ਗੜ੍ਹਸ਼ੰਕਰ,22 ਜੂਨ (ਅਸ਼ਵਨੀ ਸ਼ਰਮਾ) : ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਲੋਕਾਂ ਨੂੰ ਬਿਮਾਰੀ ਤੋਂ ਬਚਾਉ ਲਈ ਜਾਗਰੂਕ ਕਰਨ ਲਈ ਅਰੰਭੇ ਮਿਸ਼ਨ ਫਤਿਹ ਤਹਿਤ ਬੀਡੀਪੀਉ ਦਫਤਰ ਗੜ੍ਹਸ਼ੰਕਰ ਵੱਲੋਂ ਸਕੱਤਰ ਰਾਮਪਾਲ ਸਿੰਘ ਨੇ ਵੱਖ-ਵੱਖ ਪਿੰਡਾਂ ਕੁੱਲੇਵਾਲ,ਇਬਰਾਹੀਮਪੁਰ, ਮੋਹਣੋਵਾਲ,ਪਨਾਮ,ਚੱਕ ਫੁੱਲੂ ਆਦਿ ਵਿਖੇ ਪੰਚਾਂ-ਸਰਪੰਚਾਂ ਨੂੰ ਨਾਲ ਲੈਕੇ ਪਿੰਡਾਂ ਦੇ ਲੋਕਾਂ ਨੂੰ ਮਾਸਕ ਪਹਿਨਣ,ਸਮਾਜਿਕ ਦੂਰੀ ਬਣਾਈ ਰੱਖਣ ਸਾਫ-ਸਫਾਈ ਰੱਖਣ ਅਤੇ ਹਰ ਚੀਜ ਨੂੰ ਛੂਹਣ ਉਪਰੰਤ
ਹੱਥ ਧੋਣ ਆਦਿ ਪ੍ਰੇਹਜ ਕਰਨ ਤੇ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ।
ਇਸ ਮੌਕੇ ਪਿੰਡ ਕੁੱਲੇਵਾਲ ਦੇ ਸਰਪੰਚ ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪਿੰਡ ਵਾਸੀਆਂ ਨੂੰ ਕਰੋਨਾਵਾਇਰਸ ਤੋਂ ਬਚਾਉ ਲਈ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਤੇ ਬੀਡੀਪੀਉ ਦਫਤਰ ਵੱਲੋਂ ਸਕੱਤਰ ਰਾਮਪਾਲ ਸਿੰਘ ਨੇ ਇਸ ਮੰਤਵ ਲਈ ਹਾਜਰ ਲੋਕਾਂ ਨੂੰ ਹੱਥ ਪਰਚੇ ਵੀ ਵੰਡੇ।ਇਸ ਮੌਕੇ ਮੈਂਬਰ ਪੰਚਾਇਤ ਕਸ਼ਮੀਰ ਕੌਰ, ਬਲਬੀਰ ਸਿੰਘ,ਪ੍ਰਵੀਨ ਕੁਮਾਰ,ਹਰਪਾਲ ਕੌਰ ਮੇਟ ਮਹਿੰਦਰ ਸਿੰਘ,ਸੁਰਿੰਦਰ ਕੌਰ ਅਤੇ ਸੇਵਾ ਮੁਕਤ ਸੁਪਰਡੈਂਟ ਪ੍ਰਦੀਪ ਕੁਮਾਰ ਆਦਿ ਹਾਜਰ ਸਨ।ਰਾਮਪਾਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਚ ਪੰਚਾਇਤਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp