ਗੁਰਦਾਸਪੁਰ 20 ਜੂਨ ( ਅਸ਼ਵਨੀ ) : ਯੂਪੀ ਪੁਲਿਸ ਵੱਲੋਂ 13 ਜੂਨ ਨੂੰ ਸਕਰੌਲ.ਇਨ ਨਿਊਜ਼ ਪੋਰਟਲ ਦੀ ਐਗਜ਼ੀਕਿਊਟਿਵ ਐਡੀਟਰ ਸੁਪਿ੍ਯਾ ਸ਼ਰਮਾ ਵਿਰੁੱਧ ਐੱਫਆਰਆਰ ਦਰਜ ਕੀਤੀ ਗਈ ਹੈ ਅਤੇ ਐੱਫਆਈਆਰ ਵਿਚ ਚੀਫ਼ ਐਡੀਟਰ ਦਾ ਨਾਂ ਵੀ ਸ਼ਾਮਲ ਹੈ। ਸੁਪਿ੍ਯਾ ਸ਼ਰਮਾ ਨੇ ਜੁਮਲੇਬਾਜ਼ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਲੋਕ ਸਭਾ ਹਲਕੇ ਵਾਰਾਨਸੀ ਦੇ ਪਿੰਡ ਡੋਮਰੀ ਬਾਰੇ ਰਿਪੋਰਟਿੰਗ ਕਰਕੇ ਖ਼ੁਲਾਸਾ ਕੀਤਾ ਸੀ ਕਿ ਮੋਦੀ ਵੱਲੋਂ ਗੋਦ ਲਏ ਇਸ ਪਿੰਡ ਦੇ ਗ਼ਰੀਬ, ਦਲਿਤ ਲੌਕਡਾਊਨ ਦੌਰਾਨ ਕਿਵੇਂ ਭੁੱਖਮਰੀ ਦਾ ਸ਼ਿਕਾਰ ਹੋਏ। ਇਸ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਵਿਨੋਦ ਦੁਆ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਕੋਵਿਡ-19 ਦੀ ਆਲੋਚਨਾਤਮਕ ਰਿਪੋਰਟਿੰਗ ਕਰਨ ਦੇ ਜੁਰਮ ਚ ਪੂਰੇ ਮੁਲਕ ਵਿਚ 55 ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਜਾਂ ਉਹਨਾਂ ਵਿਰੁੱਧ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਰਿਪੋਰਟਿੰਗ ਕਰਨ ਬਦਲੇ ਧਮਕੀਆਂ ਦਿੱਤੀਆਂ ਗਈਆਂ ਹਨ। ਪੱਤਰਕਾਰਾਂ, ਬੁੱਧੀਜੀਵੀਆਂ, ਜਮਹੂਰੀ ਕਾਰਕੁੰਨਾਂ ਦੀ ਜ਼ੁਬਾਨਬੰਦੀ ਆਰਐੱਸਐੱਸ-ਭਾਜਪਾ ਦੇ ਫਾਸ਼ੀਵਾਦੀ ਏਜੰਡੇ ਦਾ ਹਿੱਸਾ ਹੈ। ਇਹ ਪ੍ਰੈੱਸ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ। ਇਸ ਹਮਲੇ ਦਾ ਜ਼ੋਰਦਾਰ ਵਿਰੋਧ ਕਰਨਾ ਜ਼ਰੂਰੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp