ਗੜ੍ਹਸ਼ੰਕਰ 18 ਜੂਨ ( ਅਸ਼ਵਨੀ ਸ਼ਰਮਾ ) : ਇੰਡੀਅਨ ਮੈਡੀਕਲ ਐਸੋਸੀਏਸ਼ਨ ਯੂਨਿਟ ਗੜ੍ਹਸ਼ੰਕਰ ਕਲੀਨੀਕਲ ਸਥਾਪਨਾ ਬਿੱਲ ਸਬੰਧੀ ਐਮ ਪੀ ਤਿਵਾੜੀ ਨੂੰ ਮਿਲਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਯੁਨਿਟ ਗੜ੍ਹਸ਼ੰਕਰ ਵੱਲੋਂ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਦੀ ਅਗਵਾਈ ਵਿੱਚ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਕਲੀਨੀਕਲ ਸਥਾਪਨਾ ਬਿੱਲ ਦੇ ਖਿਲਾਫ ਮੰਗ ਪੱਤਰ ਦਿੱਤਾ।ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਲੀਨੀਕਲ ਬਿੱਲ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਇਸ ਦਾ ਸਿੱਧਾ ਲਾਭ ਕਾਰਪੋਰੇਟ ਹਸਪਤਾਲਾਂ ਨੂੰ ਮਿਲੇਗਾ ਅਤੇ ਆਮ ਲੋਕਾਂ ਦੀ ਸਹੂਲਤ ਲਈ ਚੱਲ ਰਹੇ ਛੋਟੇ ਹਸਪਤਾਲ ਬਰਬਾਦ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਬਿੱਲ ਅਧੀਨ ਹਸਪਤਾਲਾਂ ਲਈ ਜੋ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਉਹ ਕੇਵਲ ਵੱਡੇ-ਵੱਡੇ ਹਸਪਤਾਲ ਹੀ ਪੂਰਾ ਕਰ ਸਕਣਗੇ ਜਦਕਿ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਚੱਲ ਰਹੇ ਛੋਟੇ ਹਸਪਤਾਲ ਬੰਦ ਹੋ ਜਾਣਗੇ।ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 23 ਜੂਨ ਨੂੰ ਹਸਪਤਾਲ ਮੁਕੰਮਲ ਬੰਦ ਰੱਖੇ ਜਾਣਗੇ। ਮਨੀਸ਼ ਤਿਵਾੜੀ ਨੇ ਐਸੋਸੀਏਸ਼ਨ ਨੂੰ ਕਲੀਨੀਕਲ ਬਿੱਲ ਦਾ ਮਸਲਾ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਡਾ ਜੰਗ ਬਹਾਦਰ, ਡਾ ਅਸ਼ੋਕ ਕੁਮਾਰ,ਡਾ ਗਿਆਨ ਚੰਦ,ਡਾ ਵਿਿਸ਼ੇਸ਼ ਕੁਮਾਰ,ਡਾ ਨਿਰਮਲ ਸਿੰਘ, ਡਾ ਰਮਨਪ੍ਰੀਤ ਕੌੌੌਰ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp