ਗੁਰਦਾਸਪੁਰ 20 ਜੂਨ ( ਅਸ਼ਵਨੀ ) :- ਕਰੋਨਾ ਮਹਾਂਮਾਰੀ ਦੇ ਕਾਰਨ ਜਿਥੇ ਆਮ ਲੋਕ ਡਰ ਦੇ ਚੱਲਦਿਆਂ ਘਰਾਂ ਵਿੱਚੋਂ ਬਾਹਰ ਨਿਕਲਣ ਤੇ ਵੀ ਪਰਹੇਜ਼ ਕਰ ਰਹੇ ਹਨ ਉਥੇ ਨਾਲ ਹੀ ਉੱਘੇ ਸਮਾਜ ਸੇਵਿਕਾ ਸ਼੍ਰੀਮਤੀ ਕਿਰਨ ਸ਼ਰਮਾ ਜੋ ਕਿ ਸਮਾਜ ਸੇਵਾਂ ਦੇ ਨਾਲ ਸਲਾਹਕਾਰ ਕਮੇਟੀ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਦੇ ਮੈਂਬਰ ਜੋਤੀ ਸ਼ਰਮਾਂ ਦੇ ਧਰਮ ਪਤਨੀ ਹਨ ਅਤੇ ਨਾਲ ਹੀ ਦੋਰ ਵਿੱਚ ਸਿਵਲ ਹਸਪਤਾਲ ਬਹਿਰਾਮਪੁਰ ਵਿਖੇ ਮਲਟੀ ਪਰਪਜ ਹੈਲਥ ਸੁਪਰਵਾਈਜ਼ਰ ਹੋਣ ਦੇ ਨਾਤੇ ਫਰੰਟ ਲਾਈਨ ਤੇ ਆਪਣਾ ਯੋਗਦਾਨ ਪਾ ਕੇ ਲੋਕਾਂ ਦੀ ਸੇਵਾਂ ਵਿੱਚ ਲੱਗੇ ਹੋਏ ਹਨ,ਉਹਨਾਂ ਵੱਲੋਂ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਵਿਖੇ ਵਿੱਤੀ ਸਹਾਇਤਾ ਦੇ ਕੇ ਮਾਨ ਹਾਸਲ ਕੀਤਾ ਹੈ।
ਇਸ ਤੇ ਸ਼੍ਰੀ ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਪ੍ਰੋਜੇਕਟ ਡਾਇਰੈਕਟਰ ਅਤੇ ਸਮੂਹ ਸਟਾਫ਼ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਦਿੱਤੀ ਗਈ ਰਾਸ਼ੀ ਦਾ ਇਸਤੇਮਾਲ ਨੋਜਵਾਨਾਂ ਦੇ ਹਿੱਤ ਵਿੱਚ ਹੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੀ ਮਹਾਜਨ ਨੇ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਹੋਰ ਕਿਹਾ ਕਿ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਅਤੇ ਅਜਿਹੇ ਸਮਾਜ ਸੇਵੀ ਸਦਾ ਹੀ ਲੋਕਾਂ ਦੇ ਦਿਲਾ ਵਿੱਚ ਯਾਦ ਰਹਿੰਦੇ ਹਨ। ਇਸ ਮੌਕੇ ਤੇ ਸ਼੍ਰੀਮਤੀ ਕਿਰਨ ਸ਼ਰਮਾਂ ਨੂੰ ਕੇਂਦਰ ਵੱਲੋਂ ਮਾਣ ਪੱਤਰ ਦੇ ਨਾਲ ਧਾਰਮਿਕ ਤਸਵੀਰ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੋਕਾਂ ਤੇ ਹੋਰਨਾਂ ਤੋਂ ਇਲਾਵਾ ਨਸ਼ਾ ਛੁਡਾੳ ਕੇਂਦਰ ਦਾ ਸਮੁਹ ਸਟਾਫ਼ ਅਤੇ ਕਿਰਨ ਸ਼ਰਮਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp