ਬਟਾਲਾ 22 ਜੂਨ (ਸੰਜੀਵ ਨਈਅਰ, ਅਵਿਨਾਸ਼) : ਬੈਂਕ ਕਲੋਨੀ ਨਿਵਾਸੀ ਸਰਵਨ ਸਿੰਘ ਨੇ ਬੀਤੀ ਦੇਰ ਸ਼ਾਮ ਕੱਥੂਨੰਗਲ, ਜ਼ਿਲ੍ਹਾ ਅੰਮਿ੍ਰਤਸਰ ਦੀ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮਿ੍ਰਤਕ ਪੇਸ਼ੇ ਤੋਂ ਸ਼ਟਰਿੰਗ ਦਾ ਕੰਮ ਕਰਦਾ ਸੀ। 10 ਸਾਲ ਪਹਿਲਾਂ ਉਸ ਦੀ ਬਲਜਿੰਦਰ ਕੌਰ ਵਾਸੀ ਪਿੰਡ ਨੌਸ਼ਹਿਰਾ ਨੰਗਲੀ, ਜ਼ਿਲ੍ਹਾ ਅੰਮਿ੍ਰਤਸਰ ਨਾ ਵਿਆਹ ਹੋਇਆ ਸੀ। ਘਰ ਵਿਚ ਇਕ ਸੱਤ ਸਾਲ ਦੀ ਬੇਟੀ ਤੇ ਇਕ 6 ਮਹੀਨੇ ਦਾ ਬੇਟਾ ਹੈ।
ਪੰਜ ਦਿਨ ਪਹਿਲਾਂ ਮਿ੍ਰਤਕ ਦੀ ਆਪਣੀ ਪਤਨੀ ਨਾਲ ਝੱਗੜਾ ਹੋ ਗਿਆ ਸੀ। ਜਿਸ ਦੇ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ ਸੀ। ਪਤਨੀ ਨੂੰ ਘਰ ਵਾਪਸ ਲੈਣ ਦੇ ਲਈ ਐਤਵਾਰ ਦੁਪਹਿਰ ਸਰਵਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੇ ਪਿੰਡ ਗਿਆ। ਸੁਹਰੇ ਪਰਿਵਾਰ ਤੇ ਮਿ੍ਤਕ ਦੇ ਛੋਟੇ ਭਰਾ ਵੀਰ ਸਿੰਘ, ਭੈਣ ਬਲਵਿੰਦਰ ਕੌਰ, ਰਾਜਵੰਤ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਰਾ ਦੀ ਸ਼ਰੇਆਮ ਪਿੰਡ ’ਚ ਕੁੱਟਮਾਰ ਕੀਤੀ ਅਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਇਹ ਬੇਇਜਤੀ ਸਹਿਣ ਨਾਲ ਕਰ ਪਾਇਆ ਜਿਸ ਕਾਰਨ ਉਸ ਨੇ ਕੱਥੂਨੰਗਲ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਆਤਮ ਹੱਤਿਆ ਕਰਨ ਤੋਂ ਪਹਿਲਾ ਸਰਵਨ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਸੀ ਉਸ ਦੇ ਸੁਹਰਿਆਂ ਨੇ ਉਸ ਨਾਲ ਕੁੱਟਮਾਰ ਤੇ ਧੱਕਾਮੁਕੀ ਕੀਤੀ ਸੀ। ਸੂਚਨਾ ਮਿਲਣ ਤੇ ਥਾਣਾ ਕੱਥੂਨੰਗਲ ਪੁਲਿਸ ਘਟਨਾਸਥਲ ਤੇ ਪਹੰੁਚੀ। ਪੀਏਪੀ ਤੋਂ ਗੋਤਾਖੋਰ ਦੀ ਇਕ ਵਿਸ਼ੇਸ਼ ਟੀਮ ਨੂੰ ਬੁਲਾਇਆ ਗਿਆ। ਅਜੇ ਤੱਕ ਮਿ੍ਰਤਕ ਦੀ ਲਾਸ਼ ਨਹੀਂ ਮਿਲੀ।
ਪੁਲਿਸ ਹਰ ਤਰੀਕੇ ਨਾਲ ਕਰ ਰਹੀ ਹੈ ਜਾਂਚ……………….
ਥਾਣਾ ਕੱਥੂਨੰਗਲ ਦੀ ਪੁਲਿਸ ਇਸ ਕੇਸ ਨੂੰ ਲੈ ਕੇ ਹਰ ਤਰੀਕੇ ਨਾਲ ਜਾਂਚ ਕਰ ਰਹੀ ਹੈ। ਕਿਉਂਕਿ ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਜੇਕਰ ਸਰਵਨ ਸਿੰਘ ਨੇ ਆਤਮ ਹੱਤਿਆ ਕੀਤੀ ਹੈ ਤਾਂ ਉਸ ਦੀ ਲਾਸ਼ ਮਿਲਣੀ ਜਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਨਹਿਰ ਦੇ ਕੋਲ ਸਰਵਨ ਸਿੰਘ ਦੇ ਕੱਪੜੇ ਤੇ ਮੋਟਰਸਾਈਕਲ ਮਿਲਿਆ ਹੈ। ਬਾਕੀ ਸੁਹਰਿਆਂ ਦੇ ਖ਼ਿਲਾਫ਼ ਕੁੱਟਮਾਰ ਦੇ ਲੱਗੇ ਦੋਸ਼ਾਂ ਤੋਂ ਪੁਲਿਸ ਨੇ ਇਨਕਾਰ ਕੀਤਾ ਹੈ। ਸਰਵਨ ਦੇ ਭਰਾ ਵੀਰ ਸਿੰਘ ਦੇ ਸ਼ਿਕਾਇਤ ਤੇ ਰਿਪੋਰਟ ਦਰਜ ਕਰ ਲਈ ਗਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp