ਯੋਗ ਵਿਅਕਤੀਆਂ ਸਮੇਤ ਰਾਸ਼ਨ ਵਿਚ ਕੋਈ ਵਿਤਕਰਾ ਨਹੀਂ ਕੀਤਾ ਗਿਆ : ਈ.ਓ ਭੁਪਿੰਦਰ ਸਿੰਘ
ਬਟਾਲਾ ,ਫਤਿਹਗੜ੍ਹ ਚੂੜੀਆਂ, 19 ਜੂਨ (ਅਵਿਨਾਸ਼, ਸੰਜੀਵ ਨਈਅਰ)– ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਿਕ ਨਗਰ ਕੌਂਸਲ ਦੇ ਈ.ਓ ਭੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਕਸਬੇ ਦੀਆਂ 13 ਵਾਰਡਾਂ ਵਿਚ ਜ਼ਰੂਰਤਮੰਦ ਲੋਕਾਂ ਅਤੇ ਸਫ਼ਾਈ ਸੇਵਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਈਆਂ 1400 ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿਦਿੰਆਂ ਈ.ਓ ਭੁਪਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਹੋਇਆ ਸੀ, ਉਥੇ ਅਨੇਕਾਂ ਜ਼ਰੂਰਤਮੰਦ ਲੋਕ ਰਾਸ਼ਨ ਤੋਂ ਵਾਂਝੇ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਯਤਨਾ ਸਦਕਾ ਲੋੜੀਂਦੀ ਰਾਸ਼ਨ ਸਮੱਗਰੀ ਵੰਡੀ ਗਈ ਹੈ।
ਉਨ੍ਹਾਂ ਕਿਹਾ ਕਿ ਕਸਬੇ ਦੀਆਂ 13 ਵਾਰਡਾਂ ਵਿਚ ਯੋਗ ਵਿਅਕਤੀਆਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਇਸ ਵਿਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ 36 ਸਫ਼ਾਈ ਸੇਵਕਾਂ ਅਤੇ 12 ਈਕੋ ਰਿਕਸ਼ਾ ਚਾਲਕਾਂ ਨੂੰ ਵੀ ਰਾਸ਼ਨ ਸਮੱਗਰੀ ਵੰਡੀ ਗਈ ਹੈ, ਜਿਨ੍ਹਾਂ ਵੱਲੋਂ ਲੌਕਡਾਊਨ ਦੌਰਾਨ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ। ਈ.ਓ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਤੋਂ ਵੀ ਨਗਰ ਕੌਂਸਲ ਵੱਲੋਂ 1000 ਕਿੱਟਾਂ ਰਾਸ਼ਨ ਦੀਆਂ ਵੰਡੀਆਂ ਜਾ ਚੁੱਕੀਆਂ ਹਨ। ਇਸ ਮੌਕੇ ਕੁਲਵੰਤ ਸਿੰਘ, ਰਮੇਸ਼ ਕੁਮਾਰ ਜਨਰਲ ਇੰਸਪੈਕਟਰ, ਮੁਨੀਤ ਸ਼ਰਮਾ ਜੇ.ਈ, ਪਲਵਿੰਦਰ ਸਿੰਘ ਜੇ.ਏ, ਹਰਜਿੰਦਰ ਸਿੰਘ, ਸੌਰਵ ਕੁਮਾਰ, ਮੁਖਤਿਆਰ ਸਿੰਘ, ਸੁਨੀਲ ਕੁਮਾਰ (ਸਾਰੇ ਕਲਰਕ), ਇੰਦਰ ਮਸੀਹ ਦਰੋਗਾ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp