ਗੜਦੀਵਾਲਾ 22 ਜੂਨ (ਲਾਲਜੀ ਚੌਧਰੀ /ਯੋਗੇਸ਼ ਗੁਪਤਾ ) :ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਰਜਸ਼ੀਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਦਬਦਬਾ ਵਧਦਾ ਹੀ ਜਾ ਰਿਹਾ ਹੈ। ਇਹ ਪੋਸਟਰ ਜਾਗਰੂਕਤਾ ਅਭਿਆਨ 21 ਜੂਨ ਨੂੰ ਪੂਰੇ ਭਾਰਤ ਵਿੱਚ ਚਲਾਇਆ ਗਿਆ। 01,ਜਨਵਰੀ,2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਪ੍ਰਂਣਾਲੀ ਬੰਦ ਕਰਕੇ ਐਨ.ਪੀ.ਐਸ. ਦਾ ਨਾਮ ਦੇ ਕੇ ਇੱਕ ਸਕੀਮ ਮੁਲਾਜਮਾਂ ਤੇ ਥੋਪ ਦਿੱਤੀ ਗਈ ਹੈ, ਇਸ ਸਕੀਮ ਤਹਿਤ ਮੁਲਾਜਮਾਂ ਦੀ ਤਨਖਾਹ ਦਾ 10 ਪ੍ਰਤੀਸ਼ਤ ਹਿੱਸਾ ਕੱਟ ਕੇ ਅਤੇ 14 ਪ੍ਰਤੀਸ਼ਤ ਸਰਕਾਰ ਵੱਲੋਂ ਪਾ ਕੇ ਸ਼ੇਅਰ ਮਾਰਕਿਟ ਨਾਲ ਜੁੜੇ ਫੰਡਾਂ ਵਿੱਚ ਲਗਾਇਆ ਜਾਂਦਾ ਹੈ। ਸ਼ੇਅਰ ਮਾਰਕਿਟ ਤੇ ਨਿਰਭਰ ਹੋਂਣ ਕਰਕੇ ਇਹ ਜਮਾਂ ਰਾਸ਼ੀ ਵਿੱਚ ਕੋਈ ਗਰਟੰਡ ਲਾਭ ਨਹੀ ਹੈ ਅਤੇ ਨਾ ਹੀ ਪੈਨਸ਼ਨ ਨਾਮ ਦੀ ਕੋਈ ਚੀਜ ਹੈ।
ਇਸ ਕਮੇਟੀ ਦੇ ਸੂਬਾ ਕਨਵੀਨਰ ਸ: ਜਸਵੀਰ ਸਿੰਘ ਤਲਵਾੜਾ ਨੇ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਪੈਦਾ ਹੋਈ ਆਰਥਿਕ ਮੰਦਹਾਲੀ ਨਾਲ ਨਜਿੱਠਣ ਦਾ ਸਰਕਾਰ ਨੂੰ ਕਾਰਗਰ ਹੱਲ ਸੁਝਾਇਆ ਹੈ ਕਿ ਜੇਕਰ ਸਰਕਾਰ ਪੰਜਾਬ ਦੇ ਇੱਕ ਲੱਖ ਬਿਆਸੀ ਹਜਾਰ ਮੁਲਾਜਮਾਂ ਦਾ ਐਨ.ਪੀ.ਐਸ.ਖਾਤਿਆਂ ਵਿੱਚ ਪਿਆ ਪੈਸਾ ਪੁਰਾਣੀ ਪੈਨਸ਼ਨ ਲਾਗੂ ਕਰਕੇ ਜੀ.ਪੀ.ਐਫ. ਵਿੱਚ ਲੈ ਲਵੇ ਤਾਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਬਹੁਤ ਵੱਡੀ ਰਕਮ ਲੋਕ ਹਿੱਤ ਵਿੱਚ ਵਰਤੀ ਜਾ ਸਕਦੀ ਹੈ। ਸਰਕਾਰ ਨੂੰ ਇਸ ਸੁਝਾਅ ਨੂੰ ਗੰਭੀਰਤਾ ਨਾਲ ਲੈ ਕੇ ਤਰੁੰਤ ਪੁਰਾਣੀ ਪੈਨਸ਼ਨ ਲਾਗੂ ਕਰ ਦੇਣੀ ਚਾਹੀਦੀ ਹੈ।
ਸ਼੍ਰੀ ਤਲਵਾੜਾ ਜੀ ਨੇ ਕਰੋਨਾ ਮਹਾਂਮਾਰੀ ਨਾਲ ਲੜਦਿਆਂ ਡਿਊਟੀ ਕਰਦੇ ਮਾਰੇ ਗਏ ਕਰਮਚਾਰੀਆਂ ਨੂੰ ਸ਼ਹੀਦ ਗਰਦਾਨਿਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੀ ਅੱਗੇ ਪ੍ਰੋੜਤਾ ਕਰਦਿਆਂ ਸ਼੍ਰੀ ਤਲਵਾੜਾ ਜੀ ਨੇ ਕਿਹਾ ਕਿ ਅਜਿਹੀਆਂ ਮਹਾਂਮਾਰੀਆਂ ਨਾਲ ਲੜਨ ਲਈ ਜੋ ਜਜਬਾਂ ਤੇ ਹੌਂਸਲਾ ਚਾਹੀਦਾ ਹੁੰਦਾ ਉਹ ਸਰਕਾਰ ਤੋਂ ਮਿਲਣ ਵਾਲੇ ਲਾਭ ਹੀ ਤੈਅ ਕਰਦੇ ਹਨ, ਪੈਨਸ਼ਨ ਇੱਕ ਅਜਿਹਾ ਲਾਭ ਹੈ ਜੋ ਕਰਮਚਾਰੀ ਨੂੰ ਜੋਸ਼ ਅਤੇ ਹੌਂਸਲੇ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰਦਾ ਹੈ। ਕਰਮਚਾਰੀ ਆਪਣੀ ਡਿਊਟੀ ਜਾਨ ਦੇ ਕੇ ਵੀ ਨਿਭਾ ਰਹੇ ਹਨ ਸਰਕਾਰ ਨੂੰ ਵੀ ਪੁਰਾਣੀ ਪੈਨਸ਼ਨ ਲਾਗੂ ਕਰਕੇ ਫਰਜ ਨਿਭਾਉਣਾ ਚਾਹੀਦਾ ਹੈ ।
ਸ਼੍ਰੀ ਤਲਵਾੜਾ ਜੀ ਨੇ ਦੱਸਿਆ ਕਿ ਸਰਕਾਰ ਦੀ ਵਾਹਵਾਹੀ ਇਸ ਵਿੱਚ ਹੈ ਕਿ ਪੁਰਾਣੀ ਪੈਨਸ਼ਨ ਲਾਗੂ ਕਰਕੇ ਤਲਵਾੜਾ ਜੀ ਦੀ ਇਸ ਤਜਵੀਜ ਅਨੁਸਾਰ ਐਨ.ਪੀ.ਐਸ.ਖਾਤਿਆਂ ਵਿੱਚ ਪਿਆ ਪੈਸਾ ਵਰਤੋਂ ਵਿੱਚ ਲਿਆਵੇ ਨਹੀ ਤਾਂ ਮੁਲਾਜਮਾਂ ਵਿੱਚ ਵਧਦੇ ਜਾ ਰਹੇ ਰੋਹ ਨੂੰ ਰੋਕ ਪਾਉਣਾ ਮੁਸ਼ਕਿਲ ਹੋ ਜਾਵੇਗਾ ਬਹੁਤ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਆਪਣੇ-ਆਪ ਆ ਕੇ ਜੁੜ ਰਹੇ ਹਨ ਇਥੋਂ ਤੱਕ ਕਿ ਪੁਰਾਣੀ ਪੈਨਸ਼ਨ ਅਧੀਨ ਆਉਦੇ ਕਰਮਚਾਰੀ ਅਤੇ ਪੈਨਸ਼ਨਰ ਵੀ ਕਮੇਟੀ ਦੀ ਹਿਮਾਇਤ ਵਿੱਚ ਅੱਗੇ ਆ ਰਹੇ ਹਨ ਅਤੇ ਸ਼੍ਰੀ ਤਲਵਾੜਾ ਜੀ ਨੇ ਪੈਨਸ਼ਨ ਪ੍ਰਾਪਤੀ ਦੇ ਹੱਕ ਲਈ ਪੋਸਟਰ ਜਾਗਰੂਕਤਾ ਅਭਿਆਨ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਮੂਹ ਵਰਗਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਲੜਾਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਜਾਰੀ ਰਹੇਗੀ।
ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀ ਤਰਜ ਤੇ ਡਿਊਟੀ ਦੌਰਾਨ ਕਿਸੇ ਕਰਮਚਾਰੀ ਦੀ ਮੌਤ ਹੋ ਜਾਣ ਤੇ ਜਾਂ ਅੰਗਹੀਣ ਹੋ ਜਾਣ ਤੇ ਉਸ ਦੇ ਪਰਿਵਾਰ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦਿੱਤਾ ਜਾਵੇ। ਇਸ ਤਰਾਂ ਕਰੋਨਾ ਮਹਾਂਮਾਰੀ ਨਾਲ ਲੜਦਿਆਂ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰ ਨੂੰ ਬਣਦਾ ਲਾਭ ਮਿਲ ਸਕੇਗਾ। ਹੁਸ਼ਿਆਰਪੁਰ ਜ਼ਿਲ੍ਹੇ ਤੋਂ ਜਨਰਲ ਸਕੱਤਰ ਤਿਲਕ ਰਾਜ, ਕੋ-ਕਨਵੀਨਰ ਸੰਜੀਵ ਧੂਤ, ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹੇ ਦੇ ਬਲਾਕ ਪ੍ਰਧਾਨਾਂ ਗੁਰਕ੍ਰਿਪਾਲ ਬੋਦਲ, ਕਰਮਜੀਤ ਸਿੰਘ, ਜਸਵੀਰ ਬੋਦਲ, ਵਰਿੰਦਰ ਵਿੱਕੀ, ਵਿਕਾਸ ਸ਼ਰਮਾ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਰਾਜਾ, ਹਰਬਿਲਾਸ, ਉਪਕਾਰ ਪੱਟੀ, ਬਲਦੇਵ ਸਿੰਘ ਟਾਂਡਾ, ਅਨਿਲ ਮਿਨਹਾਸ, ਦਲਜੀਤ ਸਿੰਘ, ਵਿਪਨ ਕੁਮਾਰ, ਸਤ ਪ੍ਰਕਾਸ਼, ਸੰਜੀਵ ਕੋਈ, ਦਿਲਬਾਗ ਸਿੰਘ, ਮਨਮੋਹਨ ਸਿੰਘ ਤਲਵਾੜਾ, ਰਜਤ ਮਹਾਜਨ, ਅਸ਼ੋਕ ਬੁਲੋਵਾਲ਼, ਜਸਵਿੰਦਰ ਬੁਲੋਵਾਲ਼, ਜਗਵਿੰਦਰ ਸਿੰਘ, ਪੰਕਜ ਮਿੱਡਾ, ਗੁਰਭਜਨ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਪੂਨਮ ਜੋਤੀ, ਬਲਵੀਰ ਕੌਰ, ਮੀਨਾ ਕੁਮਾਰੀ, ਅਮਨਦੀਪ ਕੌਰ, ਚਰਨਜੀਤ ਸਿੰਘ, ਗੁਰਮਿੰਦਰ ਸਿੰਘ ਦੁਆਰਾ ਐੱਨ.ਪੀ.ਐੱਸ. ਵਿਰੋਧ ‘ਚ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਸਮੇਤ ਵੱਧ ਚੜ੍ਹ ਕੇ ਭਾਗ ਲਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp