ਸਾਰੇ ਸਮਾਜ ਸੇਵੀ ਸੰਸਥਾ ਤੇ ਰਾਜਨੀਤਿਕ ਪਾਰਟੀ ਨਾਲ ਜੁੜੇ ਨੁਮਾਇੰਦੇ ਤੇ ਆਗੂ ਅੱਜ ਰੋਟਰੀ ਕਲੱਬ ਵਿਖੇ ਇਕ ਮੰਚ ਤੇ ਇਕੱਠੇ
ਬਟਾਲਾ 22ਜੂਨ (ਸੰਜੀਵ ਨਈਅਰ ,ਅਵਿਨਾਸ਼) : ਬਟਾਲਾ ਨੂੰ ਦਿਲੀ ਕੱਟੜਾ ਐਕਸਪ੍ਰੈਸ ਦੇ ਰਸਤੇ ਤੋਂ ਨਜ਼ਰ ਅੰਦਾਜ਼ ਕਰਨ ਤੇ ਸਾਰੇ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀ ਨਾਲ ਜੁੜੇ ਆਗੂ ਰੋਟਰੀ ਕਲੱਬ ਵਿਖੇ ਇਕ ਮੰਚ ਤੇ ਇਕੱਠੇ ਹੋਏ ।ਇਸ ਮੌਕੇ ਉਨ੍ਹਾਂ ਸਾਰਿਆਂ ਨੇ ਇਕਠੇ ਹੋ ਕੇ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਧਿਆਨ ’ਚ ਇਹ ਮਾਮਲਾ ਲਿਆਉਣ ਦਾ ਫੈਸਲਾ ਕੀਤਾ।ਇਸ ਮੰਚ ’ਚ ਸਾਰਿਆ ਨੇ ਕਿਹਾ ਕਿ ਬਟਾਲਾ ਨੂੰ ਨਜਰਅੰਦਾਜ ਕਰਨਾ ਕੇਂਦਰ ਤੇ ਪੰਜਾਬ ਸਰਕਾਰ ਦਾ ਫੈਸਲਾ ਗਲਤ ਨੀਤੀ ਵੱਲ ਇਸ਼ਾਰਾ ਕਰ ਰਿਹਾ ਹੈ।ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਇਕ ਇਤਿਹਾਸਕ ਸ਼ਹਿਰਾਂ ਦੀ ਗਿਣਤੀ ਵਿਚ ਸ਼ਾਮਲ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਇਸ ਸ਼ਹਿਰ ਨਾਲ ਗਹਿਰਾ ਜੁੜਿਆ ਹੋਇਆ ਹੈ।ਇੱਥੇ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ੍ਰੀ ਅੱਚਲੇਸ਼ਵਰ ਧਾਮ,ਸ੍ਰੀ ਕਾਲੀ ਦੁਆਰਾ ਮੰਦਰ ਆਦਿ ਹੋਰ ਕਈ ਇਤਿਹਾਸਕ ਸਥਾਨ ਹਨ।
ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਦਿੱਲੀ-ਕੱਟੜਾ ਰਸਤੇ ਨੂੰ ਬਟਾਲਾ ਤੋਂ ਵੱਖ ਕਰਕੇ ਕਾਦੀਆਂ ਦੇ ਨਾਲ ਜੋੜਣ ਦਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ। ਪਹਿਲਾਂ ਤਿਆਰ ਕੀਤੇ ਨਕਸ਼ੇ ਦੇ ਹਿਸਾਬ ਨਾਲ ਬਟਾਲਾ ਨੂੰ ਇਸ ਐਕਪ੍ਰੈੱਸ ਹਾਈਵੇ ਦੇ ਨਾਲ ਜੋੜਿਆ ਗਿਆ ਸੀ ਪਰ ਮੌਕੇ ਤੇ ਇਸ ਨਕਸ਼ੇ ਨੂੰ ਬਦਲ ਕੇ ਬਟਾਲਾ ਨੂੰ ਵਿਚੋਂ ਕੱਢ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਬਟਾਲਾ ਦੀ ਸਮਾਜ ਸੇਵੀ ਸੰਸਥਾਵਾਂ ਨੇ ਜਦੋਂ ਪਤਾ ਲੱਗੀ ਤਾਂ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਹ ਸਾਰੇ ਬਿੰਨਾਂ ਰਾਜਨੀਤਿਕ ਸੁਆਰਥ ਤੋਂ ਇਕ ਮੰਚ ਤੇ ਖੜ੍ਹੇ ਹੋਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਰਖੀ ਗਈ ਰੋਟਰੀ ਕਲੱਬ ਵਿਚ ਬੈਠਕ ਦੌਰਾਨ ਫੈਸਲਾ ਲਿਆ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਟਾਲਾ ਨੂੰ ਹਾਈਵੇ ਨਾਲ ਨਹੀਂ ਜੋੜਿਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ, ਵੀਐੱਮ ਗੋਇਲ, ਜਗਜੋਤ ਸੰਧੂ, ਇੰਦਰ ਸੇਖੜੀ, ਮਨਜੀਤ ਹੰਸਪਾਲ ਆਦਿ ਹਾਜ਼ਰ ਸਨ,
EDITOR
CANADIAN DOABA TIMES
Email: editor@doabatimes.com
Mob:. 98146-40032 whtsapp