾਂ ਅੰਮ੍ਰਿਤਸਰ,ਹਰਜੀਤ ਕੌਰ ਸਮਰਾਲਾ, ਸ਼ਿੰਦਰ ਸਿੰਘ ਮੁਕਤਸਰ ,ਦੀਵਾਨ ਸਿੰਘ ਤਰਨ ਤਾਰਨ,ਕੁਲਦੀਪ ਲਾਲ ਮੱਤੇਵਾੜਾ,ਗੁਰਪ੍ਰੀਤ ਸਿੰਘ ਮੋਗਾ,ਜਗਦੀਸ਼ ਫਾਜ਼ਿਲਕਾ,ਰਾਮ ਕੁਮਾਰ ਅਬੋਹਰ,ਦਵਿੰਦਰ ਸਿੰਘ ਕਾਦੀਆਂ,ਗੁਰਦੀਪ ਸਿੰਘ ਕਲੇਰ ਅਤੇ ਰੂਪ ਸਿੰਘ ਫਰੀਦਕੋਟ ਸਮੇਤ ਡੀ.ਐਮ.ਐਫ. ਦੇ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਜਨਰਲ ਸਕੱਤਰ ਜਰਮਨਜੀਤ ਸਿੰਘ,ਅਮਰਜੀਤ ਸ਼ਾਸ਼ਤਰੀ, ਜਸਵਿੰਦਰ ਸਿੰਘ ਝਬੇਲਵਾਲੀ ਅਤੇ ਸੁਖਵਿੰਦਰ ਸਿੰਘ ਲੀਲ ਆਦਿ ਨੇ ਹਿੱਸਾ ਲਿਆ |

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply