ਕੰਪਿਊਟਰ ਵਿਸ਼ੇ ਤੋਂ ਡਾਇਰੈਕਟ ਨਿਯੁਕਤ ਹੋਏ ਹੈੱਡਮਾਸਟਰਾਂ ਦੀ ਤਨਖਾਹ ਪ੍ਰੋਟੈਕਟ ਕਰਨ ਦੀ ਮੰਗ ਨੇ ਫੜਿਆ ਜੋਰ

ਪਠਾਨਕੋਟ, 22 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੀ.ਪੀ.ਐਸ.ਸੀ ਡਾਇਰੈਕਟ ਹੈੱਡਮਾਸਟਰ ਐਸੋਸੀਏਸ਼ਨ ਪਠਾਨਕੋਟ ਦੇ ਸਟੇਟ ਕਮੇਟੀ ਮੈਂਬਰ ਡੀ.ਜੀ.ਸਿੰਘ ਅਤੇ ਕੇਵਲ ਕ੍ਰਿਸਨ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਹ ਮੰਗ ਕੀਤੀ ਹੈ ਕਿ ਉਹ ਸਿੱਖਿਆ ਵਿਭਾਗ ਦੁਆਰਾ ਪਿਛਲੇ ਸਾਲ ਕੱਢੀਆਂ ਗਈਆਂ 672 ਹੈੱਡਮਾਸਟਰਾਂ ਦੀਆਂ ਪੋਸਟਾਂ ਉੱਤੇ ਡਾਇਰੈਕਟ ਭਰਤੀ ਰਾਹੀਂ ਸਫ਼ਲ ਹੋ ਕੇ ਕੰਪਿਊਟਰ ਫੈਕਲਟੀ ਤੋਂ ਮੁੱਖ ਅਧਿਆਪਕ ਵੱਜੋਂ ਨਿਯੁਕਤ ਹੋਣ ਵਾਲੇ ਸਾਰੇ ਸਾਥੀਆਂ ਦੀ ਆਖਰੀ ਤਨਖਾਹ ਪ੍ਰੋਟੈਕਟ ਕਰੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪਠਾਨਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਉਪਰੰਤ ਬਤੌਰ ਹੈੱਡਮਾਸਟਰ/ਪ੍ਰਿੰਸੀਪਲ  ਚੁਣੇ ਜਾਣ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਜਿਲਾ ਸਿੱਖਿਆ ਅਫਸ਼ਰ(ਸ਼ੈ,ਸਿ.) ਪਠਾਨਕੋਟ ਨੂੰ ਜਾਰੀ ਕੀਤੇ ਪੱਤਰ ਰਾਹੀਂ ਆਖਰੀ ਤਨਖਾਹ ਦੀ ਬਜਾਏ ਕੇਵਲ ਮੁੱਢਲੀ ਤਨਖਾਹ ਦੇਣ ਦਾ ਸੁਣਾਇਆ ਫੈਸਲਾ ਹੱਦ ਦਰਜੇ ਦੀ ਧੱਕੇਸ਼ਾਹੀ ਹੈ। ਇਸ ਪੱਤਰ ਨਾਲ਼ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੰਮੇ ਸਮੇਂ ਤੋਂ ਤਨਦੇਹੀ ਨਾਲ਼ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੇ ਅਤੇ ਨਵੀਆਂ ਨਿਕਲੀਆਂ ਪੋਸਟਾਂ ਦੀ ਪ੍ਰੀਖਿਆ ਲਈ ਤਿਆਰੀ ਕਰ ਰਹੇ ਹਜਾਰਾਂ ਕੰਪਿਊਟਰ ਅਧਿਆਪਕਾਂ ਦੇ ਮਨੋਬਲ ਨੂੰ ਵੀ ਢਾਹ ਲਾਈ ਹੈ

Advertisements

ਜਥੇਬੰਦੀ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਕੰਪਿਊਟਰ ਅਧਿਆਪਕਾਂ ਤੋਂ ਡਾਇਰੈਕਟ ਭਰਤੀ ਰਾਹੀਂ ਨਵ ਨਿਯੁਕਤ ਹੈੱਡਮਾਸਟਰਾਂ ਅਤੇ ਪਿ੍ੰਸੀਪਲਾਂ ਦੀ ਸਿੱਧੀ ਭਰਤੀ ਤੋਂ ਪਹਿਲਾਂ  ਦੀ ਪੂਰੀ ਦੀ ਪੂਰੀ ਤਨਖਾਹ ਅਤੇ ਭੱਤੇ ਬਰਕਰਾਰ ਰੱਖੇ ਜਾਣ। ਇਸ ਮੌਕੇ ਨਵ ਨਿਯੁਕਤ ਡਾਇਰੈਕਟ ਹੈੱਡਮਾਸਟਰ ਪੂਨਮ,ਦੀਪਿਕਾ,ਮੰਜੂ,ਕਮਲ ਕਿਸ਼ੋਰ, ਗਗਨਦੀਪ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply