ਵਿਦਿਆਰਥੀਆਂ ਨੂੰ ਆੱਨਲਾਇਨ ਪੜ੍ਹਾਈ ਕਰਵਾਕੇ ਆਪਣਾਂ ਬਣਦਾ ਫਰਜ ਨਿਭਾ ਰਹੇ : ਸੁਖਦੇਵ ਕਾਜਲ
ਗੜ੍ਹਦੀਵਾਲਾ 22 ਜੂਨ ( ਚੌਧਰੀ ) :ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਕਾਜਲ, ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਅਤੇ ਕਰਨੈਲ ਸਿੰਘ ਕੋਟਲੀ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਾਰ ਵਿੱਚ ਜਾਨ ਲੇਵਾ ਭਿਆਨਕ ਬੀਮਾਰੀ ਕੋਰੋਨਾ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ।
ਦੇਸ਼ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਪਈਆਂ ਹਨ ਪਰ ਫਿਰ ਵੀ ਸੂਬੇ ਦੇ ਸਾਰੇ ਅਧਿਆਪਕ ਸਿੱਖਿਆ ਵਿਭਾਗ ਦੀ ਹਿਦਾਇਤਾ ਅਨੁਸਾਰ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਆੱਨਲਾਇਨ ਪੜ੍ਹਾਈ ਕਰਵਾਕੇ ਆਪਣਾਂ ਬਣਦਾ ਫਰਜ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਇਸ ਆੱਨਲਾਈਨ ਪੜ੍ਹਾਈ ਕਰਵਾ ਰਹੇ ਅਧਿਆਪਕਾ ਦੇ ਯੋਗਦਾਨ ਤੋ ਅਨਜਾਣ ਅਧਿਆਪਕ ਵਰਗ ਵਿਰੁੱਧ ਬਿਆਨ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਘਰ ਬੈਠਿਆਂ ਨੂੰ ਨਹੀਂ ਦੇ ਸਕਦੀ ਤਨਖਾਹਾਂ,ਸਿਹਤ ਮੰਤਰੀ ਦੇ ਇਸ ਬਿਆਨ ਨਾਲ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ,ਸਿਹਤ ਮੰਤਰੀ ਸ਼ਾਇਦ ਇਸ ਗਲ ਤੋ ਵੀ ਅਣਜਾਣ ਲਗਦੇ ਹਨ।
ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਸਮਾਜ ਅਤੇ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਇਹਨਾਂ ਇਸ ਤਰ੍ਹਾਂ ਦੇ ਬਿਆਨ ਸਿਹਤਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ।ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਵਲੋਂ ਵੀ ਸਿਹਤ ਮੰਤਰੀ ਦੇ ਅਧਿਆਪਕ ਵਰਗ ਵਿਰੁੱਧ ਬਿਆਨ ਦੀ ਤਿੱਖੀ ਅਲੋਚਨਾ ਕੀਤੀ ।
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਕਈ ਜਿਲਿਆ ਵਿੱਚ ਅਧਿਆਪਕਾ ਨੂੰ ਬਤੌਰ ਨਸ਼ਾ ਰੋਕੂ ਅਫਸਰ ਅਤੇ ਮਾਈਨਿੰਗ ਰੋਕਣ ਤੇ ਡਿਊਟੀਆਂ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਧਿਆਪਕਾ ਨੂੰ ਸਿੱਖਿਆ ਨਾਲ ਜੁੜੇ ਕੰਮਾਂ ਤੱਕ ਹੀ ਸੀਮਤ ਰਖਿਆ ਜਾਵੇ ।ਇਸ ਸਮੇਂ ਹੋਰਨਾ ਤੋ ਇਲਾਵਾ ਜੀਵਨ ਕੁਮਾਰ, ਸੁਰਜੀਤ ਸਿੰਘ ਰੂਪਰਾ, ਮਨਵਿੰਦਰ ਸਿੰਘ, ਅਰੁਨ ਕੌਲ, ਗੁਰਵਿੰਦਰ ਸਿੰਘ ਪੰਨੂ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp