ਬਿਜਲੀ ਦੀ ਉਡੀਕ ਚ ਛੋਟੇ ਛੋਟੇ ਬੱਚਿਆਂ ਨਾਲ ਵਿਲਕਦੀਆਂ ਰਹਿੰਦੀਆਂ ਨੇ ਮਾਂਵਾਂ, ਵਿਭਾਗ ਨੂੰ ਲਗਾਈ ਗੁਹਾਰ
ਗੜਦੀਵਾਲਾ / ਹੁਸਿਆਰਪੁਰ 22 ਜੂਨ ( Choudhary ) : ਪੀ ਐਚ ਸੀ ਭੂੰਗਾ ਵਿਖੇ ਲਗਾਾਤਾ ਬਿਜਲੀ ਸਪਲਾਈ ਨ ਆਉਣ ਕਰਕੇ ਵਿਭਾਗੀ ਸਟਾਫ ਅਤੇ ਮਰੀਜ਼ਾਂ ਦੇ ਗਰਮੀ ਚ ਤੱਪਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਇਲਾਵਾ ਭੂੰਗਾ ਨਿਵਾਸੀਆਂ ਨੂੰ ਇਸਦਾ ਸਾਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਾਰ ਮੁਢਲਾ ਸੇਹਤ ਕੇਂਂਦਰ ਭੂੰਗਾ ਚ ਇਲਾਜ ਲਈ ਕੰਮ ਕਰ ਰਹੇ ਸੇਹਤ ਵਿਭਾਗ ਸਟਾਫ ਅਤੇ ਮਰੀਜ਼ਾਂ ਨੂੰ ਬਿਜਲੀ ਦੇ ਕੱਟ ਕਾਰਨ ਕਾਫੀ ਦਿਨਾਂ ਤੋਂ ਤ੍ਰਮਮਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਰਾਜ ਦੇ ਲੋਕ ਕੋਰੋਨਾ ਵਾਇਰਸ ਕਾਰਨ ਡਰ ਦੇ ਮਾਹੌਲ ਵਿਚ ਜੀ ਰਹੇ ਹਨ।
ਬਿਜਲੀ ਕੱਟ ਨੇ ਉਨ੍ਹਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ।ਇੱਕ ਵਾਰ ਜਦੋਂ ਬਿਜਲੀ ਕੱਟ ਸ਼ੁਰੂ ਹੋ ਜਾਂਦਾ ਹੈ, ਤਾਂ ਇਸ ਨੂੰ ਤਿੰਨ ਤਿੰਨ ਦਿਨ ਠੀਕ ਕਰਨ ਵਾਲਾ ਕੋਈ ਨਹੀਂ ਹੁੰਦਾ,ਅਜਿਹੀ ਸਥਿਤੀ ਵਿੱਚ, ਬਿਜਲੀ ਤੋਂ ਬਿਨ੍ਹਾਂ ਮਰੀਜ਼ਾਂ ਨੂੰ ਵੀ ਪਾਣੀ ਦੀ ਘਾਟ ਨਾਲ ਜੂਝਣਾ ਪੈਂਦਾ ਹੈ ਕਿਉਂਕਿ ਜਦੋਂ ਬਿਜਲੀ ਨਹੀਂ ਹੁੰਦੀ ਹੈ ਤਾਂ ਟੈਂਕੀਆਂ ਵਿਚ ਪਾਣੀ ਵੀ ਨਹੀਂ ਆਉਂਦਾ,ਪਾਣੀ ਨਾ ਆਉਣ ਦੀ ਸੂਰਤ ਚ ਵਾਟਰ ਕੂਲਰ ਵੀ ਨਹੀਂ ਚੱਲਦਾ। ਇਸ ਸਬੰਧੀ ਐਸ ਐਮ ਓ ਡਾ ਮਨੋਹਰ ਲਾਲ ਨੇ ਨੇ ਕਿ ਇਹ ਮੁਢਲਾ ਸੇਹਤ ਕੇਂਦਰ ਚ ਬੜੀ ਸੰਖਿਆ ਚ ਮਰੀਜ ਆਉਂਦੇ ਹਨ ਜਿਨਾਂ ਬਿਜਲੀ ਨ ਆਉਣ ਤੇਂਂ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਰੀਜਾਂਂ ਦੀਆਂ ਮੁੁਸ਼ਕਿਲਾਂ ਨੂੰ ਧਿਆਨ ਚ ਰੱਖਦੇ ਹੋਏ ਉਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਹਸਪਤਾਲ ਦੀ ਜ਼ਰੂਰਤ ਨੂੰ ਸਮਝਦੇ ਹੋਏ ਜਲਦ ਬਿਜਲੀ ਬਹਾਲ ਕਰਨ ਲਈ ਅਪੀਲ ਕਰਦੇ ਹਨ ਪ੍ਰੰਤੂ ਬਿਜਲੀ ਨਿਰਧਾਰਤ ਕਰਨ ਲਈ ਸਿਰਫ 5 ਤੋਂ 7 ਘੰਟੇ ਲਗਾ ਦਿੱਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਬਿਨ੍ਹਾਂ ਬਿਜਲੀ ਦੇ ਮਰੀਜ਼ਾਂ ਦਾ ਕੀ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਵਾਂ ਇਸ ਭਾਰੀ ਗਰਮੀ ਦੇ ਚਲਦਿਆਂ ਛੋਟੇ ਛੋਟੇ ਬੱਚਿਆਂ ਨਾਲ ਵਿਲਕਦੀਆਂ ਨਜਰ ਆਉਂਦੀਆਂ ਹਨ ਪਰ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਸਾਮ੍ਹਣੇ ਨਹੀਂ ਆਉਂਦਾ।ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp