ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਮੰਗਾਂ ਦਾ ਢੁੱਕਵਾਂ ਹੱਲ ਨਾ ਹੋਣ ‘ਤੇ ਜੁਲਾਈ ਮਹੀਨੇ ਵਿੱਚ ਤਿੱਖਾ ਸੰਘਰਸ਼ ਵਿੱਢਿਣ ਦੀ ਚੇਤਾਵਨੀ

25-26 ਜੂਨ ਨੂੰ ਸਰਗਰਮ ਕਾਰਕੁੰਨਾਂ ਦੀ ਭਰਵੀਂ ਸ਼ਮੂਲੀਅਤ ਨਾਲ ਡਿਪਟੀ ਕਮਿਸ਼ਨਰਾਂ ਰਾਹੀਂ ‘ਮੰਗ ਪੱਤਰ’ ਦੇਣ ਦਾ ਐਲਾਨ

 ਅੰਮ੍ਰਿਤਸਰ, 21 ਜੂਨ( ਰਾਜਨ ਮਾਨ ) : ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਵਲੋਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਵਿੱਚ ਸੂਬਾ ਕਮੇਟੀ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਸਭ ਤੋਂ ਪਹਿਲਾ ਸੂਬਾ ਸਹਾਇਕ ਵਿੱਤ ਸਕੱਤਰ ਅਤੇ ਜਿਲਾ ਪ੍ਰਧਾਨ ਕਪੂਰਥਲਾ ਸ੍ਰੀ ਅਸ਼ਵਨੀ ਟਿੱਬਾ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੇ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਲਾਕਡਾੳਨ ਦੌਰਾਨ ਜਥੇਬੰਦੀ ਵਲੋਂ ਕੀਤੀ ਗਈ ਸਰਗਰਮੀ ਦੀ ਰਿਪੋਰਟ ਸਾਂਝੀ ਕੀਤੀ, ਜਿਸ ਨੂੰ ਚੰਗੀ ਅਤੇ ਪ੍ਰਭਾਵਸ਼ਾਲੀ ਮੰਨਦਿਆਂ ਸਮੂਹ ਮੈਂਬਰਾਂ ਵਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 25-26 ਜੂਨ ਨੂੰ ਸਰਗਰਮ ਕਾਰਕੁੰਨਾਂ ਦੀ ਭਰਵੀਂ ਸ਼ਮੂਲੀਅਤ ਨਾਲ ਜਿਲਾ ਕੇਂਦਰਾਂ ‘ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲ ‘ਮੰਗ ਪੱਤਰ’ ਭੇਜੇ ਜਾਣਗੇ।

Advertisements

ਜਿਸ ਵਿੱਚ ਸਮੂਹ ਠੇਕਾ ਅਧਾਰਿਤ, ਕੱਚੇ ਅਤੇ ਸੁਸਾਇਟੀਆਂ ਅਧੀਨ ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਰੈਗੂਲਰ ਕਰਵਾਉਣਾ, ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਿਕ ਰੋਗੀ ਬਣਾ ਰਹੀ ਅਤੇ ਅਸਲ ਪੜਾਈ ਤੋਂ ਦੂਰ ਕਰ ਰਹੀ ਅਖੌਤੀ ਆਨਲਾਈਨ ਸਿੱਖਿਆ ਬੰਦ ਕਰਕੇ ਸਿਲੇਬਸ ਤਰਕਸੰਗਤ ਢੰਗ ਨਾਲ ਘਟਾੳੇਣ ਅਤੇ ਪੈਡਿੰਗ ਕਿਤਾਬਾਂ ਸਕੂਲਾਂ ਤੱਕ ਪੁੱਜਦੀਆਂ ਕਰਵਾਉਣਾ, ਸਕੂਲਾਂ ਨੂੰ ਵਿਉਤਬੱਧ ਢੰਗ ਨਾਲ ਪੜਾਅਵਾਰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰਨਾ, ਮੁੱਖ ਅਧਿਆਪਕ, ਪ੍ਰਿੰਸੀਪਲ, ਸੈਂਟਰ ਹੈਡ ਟੀਚਰ, ਹੈਡ ਟੀਚਰ ਅਤੇ ਬੀ.ਪੀ.ਈ.ਓ. ਲਈ ਅਧਿਆਪਕਾਂ ਦਾ ਪ੍ਰੋਮੋਸ਼ਨ ਕੋਟਾ 75 ਫੀਸਦੀ ਅਨੁਸਾਰ ਬਹਾਲ ਕਰਵਾਉਣਾ ਅਤੇ ਸਾਰੀਆਂ ਪੈਡਿੰਗ ਪ੍ਰੋਮੋਸ਼ਨਾਂ ਦੀ ਪ੍ਰਕਿਰਿਆ ਪੂਰੀ ਕਰਵਾਉਣਾ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਸਾਰੀਆਂ ਅਸਾਮੀਆਂ ਲਈ ਭਰਤੀ ਦੇ ਇਸ਼ਤਿਹਾਰ ਜਾਰੀ ਕਰਵਾਉਣਾ ਸ਼ਾਮਿਲ ਹੈ।

Advertisements

ਜਥੇਬੰਦੀ ਨੇ ਐਲਾਨ ਕੀਤਾ ਕਿ ਮੰਗਾਂ ਦਾ ਢੁੱਕਵਾਂ ਹੱਲ ਨਾ ਹੋਣ ‘ਤੇ ਪੰਜਾਬ ਸਰਕਾਰ ਖਿਲਾਫ ਜੁਲਾਈ ਮਹੀਨੇ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਦੇ ਨਾਲ ਹੀ ਡੀ.ਟੀ.ਐੱਫ. ਨਾਲ ਸਿਧਾਂਤਕ ਅਤੇ ਸੰਘਰਸ਼ੀ ਇੱਕਜੁਟਤਾ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਅਧਿਆਪਕਾਂ ਦੀ ਫੌਰੀ ਏਕਤਾ ਲਈ ਜਥੇਬੰਦੀ ਵਲੋਂ ਅਪੀਲ ਭੇਜਣ ਦਾ ਫੈਸਲਾ ਕੀਤਾ ਗਿਆ। ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ ‘ਤੇ 8 ਜੁਲਾਈ ਨੂੰ ਜਿਲਾ ਪੱਧਰ ‘ਤੇ ਹੋਣ ਜਾ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਬਣਨ, ਅਧਿਆਪਕਾਂ ਨੂੰ ਸਵੈ ਇੱਛਾ ਦੀ ਬਜਾਏ ਧੱਕੇ ਨਾਲ ਨਸ਼ਾ ਰੋਕੂ ਅਫਸਰ (ਡੈਪੋ) ਲਗਾਉਣ ਦਾ ਸਖਤ ਵਿਰੋਧ ਕਰਨ ਅਤੇ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਸੁੱਖਪੁਰ ਨੂੰ ਸੂਬਾ ਮੀਤ ਪ੍ਰਧਾਨ ਦੀ ਅਹਿਮ ਜਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ। ਡੈਮੋਕਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦੇ ਨਵੇਂ ਚੁਣੇ ਜਿਲਾ ਪ੍ਰਧਾਨ ਸਾਥੀ ਜਸਬੀਰ ਅਕਾਲਗੜ ਦਾ ਸੂਬਾ ਕਮੇਟੀ ਵਿੱਚ ਸਵਾਗਤ ਵੀ ਕੀਤਾ ਗਿਆ।

Advertisements


ਮੀਟਿੰਗ ਦੌਰਾਨ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਸੁੱਖਪੁਰ, ਓਮ ਪ੍ਰਕਾਸ਼ ਮਾਨਸਾ, ਰਾਜੀਵ ਕੁਮਾਰ ਬਰਨਾਲਾ ਅਤੇ ਜਗਪਾਲ ਸਿੰਘ ਬੰਗੀ, ਜਰਮਨਜੀਤ ਸਿੰਘ (ਜਨਰਲ ਸਕੱਤਰ ਡੀ.ਐੱਮ.ਐੱਫ. ਪੰਜਾਬ), ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਕੁਲਵਿੰਦਰ ਜੋਸ਼ਨ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਗੁਰਪਿਆਰ ਕੋਟਲੀ, ਹਰਜਿੰਦਰ ਢਿੱਲੋ ਫਰੀਦਕੋਟ, ਮੁਲਖ ਰਾਜ ਨਵਾਂ ਸ਼ਹਿਰ, ਅਤਿੰਦਰ ਪਾਲ ਘੱਗਾ, ਜਸਬੀਰ ਸਿੰਘ ਅਕਾਲਗੜ, ਮੁਕੇਸ਼ ਕੁਮਾਰ ਗੁਜਰਾਤੀ, ਮੇਘ ਰਾਜ ਸੰਗਰੂਰ, ਤੇਜਿੰਦਰ ਕਪੂਰਥਲਾ, ਚਰਨਜੀਤ ਸਿੰਘ ਅੰਮਿ੍ਰਤਸਰ ਗੁਰਮੇਲ ਸਿੰਘ ਭੁਟਾਲ, ਸਿਕੰਦਰ ਸਿੰਘ ਧਾਲੀਵਾਲ, ਅਮੋਲਕ ਡੇਲੂਆਣਾ, ਰਮਨਜੀਤ ਸੰਧੂ, ਜਸਵਿੰਦਰ ਬਾਲੀ, ਕੁਲਦੀਪ ਸਿੰਘ ਨਵਾਂ ਸ਼ਹਿਰ, ਹੰਸਰਾਜ ਗੜਸ਼ੰਕਰ ਅਤੇ ਵਰਗਤ ਸਲਾਮਤ ਵੀ ਮੌਜੂਦ ਰਹੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply