ਪਰਾਲੀ ਦੇ ਧੂੰਏ ਕਾਰਨ ਅੱਜ ਰਾਮਪੁਰਾ ਫੂਲ ਕੋਲ ਨੈਸ਼ਨਲ ਹਾਈਵੇ-7 ‘ਤੇ ਵੱਡਾ ਸੜਕ ਹਾਦਸਾ,10 ਵਾਹਨ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਏ

 

ਬਠਿੰਡਾ:  ਪਰਾਲੀ ਦੇ ਧੂੰਏ ਕਾਰਨ ਅੱਜ ਰਾਮਪੁਰਾ ਫੂਲ ਕੋਲ ਲਹਿਰਾ ਮੁਹਬੱਤ ਨੇੜੇ ਨੈਸ਼ਨਲ ਹਾਈਵੇ-7 ‘ਤੇ ਵੱਡਾ ਸੜਕ ਹਾਦਸਾ ਵਾਪਰਿਆ। ਪਰਾਲੀ ਦੇ ਧੂੰਏਂ ਦੀ ਸੰਘਣੀ ਚਾਦਰ ਕਾਰਨ 10 ਵਾਹਨ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਏ। ਇਸ ਟੱਕਰ ਵਿੱਚ 9 ਕਾਰਾਂ ਤੇ ਇੱਕ ਕੈਂਟਰ ਸ਼ਾਮਲ ਸੀ।

ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।  ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕੁਝ ਵਾਹਨ ਚਾਲਕ ਇਸ ਹਾਦਸੇ ਵਿੱਚ ਜ਼ਖਮੀ ਜ਼ਰੂਰ ਹੋਏ ਪਰ ਸੱਟਾ ਗੰਭੀਰ ਨਹੀਂ ਲੱਗੀਆਂ।

ਹਾਦਸੇ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸੜਕ ਦੇ ਦੋਵੇਂ ਪਾਸੇ ਸੰਘਣੇ ਧੂੰਏਂ ਕਾਰਨ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਇੱਕ ਤੋਂ ਬਾਅਦ ਇੱਕ ਗੱਡੀ ਆਪਸ ਵਿੱਚ ਟਕਰਾਉਂਦੀ ਰਹੀ ਹੈ। ਹਾਦਸੇ ਦੀ ਖਬਰ ਮਿਲਣ ‘ਤੇ ਰਾਮਪੁਰਾ ਦੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਵੀ ਮੌਕੇ ‘ਤੇ ਪੁੱਜ ਗਏ। ਉਨ੍ਹਾਂ ਵੀ ਮੰਨਿਆ ਕਿ ਹਾਦਸੇ ਦਾ ਕਾਰਨ ਪਰਾਲੀ ਦਾ ਧੂੰਆਂ ਹੈ।

Related posts

Leave a Reply