ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਖੇਤਰੀ ਸਰਸ ਮੇਲੇ ‘ਚ ਕੀਤੀ ਸ਼ਿਰਕਤ
-ਕਿਹਾ, ਮੇਲਾ ਦਿਖਾ ਕੇ ਬੱਚਿਆਂ ਨੂੰ ਵੀ ਭਾਰਤੀ ਸਭਿਅੱਤਾ ਤੋਂ ਕਰਵਾਇਆ ਜਾਵੇ ਜਾਣੂ
HOAHIARPUR (ADESH PARMINDER SINGH)
ਹੁਸ਼ਿਆਰਪੁਰ ਵਿਖੇ ਖੇਤਰੀ ਸਰਸ ਮੇਲੇ ਦੌਰਾਨ ਬੀਤੀ ਸ਼ਾਮ ਸਮੇਂ ਹਲਕਾ ਵਿਧਾਇਕ ਸ਼ਾਮਚੁਰਾਸੀ ਤੇ ਜ਼ਿਲ•ਾ ਪ੍ਰਧਾਨ ਕਾਂਗਰਸ ਸ੍ਰੀ ਪਵਨ ਕੁਮਾਰ ਆਦੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ•ਾਂ ਦੀ ਧਰਮਪਤਨੀ ਸ੍ਰੀਮਤੀ ਕੁਸਮ ਆਦੀਆ ਵੀ ਉਨ•ਾਂ ਦੇ ਨਾਲ ਸਨ।
ਸਭਿਆਚਾਰਕ ਪ੍ਰੋਗਰਾਮ ਨੂੰ ਦੇਖਣ ਉਪਰੰਤ ਸ੍ਰੀ ਆਦੀਆ ਨੇ ਕਿਹਾ ਕਿ ਖੇਤਰੀ ਸਰਸ ਮੇਲੇ ਰਾਹੀਂ ਹਰੇਕ ਵਿਅਕਤੀ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਭਿਆਚਾਰ, ਰੀਤੀ ਰਿਵਾਜਾਂ, ਬੋਲੀ, ਪਹਿਰਾਵਾ, ਖਾਣ-ਪੀਣ ਅਤੇ ਕਲਾਕ੍ਰਿਤੀਆਂ ਨੂੰ ਜਾਨਣ ਦਾ ਮੌਕਾ ਮਿਲਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ, ਭਾਸ਼ਾਵਾਂ ਅਤੇ ਕਲਾਕ੍ਰਿਤੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਉਨ•ਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈਕੇ ਇਸ ਮੇਲੇ ਦਾ ਆਨੰਦ ਮਾਨਣ, ਤਾਂ ਜੋ ਬੱਚਿਆਂ ਨੂੰ ਵੀ ਆਪਣੇ ਦੇਸ਼ ਦੇ ਬਾਹਰੀ ਰਾਜਾਂ ਦੀ ਸੰਸਕ੍ਰਿਤੀ ਬਾਰੇ ਪਤਾ ਲੱਗ ਸਕੇ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਲੱਗੇ ਇਸ ਸਰਸ ਮੇਲੇ ਵਿਚ ਪੂਰੇ ਦੇਸ਼ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਉਨ•ਾਂ ਨੇ ਮੇਲੇ ਵਿੱਚ ਲਗਾਏ ਗਏ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਦਾ ਜਾਇਜ਼ਾ ਵੀ ਲਿਆ ਅਤੇ ਖਰੀਦੋ-ਫਰੋਖਤ ਵੀ ਕੀਤੀ। ਇਸ ਮੌਕੇ ਜ਼ਿਲ•ਾ ਪ੍ਰਸਾਸ਼ਨ ਵਲੋਂ ਸ੍ਰੀ ਆਦੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਉਧਰ ਸਭਿਆਚਾਰਕ ਸਟੇਜ ਦੌਰਾਨ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਜਿਥੇ ਮੁਰਲੀ ਰਾਜਸਥਾਨੀ ਨੇ ‘ਤੇਰੇ ਨੱਕ ਦਾ ਕੋਕਾ ਗਾ’ ਕੇ ਦਰਸ਼ਕਾਂ ਨੂੰ ਕੀਲ ਦਿੱਤਾ, ਉਥੇ ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਮਾਣਕ ਦੀ ਯਾਦ ਵੀ ਦਿਵਾਈ। ਇਸ ਤੋਂ ਇਲਾਵਾ ਰਾਜਸਥਾਨ ਦਾ ਵਿਰਾਸਤੀ ਲੋਕ ਗੀਤ, ਰਾਜਸਥਾਨ ਦਾ ਕਾਲ ਬੇਲੀਆ ਤੇ ਭਵਾਈ ਫੋਕ ਡਾਂਸ, ਗੁਜਰਾਤ ਦਾ ਸਿੰਧੀ ਧਮਾਲ ਫੋਕ ਡਾਂਸ, ਮਨੀਪੁਰ ਦੇ ਲੋਕ ਨਾਚ ਢੋਲ ਚਾਮ ਤੇ ਪੁੰਗ ਚੋਲਮ, ਉੜੀਸਾ ਦਾ ਪ੍ਰਸਿੱਧ ਲੋਕ ਨਾਚ ਗੋਟੀ ਪੁਆ ਅਤੇ ਪੰਜਾਬ ਦਾ ਵਿਰਾਸਤੀ ਲੋਕ ਗੀਤ ਤੇ ਭੰਗੜਾ ਖਿੱਚ ਦਾ ਕੇਂਦਰ ਰਿਹਾ। ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਮੰਚ ਸੰਚਾਲਨ ਸ਼੍ਰੀ ਸੰਜੀਵ ਸ਼ਾਦ ਵਲੋਂ ਬਾਖੂਬੀ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਦੱਸਿਆ ਕਿ 4 ਨਵੰਬਰ ਤੱਕ ਚੱਲਣ ਵਾਲੇ ਖੇਤਰੀ ਸਰਸ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਮੇਲੇ ਵਿੱਚ ਪਹੁੰਚੇ ਸਾਰੇ ਕਾਰੀਗਰਾਂ ਅਤੇ ਕਲਾਕਾਰਾਂ ਨੂੰ ਮੁਫ਼ਤ ਰਿਹਾਇਸ਼ ਦੀ ਸਹੂਲਤ ਦੇ ਨਾਲ-ਨਾਲ ਮੁਫਤ ਖਾਣਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਬੱਚਿਆਂ ਸਮੇਤ ਮੇਲੇ ਵਿੱਚ ਪਹੁੰਚ ਕੇ ਮਨੋਰੰਜਨ ਦੇ ਨਾਲ-ਨਾਲ ਗਿਆਨ ਵੀ ਹਾਸਲ ਕਰਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp