‘ਮਿਸ਼ਨ ਫ਼ਤਹਿ’ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੇਡ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਜਾਗਰੂਕ : ਖੇਡ ਅਫਸਰ
ਗੁਰਦਾਸਪੁਰ, 22 ਜੂਨ ( ਅਸ਼ਵਨੀ ) : ਪੰਜਾਬ ਸਰਕਾਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜਿਲਾ ਖੇਡ ਵਿਭਾਗ ਵਲੋਂ ਵੀ ਲੋਕਾਂ ਖਾਸਕਰਕੇ ਨੌਜਵਾਨ ਵਰਗ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਇਹ ਪ੍ਰਗਟਾਵਾ ਸ. ਸੁਖਚੈਨ ਸਿੰਘ,ਨਵ ਨਿਯੁਕਤ ਜ਼ਿਲਾ ਖੇਡ ਅਫਸਰ, ਗੁਰਦਾਸਪੁਰ ਨੇ ਕੀਤਾ। ਜ਼ਿਲਾ ਖੇਡ ਅਫਸਰ ਵਜੋਂ ਸ. ਸੁਖਚੈਨ ਸਿੰਘ ਨੇ ਬੀਤੀ 17 ਜੂਨ ਨੂੰ ਗੁਰਦਾਸਪੁਰ ਵਿਖੇ ਆਪਣਾ ਅਹੁਦਾ ਸੰਭਾਲਿਆ ਸੀ।
ਜ਼ਿਲਾ ਖੇਡ ਅਫਸਰ ਨੇ ਅੱਗੇ ਕਿਹਾ ਕਿ ਖੇਡ ਵਿਭਾਗ ਵਲੋਂ ਪਿੰਡ ਪੱਧਰ ਤਕ ਨੋਜਵਾਨ ਖਿਡਾਰੀਆਂ ਨੂੰ ਕੋਵਿਡ-19 ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਖਿਡਾਰੀਆਂ ਵਲੋਂ ਆਪਣੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਰੋਨਾ ਵਿਰੁੱਧ ਜਾਗਰੂਕ ਅਤੇ ਸੁਚੇਤ ਰਹਿ ਕੇ ਲੜਾਈ ਜਿੱਤੀ ਜਾ ਸਕਦੀ ਹੈ। ਲੋਕ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਜਰੂਰ ਕਰਨ।
ਉਨਾਂ ਅੱਗੇ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਜਰੂਰ ਵਰਤੋਂ ਕੀਤੀ ਜਾਵੇ। ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ। ਉਨਾਂ ਕਿਹਾ ਕਿ ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਣ ਵਿਚ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਕੋਰੋਨਾ ਵਿਰੁੱਧ ਫਤਿਹ ਹਾਸਿਲ ਕਰਨ ਲਈ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ।
ਇਸ ਮੋਕੇ ਮਨੋਹਰ ਸਿੰਘ ਆਫੀਸੀਏਟਿੰਗ ਜਿਲ•ਾ ਖੇਡ ਅਫਸਰ, ਸਤਪਾਲ ਸਿੰਘ ਸਟੈਨੋ ਟਾਇਪਿਸਟ,ਮਨਜੀਤ ਸਿੰਘ ਕੁਸਤੀ ਕੋਚ, ਸਿੰਮੀ ਮਿਨਹਾਸ ਹਾਕੀ ਕੋਚ,ਕੁਲਵਿੰਦਰ ਸਿੰਘ ਹਾਕੀ ਕੋਚ, ਮਨਦੀਪ ਕੁਮਾਰ ਜਿਮਨਾਸਟਿਕ ਕੋਚ,ਰੁਪਾਲੀ ਜਿਮਨਾਸਟਿਕ ਕੋਚ , ਕੋਮਲ ਵਰਮਾਂ ਜਿਮਨਾਸਟਿਕ ਕੋਚ,ਸ੍ਰੀਮਤੀ ਪਰਮਜੀਤ ਕੋਰ ਐਥਲੇਟਿਕਸ ਕੋਚ,ਸ੍ਰੀਮਤੀ ਸੋਨੀਆ ਫੈਨਸਿੰਗ ਕੋਚ,ਰਵੀ ਕੁਮਾਰ ਜੂਡੋ ਕੋਚ, ਬਲਦੇਵ ਸਿੰਘ ਵੇਟ ਲਿਫਟਿੰਗ ਕੋਚ,ਹਰਿੰਦਰਜੀਤ ਸਿੰਘ ਫੁੱਟਬਾਲ ਕੋਚ,ਹਰਦੇਵ ਸਿੰਘ ਫੁੱਟਬਾਲ ਕੋਚ,ਪਵਨ ਕੁਮਾਰ ਚੋਕੀਦਾਰ, ਜਤਿੰਦਰ ਕੁਮਾਰ ਤੇ ਮਨਜਿੰਦਰ ਸਿੰਘ ਸੇਵਾਦਾਰ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp