( ਤਪੱਸਿਆ ਕਰਦੇ ਹੋਏ ਮੀਰ ਬਾਬਾ ਅਤੇ ਉਨਾਂ ਦਾ ਪੁੱਤਰ )
ਗੜ੍ਹਦੀਵਾਲਾ,18 ਜੂਨ ( ਲਾਲਜੀ ਚੌਧਰੀ ) : ਗੜ੍ਹਦੀਵਾਲਾ (ਹੁਸ਼ਿਆਰਪੁਰ) ਦੇ ਨਾਲ ਲਗਦੇ ਪਿੰਡ ਕਾਲਰਾ ਵਿਖੇ ਮੀਰ ਬਾਬਾ ਜੀ ਵੱਲੋਂ ਵਿਸ਼ਵ ਵਿੱਚ ਫੈਲ ਰਹੀ ਕਰੋਨਾ ਮਾਂਹਵਾਰੀ ਦੀ ਸਮਾਪਤੀ ਅਤੇ
ਵਿਸ਼ਵ ਵਿੱਚ ਸ਼ਾਂਤੀ ਅਤੇ ਅਮਨ ਦੇ ਲਈ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦਾ ਧੂਣਾ ਲਗਾ ਕੇ ਅਖੰਡ ਸਾਧਨਾ ਸ਼ੁਰੂ ਕੀਤੀ ਗਈ ਹੈ।ਸਭ ਤੋਂ ਪਹਿਲਾਂ ਪੀਰ ਬਾਬਾ ਜੀ ਨੇ ਸ਼੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਪ੍ਰਤਿਭਾ ਨੂੰ ਫੂਲ ਮਾਲਾ ਅਰਪਣ ਕਰ ਕੇ ਅਰਦਾਸ ਕੀਤੀ। ਉਸ ਉਪਰੰਤ ਪ੍ਰਸ਼ਾਦ ਸਾਰੀ ਸੰਗਤ ਵਿੱਚ ਵੰਡਿਆ ਗਿਆ।ਉਸ ਤੋਂ ਬਾਅਦ ਮੀਰ ਬਾਬਾ ਜੀ ਧੂਣੇ ਵਾਲੀ ਥਾਂ ਤੇ ਜਾ ਕੇ ਸ਼੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਨੂੰ ਮੱਥਾ ਟੇਕ ਕੇ ਆਪਣੀ ਤਪੱਸਿਆ ਵਿੱਚ ਮਗਨ ਹੋ ਗਏ।
ਇਸ ਮੌਕ ਤੇ ਬਾਬਾ ਜੀ ਦੇ ਪਰਿਵਾਰ ਤੋਂ ਪਤਾ ਚੱਲਿਆ ਹੈ ਕਿ ਬਾਬਾ ਜੀ ਦਿਨ ਵਿਚ ਇਕ ਵਾਰ ਹੀ ਫਲ ਗ੍ਰਹਣ ਕਰਨਗੇ। ਯਹਾਂ ਪਰ ਸਭਿ ਸਾਧਨ ਹਾਰ ਜਾਤੇ ਹਨ ਓਥੇ ਸ਼੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਸ਼ਿਵ ਭਗਤਾਂ ਦਾ ਬੇੜਾ ਪਾਰ ਕਰਦੇ ਹਨ ਅਤੇ ਬਾਬਾ ਜੀ ਸਾਨੂੰ ਇਸ ਕਰੋਨਾ ਮਹਾਮਾਰੀ ਤੋਂ ਜਲਦ ਹੀ ਛੁਟਕਾਰਾ ਦਵਾ ਦੇਣਗੇ ਕਿਉਂਕਿ ਇਸ ਸਮੇਂ ਦੇਵਿਯ ਸ਼ਕਤੀਆਂ ਹੀ ਕੰਮ ਆ ਸਕਦੀਆਂ ਹਨ ਅਤੇ ਸਾਨੂੰ ਇਹਨਾਂ ਤੇ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ। ਬਾਬਾ ਜੀ ਦੇ ਭਗਤਾਂ ਨੇ ਦੱਸਿਆ ਕਿ ਪਹਿਲੇ ਵੀ ਬਾਬਾ ਜੀ ਅਖੰਡ ਸਾਧਨਾ ਕਰਦੇ ਰਹੇ ਹਨ ਅਤੇ ਭਗਤਾਂ ਨੂੰ ਮਨ ਵµਚਿਤ ਫਲ ਮਿਲਦੇ ਹਨ। ਇਹਨਾਂ ਹੀ ਨਹੀਂ ਬਾਬਾ ਜੀ ਦਾ ਇੱਕ ਛੋਟਾ ਬੱਚਾ ਜਿਸ ਦੀ ਉਮਰ 12 ਦੀ ਹੈ ਉਹ ਵੀ ਬਾਬਾ ਜੀ ਦੇ ਨਾਲ ਤਪੱਸਿਆ ਉੱਤੇ ਬੈਠ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp