ਲੜਕੀ ਨੂੰ ਸੁਹਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ 20 ਲੱਖ ਰੁਪਏ ਦੀ ਮੰਗ ਕਰਨ ਤੇ ਪਤੀ,ਸੱਸ ਤੇ ਸੁਹਰੇ ਵਿੱਰੁਧ ਮਾਮਲਾ ਦਰਜ

ਗੁਰਦਾਸਪੁਰ 20 ਜੂਨ ( ਅਸ਼ਵਨੀ ) :- ਵਿਆਹ ਤੋਂ ਬਾਅਦ ਲੜਕੀ ਨੂੰ ਸੁਹਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ 20 ਲੱਖ ਰੁਪਏ ਦੀ ਮੰਗ ਕਰਨ ਤੇ ਪਤੀ,ਸੱਸ ਤੇ ਸੁਹਰੇ ਵਿੱਰੁਧ ਮਾਮਲਾ ਦਰਜ ਕੀਤਾ ਗਿਆ ਹੈ। ਏ ਐਸ ਆਈ ਅਮਰੀਕ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆ ਕਿ ਪਰਮਿੰਦਰਜੀਤ ਕੋਰ ਪੁੱਤਰੀ ਮੱਖਣ ਸਿੰਘ ਵਾਸੀ ਚੱਕ ਸ਼ਰੀਫ ਗੁਰਦਾਸਪੁਰ ਨੇ ਪੁਲਿਸ ਨੂੰ ਕਾਇਤ ਕੀਤੀ ਕਿ ਸੁਸਤ ਦਾ ਵਿਆਹ 21 ਨਵੰਬਰ 2014 ਨੂੰ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੰਗਾਚੱਕ ਹੁਸ਼ਿਆਰਪੁਰ ਦੇ ਨਾਲ ਹੋਿੲਆ ਸੀ।

ਵਿਆਹ ਤੋਂ ਬਾਅਦ ਪਰਮਿੰਦਰਜੀਤ ਕੋਰ ਦਾ ਪਤੀ ਮਨਪ੍ਰੀਤ ਸਿੰਘ ,ਸੁਹਰਾ ਗੁਰਦਿਆਲ ਸਿੰਘ ਅਤੇ ਸੱਸ ਸੁਰਜੀਤ ਕੋਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਇਸ ਦੇ ਨਾਲ 20 ਲੱਖ ਰੁਪਏ ਦੀ ਮੰਗ ਵੀ ਕਰਦੇ ਸਨ।ਪਰਮਿੰਦਰਜੀਤ ਕੌਰ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਪਲਵਿੰਦਰਜੀਤ ਕੋਰ ਉਪ ਪੁਲਿਸ ਕਪਤਾਨ ਸੀ ਏ ਡਬਲਯੁ ਗੁਰਦਾਸਪੁਰ ਵਲੋ ਕਰਨ ਉਪਰਾਂਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply