ਪਠਾਨਕੋਟ, 21 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰਾਂ ਇਸ ਸਾਲ ਵੀ 6ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਾ. ਰਾਮੇਸ ਅੱਤਰੀ ਆਯੂਰਵੈਦਿਕ ਯੂਨਾਨੀ ਅਫਸ਼ਰ ਪਠਾਨਕੋਟ ਦੀ ਪ੍ਰਧਾਨਗੀ ਵਿੰਚ ਮਨਾਇਆ ਗਿਆ। 6ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਆਯੋਜਿਤ ਜਿਲਾ ਪੱਧਰੀ ਪ੍ਰੋਗਰਾਮ ਤੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ ਤੋਰ ਤੇ ਹਾਜਰ ਹੋਏ ਅਤੇ ਦੀਪਕ ਰੋਸ਼ਨ ਕਰਕੇ ਯੋਗ ਦਿਵਸ ਦਾ ਆਰੰਭ ਕੀਤਾ।
ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ.ਵਿਪਨ, ਡਾ. ਜਤਿੰਦਰ ਸਿੰਘ, ਡਾ. ਸਿਫਾਲੀ ,ਡਾ. ਪੰਕਜ , ਡਾ. ਨਮਿਤਾ ਸਲਾਰੀਆ,ਡਾ. ਮੁਲਖ ਰਾਜ, ਡਾ. ਸਚਿਨ, ਡਾ. ਰਜਿੰਦਰ, ਡਾ. ਜਸਵਿੰਦਰ, ਰਵਿੰਦਰ ਉਪ ਵੈਦ, ਸੰਦੀਪ ਉਪ ਵੈਦ, ਅੰਕੁਸ , ਜਤਿਨ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਭਾਵੇ ਅਸੀਂ ਸਾਰਾ ਦਿਨ ਕੰਮਕਾਜ ਕਰਦੇ ਹਾਂ ਉਹ ਕੇਵਲ ਸਰੀਰਿਕ ਕਾਰਜ ਹੁੰਦਾ ਹੈ ਪਰ ਸਰੀਰ ਨੂੰ ਸਵੱਸਥ ਅਤੇ ਤੰਦਰੁਸਤ ਰੱਖਣ ਦੇ ਲਈ ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਹੋਣਾ ਚਾਹੀਦਾ ਹੈ । ਉਨਾਂ ਕਿਹਾ ਕਿ ਪ੍ਰਾਣਾਯਾਂਮ ਅਤੇ ਯੋਗ ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਰੱਖਦਾ ਹੈ, ਯੋਗ ਅਤੇ ਰੋਜਾਨਾ ਦੀ ਕਸਰਤ ਨੂੰ ਨਜਰ ਅੰਦਾਜ ਕਰਨ ਕਾਰਨ ਹੀ ਬੀਮਾਰੀਆਂ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀਆਂ ਬੀਮਾਰੀਆਂ ਸਾਹਮਣੇ ਆਈਆ ਹਨ ਜਿਨਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨਾ ਕਿਹਾ ਕਿ ਮੇਰੀ ਸਾਰੇ ਜਿਲਾ ਨਿਵਾਸੀਆਂ ਨੂੰ ਅਪੀਲ ਹੈ ਕਿ ਬੀਮਾਰੀਆਂ ਨਾਲ ਲੜਨ ਦੇ ਲਈ ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਓ ਤਾਂ ਹੀ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ।
ਉਨਾਂ ਕਿਹਾ ਸਰੀਰਿਕ ਰੋਗ ਪ੍ਰਤੀਰੋਧਕ ਸਮਰੱਥਾਂ ਨੂੰ ਵਧਾਉਂਣ ਦੇ ਲਈ ਸਾਨੂੰ ਸਾਰਿਆਂ ਨੂੰ ਯੋਗ ਦੇ ਨਾਲ ਜੁੜਨ ਦੀ ਲੋੜ ਹੈ । ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜਾਨਾਂ ਦੀ ਜਿੰਦਗੀ ਵਿੱਚ ਸਵੇਰ ਦਾ ਸਮਾਂ ਯੋਗ ਲਈ ਜਰੂਰ ਕੱਢਣਾ ਚਾਹੀਦਾ ਹੈ, ਯੋਗ ਕਰਨ ਨਾਲ ਸਰੀਰ ਪੂਰੀ ਤਰਾਂ ਨਾਲ ਤੰਦਰੁਸਤ ਰਹਿੰਦਾ ਹੈ,ੇ ਵਿਅਕਤੀ ਅੰਦਰ ਸਾਕਾਰਤਮਕ ਸੌਚ ਦਾ ਸੰਚਾਰ ਹੁੰਦਾ ਹੈ ਅਤੇ ਵਿਅਕਤੀ ਮਾਨਸਿਕ ਤੋਰ ਤੇ ਵੀ ਪੂਰੀ ਤਰਾਂ ਨਾਲ ਤੰਦਰੁਸਤ ਰਹਿੰਦਾ ਹੈ। ਉਨਾਂ ਕਿਹਾ ਕਿ ਯੋਗ ਅਪਣਾਉਂਣ ਨਾਲ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਵੀ ਕਾਮਯਾਬ ਕਰ ਸਕਦੇ ਹਾਂ। ਉਨਾਂ ਜਿਲਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਸਭ ਤੋਂ ਵੱਡਾ ਧੰਨ ਹੈ ਅਤੇ ਸਾਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਤੀ ਦਿਨ ਯੋਗ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਅੱਜ ਜਿੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲਾ ਪੱਧਰੀ ਇੰਟਰਨੇਸਨਲ ਯੋਗਾ ਦਿਵਸ ਮਨਾਇਆ ਗਿਆ ਹੈ ਅਤੇ ਕੋਵਿਡ-19 ਦੇ ਕਾਰਨ ਸੋਸਲ ਡਿਸਟੈਂਸ ਦੀ ਪਾਲਨਾ ਕਰਦਿਆਂ ਬਹੁਤ ਘੱਟ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ । ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜਿਲਾ ਪਠਾਨਕੋਟ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਆਪਣੇ ਘਰਾਂ ਅੰਦਰ ਰਹਿ ਕੇ 6ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਹੈ।
ਅੱਜ ਦੇ ਪ੍ਰਗਰਾਮ ਦੋਰਾਨ ਅੰਤ ਵਿੱਚ 6ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਜਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਕੋਵਿਡ-19 ਦੋਰਾਨ ਆਪਣੀਆਂ ਸੇਵਾਵਾਂ ਨਿਭਾਉਂਣ ਵਾਲੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਸਨਮਾਨਤ ਕੀਤਾ ਗਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp