ਗੜ੍ਹਸ਼ੰਕਰ 19 ਜੂਨ ( ਅਸ਼ਵਨੀ ਸ਼ਰਮਾ ) ਪਿਛਲੇ ਦਿਨੀ ਪੰਜਾਬ ਸਰਕਾਰ ਵਲੋ ਗੜ੍ਹਸ਼ੰਕਰ ਤੋ ਝੁਗੀਆਂ ਨੂੰ ਜਾਣ ਵਾਲੀ ਸੜਕ ਤੇ ਪੈਦੇ ਪਿੰਡ ਕੋਟ ਵਿਖੇ ਜਬਰੀ ਵਸੂਲੀ ਜਾ ਰਹੀ ਗੁੰਡਾ ਪਰਚੀ ਖਿਲਾਫ ਹਿਮਾਚਲ ਪ੍ਰਦੇਸ਼ ਤੋ ਖਨਨ ਸਮਗਰੀ ਲੈ ਕੇ ਆਉਣ ਵਾਲੇ ਟਿੱਪਰਾ ਦੇ ਡਰਾਇਵਰਾਾਂ ਅਤੇੇ ਕ੍ਰੈਸ਼ਰ ਮਾਲਕਾਂ ਨੇ ਚੱਕਾ ਜਾਮ ਕਰ ਦਿਤਾ ਅਤੇ ਪੰਜਾਬ ਸਰਕਾਰ ਨਾਰੇਬਾਜੀ ਸ਼ੁਰੂ ਕਰ ਦਿਤੀ।ਤੇਜ ਧੁੱਪ ਕਾਰਨ ਹੁੰਮਸ਼ ‘ਚ ਸੜਕਾ ਤੇ ਬੈਠੇ ਇਹਨਾ ਪ੍ਰਦਰਸ਼ਨਕਾਰੀਆ ਨੇ ਪੰਜਾਬ ਸਰਕਾਰ
ਤੋਂ ਜਬਰੀ ਵਸੂਲੀ ਜਾ ਰਹੀ ਗੁੰਡਾ ਪਰਚੀ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇੇ ਟਿੱਪਰਾਂ ਦੇ ਡਰਾਇਵਰਾਂ ਨੇ ਦੱਸਿਆ ਕਿ ਜਿਹੜੇ ਤਾਂ ਇਹਨਾ ਲੋਕਾ ਦੀ ਮੁੱਠੀ ਗਰਮ ਕਰ ਦਿੰਦੇ ਹਨ।ਉਹਨਾਂ ਦੇ ਉਵਰਲੋਡ ਟਿੱਪਰ ਵੀ ਨਹੀਂ ਰੋਕੇ ਜਾਂਦੇ।
ਸੜਕ ਦੇ ਦੋਨਾ ਪਾਸੇ ਗੱਡੀਆਂ ਦੀਆਂ
ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ । ਇਸ ਮੌਕੇ ਡੀ.ਐਸ.ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਆਪਣੀ ਮੰਗ ਤੇ ਅੜੇ ਰਹੇ ਕਿ ਇਸ ਗੁੰਡਾ ਪਰਚੀ ਨੂੰ ਬੰਦ ਕੀਤਾ ਜਾਵੇ।ਡੀ.ਐਸ.ਪੀ ਸਤੀਸ਼ ਕੁਮਾਰ ਨੇ ਧਰਨਾਕਾਰੀਆਂ ਦਾ ਗੱਲਬਾਤ ਕਰਨ ਲਈ 5 ਮੈਬਰੀ ਵਫਦ ਬਣਾਇਆ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਨਾਲ ਮੁਲਾਕਤ ਅਤੇ ਬੈਠਕੇ ਹਲ ਕਰਨ ਦਾ ਵਿਸ਼ਵਾਸ਼ ਦਵਾਇਆ। ਉਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਇਕਬਾਲ ਸਿੰਘ, ਚੌਕੀ ਇੰਚਾਰਜ ਬੀਣੇਵਾਲ ਸਬ ਇਸ਼ਪੈਕਟਰ ਸਤਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp