RECENT COVID-19 ATTACK : ਪਠਾਨਕੋਟ ਵਿੱਚ 7 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ 

ਪਠਾਨਕੋਟ ਵਿੱਚ 7 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ 

ਪਠਾਨਕੋਟ, 22 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲਾ ਪਠਾਨਕੋਟ ਵਿੱਚ ਸੋਮਵਾਰ ਨੂੰ 380 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚ 7 ਲੋਕ ਕਰੋਨਾ ਪਾਜੀਟਿਵ ਅਤੇ 373 ਲੋਕ ਕਰੋਨਾ ਨੈਗੇਟਿਵ ਆਏ ਹਨ ਅਤੇ ਸੋਮਵਾਰ ਨੂੰ 4 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਅਸੀਂ ਹਦਾਇਤਾਂ ਦੀ ਪਾਲਣਾ ਕਰਕੇ ਕਰੋਨਾ ਵਾਈਰਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਹਿੱਸਾ ਬਣੀਏ ਅਤੇ ਸਰਕਾਰ ਵੱਲੋਂ ਮਾਸਕ, ਹੱਥ ਵਾਰ ਵਾਰ ਧੋਣਾ ਅਤੇ ਸੋਸਲ ਡਿਸਟੈਂਸ ਸਬੰਧੀ ਹਦਾਇਤਾਂ ਦੀ ਪਾਲਣਾ ਕਰੀਏ। 
ਉਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਸੋਮਵਾਰ  ਨੂੰ ਕੂਲ 188 ਕੇਸ ਕਰੋਨਾ ਪਾਜੀਟਿਵ ਦੇ  ਹੋ ਗਏ ਹਨ ਜਿਨਾਂ ਵਿੱਚੋਂ 135 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 48 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 5 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਸੋਮਵਾਰ ਨੂੰ 7 ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨਾਂ ਵਿੱਚੋਂ ਇੱਕ ਵਿਅਕਤੀ ਸਿਹਤ ਵਿਭਾਗ ਵਿਖੇ ਕਾਰਜ ਕਰਦਾ ਹੈ ਅਤੇ ਜਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ, 5 ਲੋਕ ਪਹਿਲਾ ਤੋਂ ਕਰੋਨਾ ਪਾਜੀਟਿਵ ਲੋਕਾਂ ਦੇ ਸੰਪਰਕ ਲੋਕਾਂ ਵਿੱਚੋਂ ਹਨ ਅਤੇ ਇਕ ਵਿਅਕਤੀ ਨੂੰ ਕਰੋਨਾ ਵਾਈਰਸ ਦੇ ਲੱਛਣ ਸਨ । ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਰਧਾਰਤ ਸਮਾਂ ਪੁਰਾ ਕਰਨ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਲੱਛਣ ਨਾ ਹੋਣ ਤੇ ਸੋਮਵਾਰ ਨੂੰ 4 ਲੋਕਾਂ ਨੂੰ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ। 

Related posts

Leave a Reply