ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ


ਪਠਾਨਕੋਟ,17 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜ਼ਿਲਾ ਪਠਾਨਕੋਟ ਅੰਦਰ ਸੰਭਾਵੀ ਹੜਾਂ ਦੀ ਰੋਕਥਾਮ ਅਤੇ ਹੜਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੰੁਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਜਾਇਜਾ ਲੈਣ ਅਤੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜਾ ਲੈਣ ਲਈ ਅੱਜ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲਾ ਪਠਾਨਕੋਟ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਵਿਸ਼ੇਸ ਦੋਰਾ ਕੀਤਾ ਗਿਆ।

ਸਭ ਤੋਂ ਪਹਿਲਾ ਉਨਾਂ ਵੱਲੋਂ ਚੱਕੀ ਦਰਿਆ ਨਜਦੀਕ ਉਦਾਸੀਨ ਆਸਰਮ ਸੈਲੀ ਕੁਲੀਆਂ, ਪਿੰਡ ਧੀਰਾ, ਡੇਅਰੀਵਾਲ, ਬਮਿਆਲ ਖੇਤਰ ਵਿੱਚ ਉੱਜ ਦਰਿਆ ਦੇ ਨਜਦੀਕ ਦਾ ਖੇਤਰ ਅਤੇ ਪਹਾੜੀਪੁਰ ਨਜਦੀਕ ਖੇਤਰਾਂ ਦਾ ਦੋਰਾ ਕੀਤਾ। ਉਨਾਂ ਨਾਲ ਸਰਵਸ੍ਰੀ ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਜਗਦੀਸ ਰਾਜ ਐਕਸੀਅਨ ਡਰੇਨਜ, ਐਸ.ਡੀ.ਓ. ਡਰੇਨਜ ਅੰਕੁਸ, ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਮਿਆਲ, ਸਤੀਸ ਕੁਮਾਰ ਨਾਇਬ  ਤਹਿਸੀਲਦਾਰ ਪਠਾਨਕੋਟ, ਅੰਗਦ ਸਿੰਘ ਜਿਲਾ ਮਾਲ ਲੇਖਾਕਾਰ, ਸਬੰਧਤ ਖੇਤਰਾਂ ਦੇ ਬੀ.ਡੀ.ਪੀ.ਓੁਜ ਅਤੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।

Advertisements

ਸਭ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਦੇ ਸੈਲੀ ਕੁਲੀਆਂ ਨਾਲ ਲਗਦੇ ਚੱਕੀ ਦਰਿਆ (ਨਜਦੀਕ ਉਦਾਸੀਨ ਆਸਰਮ) ਵਿਖੇ ਪਹੁੰਚੇ ਅਤੇ ਖੇਤਰ ਦਾ ਜਾਇਜਾ ਲਿਆ। ਉਨਾਂ ਦੱਸਿਆ ਕਿ ਚੱਕੀ ਦਰਿਆ ਦੇ ਪਾਣੀ ਦਾ ਵਹਾਓ ਪਠਾਨਕੋਟ ਦੇ ਨਾਲ ਲਗਦੀ ਸਾਇਡ ਨੂੰ ਹੋਣ ਕਾਰਨ  ਬਰਸਾਤ ਦੇ ਦਿਨਾਂ ਵਿੱਚ ਪਾਣੀ ਖੇਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨਾਂ ਕਿਹਾ ਕਿ ਭਾਵੇ ਕਿ ਪਹਿਲਾ ਵੀ ਵਿਭਾਗ ਵੱਲੋਂ ਸੁਰੱਖਿਅਤ ਪ੍ਰਬੰਧਾਂ ਨੂੰ ਲੈ ਕੇ  ਕੰਮ ਕਰਵਾਏ ਗਏ ਹਨ ਅਤੇ ਕਾਫੀ ਹੱਦ ਤੱਕ ਇਸ ਖੇਤਰ ਨੂੰ ਸੁਰੱਖਿਅਤ ਰੱਖਣ ਦੇ ਉਪਰਾਲੇ ਕੀਤੇ ਹੋਏ ਹਨ ਪਰ ਕੂਝ ਸਥਾਨਾਂ ਤੇ ਅਜੇ ਵੀ ਬਹੁਤ ਲੋੜ ਹੈ ਕਿ ਉਨਾਂ ਸਥਾਨਾਂ ਨੂੰ ਹੋਰ ਸੁਰੱਖਿਅਤ ਰੱਖਿਆ ਜਾਵੇ ।

Advertisements

ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਰਸਾਤ ਤੋਂ ਪਹਿਲਾ ਇਹ ਦੇਖਿਆ ਜਾਵੇ ਕਿ ਪਾਣੀ ਦਾ ਬਹਾਓ ਲੋਕਾਂ ਦੇ ਘਰਾਂ ਨੂੰ ਕੋਈ ਖਤਰਾ ਨਾ ਪਹੁੰਚਾ ਸਕੇ।  ਪਿੰਡ ਧੀਰਾ ਅਤੇ ਡੇਅਰੀਵਾਲ ਨਜਦੀਕ ਮੋਕਾ ਦੇਖਣ ਤੋਂ ਬਾਅਦ ਉਨਾਂ ਕਿਹਾ ਕਿ ਪਾਣੀ ਦੀ ਖੋਰ ਕਾਰਨ ਜਮੀਨ ਦਾ ਨੁਕਸਾਨ ਹੋ ਰਿਹਾ ਹੈ ਉਨਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਸ ਸਥਾਨ ਤੇ ਪਾਣੀ ਦਾ ਬਹਾਓ ਘੱਟ ਹੈ ਉਸ ਸਾਇਡ ਨੂੰ ਜੇ.ਸੀ.ਬੀ. ਦੀ ਸਹਾਇਤਾ ਨਾਲ ਡੁੰਘਾ ਕੀਤਾ ਜਾਵੇ ਤਾਂ ਜੋ ਦੂਸਰੇ ਪਾਸੇ ਜੋ ਜਮੀਨ ਰੁੜ ਜਾਣ ਦੀ ਸੰਭਾਵਨਾ ਹੈ ਉਸ ਨੂੰ ਘਟਾਇਆ ਜਾ ਸਕੇ।  ਇਸ ਤੋਂ ਬਾਅਦ ਉਨਾਂ ਵੱਲੋਂ ਉੱਜ ਦਰਿਆ ਅਤੇ ਪਹਾੜੀਪੁਰ ਨਜਦੀਕ ਮੋਕਾ ਦੇਖਿਆ ਗਿਆ।

Advertisements

ਜਿਕਰਯੋਗ ਹੈ ਕਿ ਪਿੰਡ ਪਹਾੜੀਪੁਰ ਨਜਦੀਕ ਜੰਮੂ ਕਸਮੀਰ ਤੋਂ ਆਉਂਣ ਵਾਲੇ ਪਾਣੀ ਕਾਰਨ ਜਮੀਨ ਖੁਰ ਰਹੀ ਹੈ ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋ ਸਕਦਾ ਹੈ।ਉਨਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ  ਕਿ ਬਰਸਾਤ ਤੋਂ ਪਹਿਲਾ ਹੀ ਇਸ ਖੇਤਰ ਵਿੱਚ ਜਿਥੇ ਜਰੂਰਤ ਹੈ ਕਰੇਟ ਲਗਾਉਂਣ ਦਾ ਕੰਮ ਜਲਦੀ ਸੁਰੂ ਕੀਤਾ ਜਾਵੇ ਤਾਂ ਜੋ ਸਮੇਂ ਰਹਿੰਦਿਆਂ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਜਿਨਾਂ ਪਵਾਇੰਟਾਂ ਤੇ ਪਾਣੀ ਛੱਡਣ ਦੀ ਵਿਵਸਥਾ ਹੈ ਉਨਾਂ ਖੇਤਰਾਂ ਵਿੱਚ ਹੁਟਰ ਸਿਸਟਮ ਲਗਾਇਆ ਜਾਵੇ ਤਾਂ ਜੋ ਪਾਣੀ ਛੱਡਣ ਤੋਂ ਪਹਿਲਾ ਲੋਕ ਜਾਗਰੁਕ ਹੋ ਸਕਣ ਕਿ ਪਾਣੀ ਛੱਡਿਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਹੜ ਪ੍ਰਭਾਵਿਤ ਖੇਤਰਾਂ ਵਿੱਚ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਲੋਕ ਬਰਸਾਤ ਦੇ ਦਿਨਾਂ ਵਿੱਚ ਉਸ ਖੇਤਰ ਵਿੱਚ ਨਾ ਜਾਣ ਅਤੇ ਬੋਰਡਾਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕੰਟਰੋਲ ਰੂਮ ਦਾ ਨੰਬਰ ਵੀ ਡਿਸਪਲੇ ਕੀਤਾ ਜਾਵੇ ਤਾਂ ਜੋ ਕਿਸੇ ਮੁਸੀਬਤ ਦੇ ਸਮੇ ਲੋਕ ਸਬੰਧਤ ਨੰਬਰਾਂ ਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਦਰਿਆਵਾਂ ਅੰਦਰ ਪਾਣੀ ਛੱਡਣ ਤੋਂ ਪਹਿਲਾ ਨਜਦੀਕ ਲਗਦੇ ਖੇਤਰਾਂ ਵਿੱਚ ਮੁਨਾਦੀ ਕਰਵਾ ਕੇ ਸੂਚਿਤ ਕੀਤਾ ਜਾਵੇ ਤਾਂ ਜੋ ਗੁਜਰ ਸਮੁਦਾਏ ਦੇ ਲੋਕ ਜੋ ਬਰਸਾਤੀ ਪਾਣੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੈਠੇ ਹੋਏ ਹਨ ਉਨਾਂ ਨੂੰ ਸਮੇਂ ਰਹਿੰਦਿਆਂ ਉਠਾਇਆ ਜਾ ਸਕੇ ਅਤੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply