ਗੁਰਦਾਸਪੁਰ, 18 ਜੂਨ ( ਅਸ਼ਵਨੀ ) : ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਬੇਹਾਲੀ ਵਿੱਚ ਪ੍ਰਿੰਸੀਪਲ ਸਿਮਤੀ ਲਖਬੀਰ ਕੌਰ ਵੱਲੋਂ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਸਮੇਂ ਦੀ ਮੰਗ ਅਨੁਸਾਰ ਬੱਚਿਆਂ ਦੀ ਯੋਗ ਅਗਵਾਈ ਕਰਨ ਲਈ ਸਕੂਲ ਵਿੱਚ ਜਿਲ੍ਹੇ ਦੀ ਪਹਿਲੀ ਵੈੱਬਸਾਈਟ ਸ਼ੁਰੂ ਕੀਤੀ ਗਈ।ਇਸ ਵੈੱਬਸਾਈਟ ਵਿਚ ਬੱਚਾ ਆਨਲਾਈਨ ਦਾਖਲਾ ਲੈ ਕੇ ਘਰ ਬੈਠ ਕੇ ਆਪਣੀ ਸੁਵਿਧਾ ਅਨੁਸਾਰ ਅਧਿਆਪਕਾਂ ਵੱਲੋਂ ਤਿਆਰ ਕੀਤੇ ਵੀਡੀਓ ਲੈਕਚਰ, ਅਸਾਈਨਮੈਂਟ, ਰੋਜ਼ਾਨਾ ਖ਼ਬਰਾਂ, ਆਨਲਾਈਨ ਕੁਇਜ਼ ਦਾ ਲਾਭ ਲੈ ਸਕਦਾ ਹੈ ।
ਪ੍ਰਿੰਸੀਪਲ ਲਖਬੀਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਚੱਲਦਾ ਉਡਾਣ ਪ੍ਰਾਜੈਕਟ, ਵਰਡ ਆਫ ਦੀ ਡੇਅ, ਡਿਜੀਟਲ ਪਰਵਾਜ਼ ਦੀ ਸੁਵਿਧਾ ਵੀ ਇਸ ਵੈੱਬਸਾਈਟ ਤੇ ਉਪਲੱਬਧ ਹੈ । ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਕਿਸੇ ਬਾਹਰੀ ਮਦਦ ਤੋਂ ਬਿਨਾਂ ਸਕੂਲ ਦੇ ਮਿਹਨਤੀ ਕੰਪਿਊਟਰ ਅਧਿਆਪਕ ਕੁਨਾਲ ਕਾਲੀਆ ਵੱਲੋਂ ਤਿਆਰ ਕੀਤੀ ਗਈ ਹੈ।ਇਸ ਮੌਕੇ ਮਨੋਜ ਗੌਤਮ, ਸ੍ਰੀਮਤੀ ਵਿਜੇਤਾ ਮਹਾਜਨ, ਸ੍ਰੀਮਤੀ ਕਰਮਜੀਤ ਕੌਰ, ਸ੍ਰੀਮਤੀ ਰਜਨੀ ਦੇਵੀ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਰਣਬੀਰ ਕੌਰ, ਮਿਸ ਅਨੀਤਾ ਸ਼ਰਮਾ, ਨਿਤਿਨ ਭਾਰਦਵਾਜ ਅਤੇ ਸ੍ਰੀਮਤੀ ਜੀਵਨ ਲਤਾ ਹਾਜ਼ਰ ਸਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp