ਬਟਾਲਾ ( ਸੰਜੀਵ ਨਈਅਰ,ਅਵਿਨਾਸ਼ ) : ਸਥਾਨਕ ਗੁਰੂ ਨਾਨਕ ਨਗਰ ਮੁਹੱਲੇ ਚ ਐਤਵਾਰ ਤੜਕਸਾਰ ਇੱਕ ਨੌਜਵਾਨ ਆਪਣੀ ਪਤਨੀ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ ਹੈ ।ਇਸ ਘਟਨਾ ਦਾ ਪਤਾ ਤੜਕਸਾਰ ਸਾਢੇ ਪੰਜ ਵਜੇ ਮ੍ਰਿਤਕ ਨੌਜਵਾਨ ਦੇ ਪਿਤਾ ਨੂੰ ਲੱਗਾ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਅਧੀਨ ਆਉਂਦੀ ਪੁਲਸ ਚੌਕੀ ਸਿੰਬਲ ਦੇ ਚੌਕੀ ਇੰਚਾਰਜ ਅਸ਼ੋਕ ਕੁਮਾਰ ਮੌਕੇ ਤੇ ਪਹੁੰਚ ਗਏ।ਪੁਲਿਸ ਨੂੰ ਲਿਖਾਈ ਰਿਪੋਰਟ ਚ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਕਿ ਉਸ ਦਾ ਪੁੱਤਰ ਸੋਨੂੰ ਉਮਰ ਕਰੀਬ 31 ਸਾਲ ਦਾ ਤਿੰਨ ਸਾਲ ਪਹਿਲਾਂ ਸਰਬਜੀਤ ਕੌਰ ਵਾਸੀ ਪਿੰਡ ਭੁੱਲਰ ਹਾਂਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਵਿਆਹ ਹੋਇਆ ਸੀ।
ਉਸ ਦਾ ਲੜਕਾ ਦੁਬਈ ਚ ਕੰਮ ਕੰਮ ਕਰਦਾ ਸੀ ਅਤੇ ਲਾਕ ਡਾਉਨ ਤੋਂ ਪਹਿਲਾਂ ਹੀ ਬਟਾਲੇ ਆਪਣੇ ਪਰਿਵਾਰ ਚ ਆਇਆ ਸੀ। ਲਾਕਡਾੁਊਨ ਦੇ ਚੱਲਦਿਆਂ ਉਹ ਇੱਥੇ ਹੀ ਰਹਿ ਰਿਹਾ ਸੀ ।ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਸੋਨੂੰ ਦਾ ਆਪਣੀ ਪਤਨੀ ਸਰਬਜੀਤ ਕੌਰ ਨਾਲ ਅਕਸਰ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਅਤੇ ਕਈ ਵਾਰ ਉਸ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਚਲੀ ਜਾਂਦੀ ਸੀ ।ਉਨ੍ਹਾਂ ਦੱਸਿਆ ਕਿ ਇਸ ਲੜਾਈ ਝਗੜੇ ਚ ਸੋਨੂੰ ਦੇ ਸਹੁਰਾ ਪਰਿਵਾਰ ਆਪਣੀ ਲੜਕੀ ਨੂੰ ਸਮਝਾਉਣ ਦੀ ਬਜਾਏ ਉਸ ਦੇ ਲੜਕੇ ਨੂੰ ਆਣ ਕੇ ਮਾਰਕੁਟਾਈ ਕਰਦੇ ਸਨ ਅਤੇ ਨਾਲ ਹੀ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ ।
ਸੰਤੋਖ ਸਿੰਘ ਨੇ ਦੱਸਿਆ ਕਿ ਪਿਛਲੇ ਸ਼ਨਿੱਚਰਵਾਰ ਸੋਨੂੰ ਦੀ ਪਤਨੀ ਸਰਬਜੀਤ ਕੌਰ ਕਿਸੇ ਗੱਲ ਨੂੰ ਲੈ ਕੇ ਝਗੜ ਪਈ ਅਤੇ ਆਪਣੇ ਪੇਕੇ ਚਲੀ ਗਈ, ਜਿਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ।ਸੰਤੋਖ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਲੜਕਾ ਰੋਟੀ ਖਾ ਕੇ ਆਪਣੇ ਕਮਰੇ ਚ ਸੌਣ ਲਈ ਚਲਾ ਗਿਆ ਅਤੇ ਅੱਜ ਤੜਕਸਾਰ ਸਵੇਰੇ ਸਾਢੇ ਪੰਜ ਵਜੇ ਜਦ ਉਸਨੇ ਚਾਹ ਬਣਾ ਕੇ ਉਸ ਨੂੰ ਜਗਾਉਣ ਲਈ ਕਮਰੇ ਦਾ ਬੂਹਾ ਖੜਕਾਇਆ ਤਾਂ ਅੱਗੋਂ ਉਸ ਨੇ ਕੋਈ ਜਵਾਬ ਨਾ ਦਿੱਤਾ।
ਸੰਤੋਖ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਕਾਫ਼ੀ ਦੇਰ ਬੁੂਹਾ ਨਾ ਖੋਲ੍ਹਿਆ ਤਾਂ ਉਹ ਬੂਹਾ ਤੋੜ ਕੇ ਅੰਦਰ ਗਏ ਤਾਂ ਉਨ੍ਹਾਂ ਦੇ ਲੜਕੇ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਮਿ੍ਤਕ ਦੇ ਪਿਤਾ ਸੰਤੋਖ ਸਿੰਘ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ।ਕੀ ਕਹਿਣਾ ਹੈ ਚੌਕੀ ਇੰਚਾਰਜ ਅਸ਼ੋਕ ਕੁਮਾਰ ਦਾ ਵਾਪਰੀ ਘਟਨਾ ਬਾਰੇ ਏਐੱਸਆਈ ਅਸ਼ੋਕ ਕੁਮਾਰ ਇੰਚਾਰਜ ਪੁਲਸ ਚੌਕੀ ਸਿੰਬਲ ਨੇ ਦੱਸਿਆ ਕਿ ਮ੍ਰਿਤਕ ਸੋਨੂੰ ਦੇ ਪਿਤਾ ਸੰਤੋਖ ਸਿੰਘ ਦੇ ਬਿਆਨ ਲੈ ਲਏ ਹਨ ਅਤੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp