ਬਟਾਲਾ (ਸੰਜੀਵ ਨਈਅਰ, ਅਵਿਨਾਸ਼) : ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਸੰਗਠਨ ਮੰਤਰੀ ਰਾਜੀਵ ਮਹਾਜਨ ਨੇ ਚੀਨ ਦੀ ਕੜੇ ਸ਼ਬਦਾਂ ਵਿੱਚ ਨਿਪੇਖੀ ਕਰਦਿਆਂ ਪ੍ਰੈਸ ਨੂੰ ਕਿਹਾ ਕਿ ਚੀਨ ਵਲੋਂ ਜੋ ਭਾਰਤ ਦੇ 20 ਫੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਉਹ ਇਕ ਕਾਇਰਤਾਪੂਰਕ ਹੈ ਜਿਸ ਨਾਲ ਪੂਰੇ ਭਾਰਤ ਦੇਸ਼ ਵਿੱਚ ਚੀਨ ਦੇ ਵਿਰੁੱਧ ਗੁੱਸੇ ਦੀ ਲਹਿਰ ਹੈ ਓਹਨਾ ਕਿਹਾ ਇਸ ਵੇਲੇ ਪੂਰਾ ਦੇਸ਼ ਕੇਂਦਰ ਸਰਕਾਰ ਦੇ ਨਾਲ ਖੜ੍ਹਾ ਹੈ ਚੀਨ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੀ ਸੀਮਾਂ ਅੰਦਰ ਵੜ ਕੇ ਸਾਡੀ ਜਮੀਨ ਹੜੱਪਣ ਦੀ ਨਾਕਾਮਯਾਬ ਕੋਸ਼ਿਸ਼ ਕਰਦਾ ਆ ਰਿਹਾ ਹੈ ਪਰ ਸਾਡੇ ਫੌਜੀ ਜਵਾਨਾਂ ਨੇ ਕਦੇ ਵੀ ਉਸਨੂੰ ਕਾਮਯਾਬ ਨਹੀਂ ਹੋਣ ਦਿੱਤਾ ਸਗੋਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੀਨੀ ਸਰਕਾਰ ਨੂੰ ਉਸਦੀ ਹੀ ਭਾਸ਼ਾ ਵਿੱਚ ਜਵਾਬ ਦੇਵੇ ਅਤੇ ਆਪਣੇ ਸ਼ਹੀਦ ਜਵਾਨਾਂ ਦਾ ਬਦਲਾ ਲਵੇ।
ਭਾਰਤ ਨੂੰ ਚੀਨੀ ਸਰਕਾਰ ਨਾਲ ਸਾਰੇ ਵਪਾਰਿਕ ਸਮਝੋਤੇ ਖਤਮ ਕਰਕੇ ਉਸਦੇ ਬਣੇ ਸਮਾਨ ਦਾ ਬਾਇਕਾਟ ਕਰਨਾ ਚਾਹੀਦਾ ਹੈ ਤਾਂ ਜੋ ਉਸਨੂੰ ਆਰਥਿਕ ਤੋਰ ਤੇ ਵੀ ਟੱਕਰ ਦਿਤੀ ਜਾਵੇ ਉਹਨਾਂ ਭਾਰਤ ਦੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੀਨ ਦਾ ਬਣਿਆ ਹੋਇਆ ਸਾਮਾਨ ਨਾ ਮੰਗਵਾਉਣ ਅਤੇ ਨਾ ਹੀ ਵੇਚਣ ਜਿਸ ਨਾਲ ਚੀਨ ਦੇ ਵਪਾਰ ਤੇ ਪੂਰਨ ਤੋਰ ਤੇ ਰੋਕ ਲੱਗ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਸਿੱਖ ਫ਼ਾਰ ਜਸਟਿਸ ਵਲੋਂ ਜੋ ਚੀਨ ਸਰਕਾਰ ਦਾ ਸਮਰਥਨ ਕੀਤਾ ਗਿਆ ਹੈ ਉਹ ਵੀ ਨਿੰਦਣਯੋਗ ਹੈ ਇਹੋ ਜਿਹੇ ਨਾਜੁਕ ਵੇਲੇ ਇਸ ਤਰਾਂ ਦੇ ਬੇਤੁੱਕੇ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਭਾਰਤ ਸਰਕਾਰ ਨੂੰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp