ਸਿੱਖਿਆ ਵਿਭਾਗ ਵੱਲੋਂ ਟੈਲੀਵਿਜਨ ਰਾਹੀਂ ਕਲਾਸਾਂ ਬਣ ਰਹੀਆਂ ਬੱਚਿਆਂ ਲਈ ਵਰਦਾਨ: ਜਗਜੀਤ ਸਿੰਘ

ਸਿੱਖਿਆ ਵਿਭਾਗ ਵੱਲੋਂ ਟੈਲੀਵਿਜਨ ਰਾਹੀਂ ਕਲਾਸਾਂ ਬਣ ਰਹੀਆਂ ਬੱਚਿਆਂ ਲਈ ਵਰਦਾਨ: ਜਿਲਾ ਅਧਿਕਾਰੀ

ਪਠਾਨਕੋਟ,18 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)     
 
  ਸਾਰੇ ਸੰਸਾਰ ਵਿੱਚ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਾਰੇ ਕਾਰਜ ਠੱਪ ਹੋ ਕੇ ਰਹਿ ਗਏ ਹਨ। ਇਹਨਾਂ ਹਾਲਾਤਾਂ ਵਿੱਚ ਸਰਕਾਰ ਵੱਲੋਂ ਇਹਤਿਹਾਤ ਵਜੋਂ ਕਰਫਿਊ ਅਤੇ ਲਾਕਡਾਊਨ ਕਾਰਨ ਸਿੱਖਿਆ ਦੇ ਖੇਤਰ ਵਿੱਚ ਵੀ ਕਾਫੀ ਪ੍ਰਭਾਵ ਪਿਆ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਬੰਦ ਕੀਤੇ ਗਏ ਹਨ। ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਆਨਲਾਈਨ ਪੜਾਈ ਉਪਲੱਬਧ ਕਰਵਾਉਣ ਲਈ ਕਰਫਿਊ ਸੁਰੂ ਹੋਣ ਸਮੇਂ ਤੋਂ ਹੀ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
 
ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਰੇਡੀਓ, ਟੈਲੀਵਿਜਨ, ਯੂ-ਟਿਊਬ, ਵਟਸਐੱਪ, ਜੂਮ ਐਪ, ਗੂਗਲ ਡਰਾਈਵ ਅਤੇ ਹੋਰ ਸੋਸਲ ਨੈੱਟਵਰਕਿੰਗ ਰਾਹੀਂ ਸਿੱਖਿਆ ਪ੍ਰਦਾਨ ਕਰਵਾਉਣ ਲਈ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਮੁਸਕਿਲ ਦੌਰ ਵਿੱਚ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਆਨਲਾਈਨ ਪੜਾਈ ਵਰਦਾਨ ਸਾਬਿਤ ਹੋਈ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਵੱਲੋਂ ਨਵੇਂ ਦਾਖਲੇ ਨੂੰ ਲੈਕੇ ਪਰਮਾਨੰਦ ਸਕੂਲ ਦਾ ਦੌਰਾ ਕਰਨ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
 
ਉਹਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਪਰਮਾਨੰਦ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦਾ ਵੀ ਦੌਰਾ ਕਰਕੇ ਸਕੂਲ ਮੈਨੇਜਮੈਂਟ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਸੰਬੋਧਿਤ ਕਰਦਿਆਂ ਉਨਾਂ ਕਿਹਾ ਕਿ  ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਲਈ ਡੀ.ਡੀ. ਪੰਜਾਬੀ ਅਤੇ ਸਵਯਮ ਪ੍ਰਭਾ-20 ਰਾਹੀਂ ਕਲਾਸਾਂ ਦੀ ਪੜਾਈ ਕਰਵਾਉਣ ਲਈ ਕੀਤੀ ਪਹਿਲਕਦਮੀ ਅਤੇ ਸਮਾਜ ਨੂੰ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਿੱਖਿਆ ਵਿਭਾਗ ਦੀ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ।

ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਲੈਕੇ ਬਾਹਰਵੀਂ ਜਮਾਤ ਦੀਆਂ ਟੈਲੀਵਿਜਨ ਰਾਹੀਂ ਰੋਜਾਨਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹਨਾਂ ਕਲਾਸਾਂ ਦਾ ਵਿਦਿਆਰਥੀ ਭਰਪੂਰ ਲਾਹਾ ਲੈ ਰਹੇ ਹਨ। ਰੋਜਾਨਾ ਕਲਾਸਾਂ ਲੱਗਣ ਕਾਰਨ ਵਿਦਿਆਰਥੀ ਸਕੂਲ ਵਾਂਗ ਮਹਿਸੂਸ ਕਰ ਰਹੇ ਹਨ ਅਤੇ ਉਹ ਇਹਨਾਂ ਕਲਾਸਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਟੈਲੀਵਿਜਨ ਰਾਹੀਂ ਕਲਾਸਾਂ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੂੰ ਘਰ ਲਈ ਕੰਮ ਵੀ ਦਿੱਤਾ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਸਾਰੇ ਵਿਦਿਆਰਥੀਆਂ ਦੀ ਪੜਾਈ ਦਾ ਧਿਆਨ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਸਿੱਖਣ-ਸਮੱਗਰੀ ਨੂੰ ਸਰਕਾਰੀ ਸਕੂਲਾਂ ਵਿੱਚ ਨਾ ਪੜਨ ਵਾਲੇ ਬੱਚਿਆਂ ਨੂੰ ਵੀ ਭੇਜਿਆ ਜਾ ਰਿਹਾ ਹੈ।
 
ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਤੀ ਜਅਿਾਦਾ ਜਾਣਕਾਰੀ ਨਾ ਹੋਣ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜਾਉਣ ਵਾਲੇ ਮਾਪੇ ਵੀ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਸਿੱਖਣ-ਸਮੱਗਰੀ ਦੀ ਤਾਰੀਫ ਕਰਦੇ ਨਹੀਂ ਥੱਕਦੇ। ਬਹੁਤ ਸਾਰੇ ਮਾਪੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।
 
 ਬੱਚਿਆਂ ਨੂੰ ਪੜਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਭੇਜੀ ਸਿੱਖਣ-ਸਮੱਗਰੀ ਅਤੇ ਟੈਲੀਵਿਜਨ ਰਾਹੀਂ ਲਗਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਵਰਦਾਨ ਸਾਬਿਤ ਹੋ ਰਹੀਆਂ ਹਨ, ਜਿਸਦਾ ਬੱਚੇ ਭਰਪੂਰ ਲਾਹਾ ਲੈ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਾਨੰਦ ਵੱਲੋਂ ਭੇਜੀ ਸਿੱਖਿਆ ਵਿਭਾਗ ਦੀ ਸਿੱਖਣ-ਸਮੱਗਰੀ ਨੂੰ ਦੇਖ ਕੇ ਪ੍ਰਭਾਵਿਤ ਦਵਿੰਦਰ ਸਿੰਘ ਅਤੇ ਹੋਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀ ਸਿੱਖਣ-ਸਮੱਗਰੀ ਤਾਂ ਮੇਰੇ ਪ੍ਰਾਈਵੇਟ ਸਕੂਲ ਵਿੱਚ ਪੜਦੇ ਬੇਟੇ ਰਾਘਵ ਨੂੰ ਵੀ ਸਕੂਲ ਵੱਲੋਂ ਨਹੀਂ ਭੇਜੀ ਜਾ ਰਹੀ।
 
ਉਹਨਾਂ ਵਿਭਾਗ ਵੱਲੋਂ ਟੈਲੀਵਿਜਨ ਰਾਹੀਂ ਆਨਲਾਈਨ ਕਲਾਸਾਂ ਦੀ ਵੀ ਰੱਜਵੀਂ ਪ੍ਰਸੰਸਾ ਕੀਤੀ। ਇਸ ਬਾਰੇ ਜਦ ਮਾਪਿਆਂ ਨਾਲ ਗੱਲ ਕੀਤੀ ਤਾਂ ਉਨਾਂ ਸਿੱਖਿਆ ਵਿਭਾਗ ਦਾ ਸੁਕਰਾਨਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਇਹਨਾਂ ਮੁਸਕਲ ਹਾਲਾਤਾਂ ਵਿੱਚ ਵੀ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਵੱਖ-ਵੱਖ ਸਾਧਨਾਂ ਰਾਹੀਂ ਬੱਚਿਆਂ ਨੂੰ ਪੜਾਈ ਨਾਲ ਜੋੜੀਂ ਰੱਖਿਆ।
 
ਇਸ ਮੌਕੇ ਸ ਸ ਅਫਸਰ ਰਜੇਸ਼ਵਰ ਸਿੰਘ , ਪਿ੍ਪਰਮਿੰਦਰ ਕੌਰ, ਪਿ੍ਰੰਸੀਪਲ ਰਜਿੰਦਰ ਸਿੰਘ, ਪਿ੍ਰੰਸੀਪਲ ਰਮੇਸ ਕੁਮਾਰ, ਚਰਨਜੀਤ ਕੁਮਾਰ, ਰਵਿੰਦਰ ਸਿੰਘ, ਵਿਨੇ ਸਰਮਾ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ,ਅਮਰੀਕ ਸਿੰਘ ਹਾਜਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply