ਪੰਜਾਬ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੇ ਜਿੱਤੇ 13 ਕੌਮੀ ਪੁਰਸਕਾਰ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਤਿ੍ਰਪਤ ਬਾਜਵਾ ਵਲੋਂ ਵਧਾਈ
ਸੂਬੇ ਦੀ ਇੱਕ ਜਿਲਾ ਪ੍ਰੀਸਦ, ਦੋ ਬਲਾਕ ਸੰਮਿਤੀਆਂ, ਨੌਂ ਪੰਚਾਇਤਾਂ, ਇੱਕ ਗਰਾਮ ਸਭਾ ਨੂੰ ਮਿਲੇਗੀ 5 ਲੱਖ ਤੋਂ 50 ਲੱਖ ਰੁਪਏ ਦੀ ਇਨਾਮੀ ਰਾਸ਼ੀ
ਬਟਾਲਾ , (ਅਵਿਨਾਸ਼ , ਨਈਅਰ ) 17 ਜੂਨ: ਕੇਂਦਰ ਸਰਕਾਰ ਨੇ ਸ਼ਲਾਘਾਯੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਦੋ ਬਲਾਕ ਸੰਮਿਤੀਆਂ, ਨੌਂ ਪੰਚਾਇਤਾਂ, ਇੱਕ ਗਰਾਮ ਸਭਾ ਅਤੇ ਇੱਕ ਜਿਲਾ ਪ੍ਰੀਸਦ ਦੀ ਇੰਨਾਂ ਰਾਸ਼ਟਰੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਵਧੀਆ ਕਾਰਗੁਜ਼ਾਰੀ ਅਤੇ ਪਿੰਡਾਂ ਦੇ ਵਿਕਾਸ ਵਿੱਚ ਚੰਗਾ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ਨੂੰ ਪੰਚਾਇਤੀ ਦਿਵਸ 24 ਅਪ੍ਰੈਲ ਨੂੰ ਇਨਾਮ ਰਾਸ਼ੀ ਰਾਹੀਂ ਸਨਮਾਨਿਤ ਕੀਤੇ ਜਾਣ ਦਾ ਉਪਬੰਧ ਹੈ। ਪਰ ਇਸ ਸਾਲ ਕੋਵਿਡ-19 ਕਾਰਨ ਇਹਨਾਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਭਾਰਤ ਸਰਕਾਰ ਵੱਲੋਂ 16, ਜੂਨ 2020 ਨੂੰ ਕੀਤਾ ਗਿਆ ਹੈ।
ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹਨਾਂ ਸੰਸਥਾਵਾਂ ਦੀ ਮਿਹਨਤ ਨਾਲ ਪੰਜਾਬ ਦਾ ਨਾਂ ਕੌਮੀ ਪੱਧਰ ਉਤੇ ਹੋਰ ਚਮਕਿਆ ਹੈ। ਉਹਨਾਂ ਕਿਹਾ ਕਿ ਹੋਰਨਾਂ ਪੰਚਾਇਤੀ ਸੰਸਥਾਵਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਦੇ ਨਾਲ ਨਾਲ ਕੰਮ ਕਰਨ ਦਾ ਢੰਗ ਵੀ ਸਿੱਖਣਾ ਚਾਹੀਦਾ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੋਰ ਮਜਬੂਤ ਕਰਨ ਲਈ ਠੋਸ ਕਦਮ ਉਠਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੀ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਪੰਜਾਬ ਦੀਆਂ 7 ਗਰਾਮ ਪੰਚਾਇਤਾਂ, 2 ਬਲਾਕ ਪੰਚਾਇਤ ਅਤੇ 1 ਜ਼ਿਲਾ ਪ੍ਰੀਸ਼ਦ ਨੂੰ ਵਧੀਆ ਕਾਰਗੁਜਾਰੀ ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ।ਜਿੰਨਾਂ ਵਿਚ ਜਿਲਾ ਪ੍ਰੀਸ਼ਦ- ਮੁਕਤਸਰ ਨੂੰ 50 ਲੱਖ, ਬਲਾਕ ਸੰਮਤੀ ਮਾਛੀਵਾੜਾ – ਬਲਾਕ- ਮਾਛੀਵਾੜਾ, ਜ਼ਿਲਾ- ਲੁਧਿਆਣਾ, ਨਵਾਂ ਸਹਿਰ- ਬਲਾਕ- ਐਸ.ਬੀ.ਐਸ. ਨਗਰ-ਜ਼ਿਲਾ- ਐਸ.ਬੀ.ਐਸ. ਨਗਰ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਗਰਾਮ ਪੰਚਾਇਤ ਰਣਸ਼ੀਹ ਕਲਾਂ-ਬਲਾਕ-ਨਿਹਾਲ ਸਿੰਘ ਵਾਲਾ, ਜ਼ਿਲਾ- ਮੋਗਾ, ਪਿੰਡ ਬੱੜਾ-ਬਲਾਕ- ਰੂਪਨਗਰ, ਜ਼ਿਲਾ- ਰੂਪਨਗਰ, ਪਿੰਡ ਭੱਦਲਵੜ-ਬਲਾਕ-ਧੂਰੀ, ਜ਼ਿਲਾ- ਸੰਗਰੂਰ, ਪਿੰਡ ਢਕੋਰਾ ਕਲਾਂ-ਬਲਾਕ- ਮਾਜਰੀ, ਜ਼ਿਲਾ- ਐਸ.ਏ.ਐਸ ਨਗਰ, ਪਿੰਡ ਰੁਰੇਵਾਲ-ਬਲਾਕ-ਮਾਛੀਵਾੜਾ, ਜ਼ਿਲਾ-ਲੁਧਿਆਣਾ, ਪਿੰਡ ਸੀਚੇਵਾਲ-ਬਲਾਕ-ਲੋਹੀਆ ਖਾਸ, ਜ਼ਿਲਾ- ਜਲੰਧਰ ਅਤੇ ਪਿੰਡ ਟਹਿਣਾ-ਬਲਾਕ- ਫਰੀਦਕੋਟ, ਜ਼ਿਲਾ- ਫਰੀਦਕੋਟ ਨੂੰ 5 ਤੋਂ 10 ਲੱਖ ਰੁਪਏ ਦਿੱਤੇ ਜਾਣਗੇ।
ਪੰਜਾਬ ਰਾਜ ਦਿਹਾਤੀ ਵਿਕਾਸ ਸੰਸਥਾ ਦੀ ਕੌਮੀ ਪੁਰਸਕਾਰਾਂ ਦੀ ਨੋਡਲ ਅਧਿਕਾਰੀ ਡਾ. ਰੋਜੀ ਵੈਦ ਨੇ ਦੱਸਿਆ ਕਿ ਇੰਨਾ ਪੁਰਸਕਾਰਾਂ ਤੋਂ ਇਲਾਵਾ ਗਰਾਮ ਸਭਾ ਦੀ ਵਧੀਆ ਕਾਰਗੁਜ਼ਾਰੀ ਵਾਲੀ ਗਰਾਮ ਪੰਚਾਇਤ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ ਵੀ ਦਿੱਤਾ ਜਾਂਦਾ ਹੈ।ਸੂਬੇ ਦੀ ਗਰਾਮ ਪੰਚਾਇਤ- ਰਣਸੀਹ ਕਲਾਂ- ਬਲਾਕ- ਨਿਹਾਲ ਸਿੰਘ ਵਾਲਾ, ਜ਼ਿਲਾ- ਮੋਗਾ ਨੂੰ ਇਸ ਇਨਾਮ ਲਈ ਚੁਣਿਆ ਗਿਆ ਹੈ, ਜਿਸ ਦੀ ਇਨਾਮੀ ਰਾਸ਼ੀ 10 ਲੱਖ ਰੁਪਏ ਹੈ।
ਉਨਾਂ ਨਾਲ ਹੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.) ਪੁਰਸਕਾਰ ਵੀ ਦਿੱਤਾ ਜਾਂਦਾ ਹੈ, ਇਹ ਪੁਰਸਕਾਰ ਉਹਨਾਂ ਗਰਾਮ ਪੰਚਾਇਤਾਂ ਨੂੰ ਦਿੱਤਾ ਜਾਂਦਾ ਹੈ ਜਿੰਨਾਂ ਨੇ ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਮਾਡਲ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਚਾਇਤ ਦੀ ਗਰਾਮ ਪੰਚਾਇਤ ਵਿਕਾਸ ਯੋਜਨਾ(ਜੀ.ਪੀ.ਡੀ.ਪੀ) ਬਣਾਈ ਹੋਵੇ। ਇਹ ਪੁਰਸਕਾਰ ਗਰਾਮ ਪੰਚਾਇਤ-ਛੀਨਾ-ਬਲਾਕ-ਧਾਰੀਵਾਲ, ਜ਼ਿਲਾ-ਗੁਰਦਾਸਪੁਰ ਨੂੰ ਮਿਲਿਆ ਹੈ, ਜਿਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।
ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਸਮਾਜਿਕ ਵਿਕਾਸ ਲਈ ਬੱਚਿਆਂ ਦੀ ਸਿਹਤ ਦੇ ਵਿਕਾਸ ਲਈ ਕੰਮ ਕਰਨ ਵਾਲੀ ਹਰੇਕ ਰਾਜ ਵਿੱਚੋਂ ਇਕ ਵਧੀਆ ਬੱਚਿਆਂ ਲਈ ਸੁਖਾਵੀ ਗਰਾਮ ਪੰਚਾਇਤ ਨੂੰ 5 ਲੱਖ ਦੀ ਇਨਾਮੀ ਰਾਸ਼ੀ ਵਾਲਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਅਵਾਰਡ ਦਿੱਤਾ ਜਾਂਦਾ ਹੈ। ਜੋ ਗਰਾਮ ਪੰਚਾਇਤ- ਅਸਰਪੁਰ, ਬਲਾਕ- ਸਨੌਰ, ਜ਼ਿਲਾ- ਪਟਿਆਲਾ ਨੇ ਹਾਸਿਲ ਕੀਤਾ ਹੈ।
—————–
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements