ਆਪਣੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵਲੋਂ ਅਧਿਆਪਕਾਂ ਪ੍ਰਤੀ ਦਿੱਤਾ ਬੇਤੁਕਾ ਬਿਆਨ ਨਿੰਦਣਯੋਗ: ਡੀ. ਟੀ.ਐੱਫ.ਪੰਜਾਬ

ਆਨ ਲਾਈਨ ਪੜ੍ਹਾਈ ਬੰਦ ਕਰ ਕੇ ਪੜਾਅ ਵਾਰ ਸਕੂਲ ਖੋਲ੍ਹਣ ਦੀ ਮੰਗ

ਗੁਰਦਾਸਪੁਰ 22 ਜੂਨ ( ਅਸ਼ਵਨੀ ): ਡੈਮੋਕਰੈਟਿਕ ਟੀਚਰਜ਼ ਫਰੰਟ(ਡੀ.ਟੀ.ਐੱਫ) ਪੰਜਾਬ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਕਰੋਨਾ’ ਸੰਕਟ ਦੌਰਾਨ ਪੰਜਾਬ ਸਰਕਾਰ ਅਤੇ ਖੁਦ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਸਿੱਖਿਆ ਵਿਭਾਗ ਵਿਚਲੇ ਅਧਿਆਪਕਾਂ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ “ਘਰ ਬੈਠਿਆਂ ਨੂੰ ਤਨਖਾਹ ਦੇਣ” “ਅਧਿਆਪਕਾਂ ਤੋਂ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਦਾ ਗੈਰ ਵਾਜਿਬ ਕੰਮ ਲੈਣ ਨੂੰ ਸਹੀ ਠਹਿਰਾਉਣ” ਵਰਗੇ ਗੈਰ ਸੰਜੀਦਾ ਬਿਆਨ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Advertisements

ਡੀ.ਟੀ.ਐੱਫ. ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਅਮਰਜੀਤ ਸਿੰਘ ਮਨੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਆਪਣਾ ਬੇਤੁਕਾ ਬਿਆਨ ਵਾਪਸ ਕਰਵਾਕੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਈ ਜਾਵੇ। ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜਾਹਿਰ ਹੈ।

Advertisements

ਅਧਿਆਪਕ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਇਸ ਤੱਥ ਤੋਂ ਅਣਜਾਣ ਬਣ ਰਹੇ ਹਨ ਕਿ ਕਰੋਨਾ ਸੰਕਟ ਦੌਰਾਨ ਵੀ ਹਜਾਰਾਂ ਅਧਿਆਪਕਾਂ ਵਲੋਂ ਅਨਾਜ ਮੰਡੀਆਂ ਵਿੱਚ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ ਵਿੱਚ, ਪਿੰਡਾਂ ਅਤੇ ਸਹਿਰਾਂ ਵਿੱਚ ਬੂਥਾਂ ਤੇ,ਪ੍ਰਸ਼ਾਸ਼ਕੀ ਦਫਤਰਾਂ ਵਿਚਲੇ ਕੰਟਰੌਲ ਰੂਮਾਂ ਵਿੱਚ ਅੰਤਰ ਰਾਜੀ ਅਤੇ ਅੰਤਰ ਜਿਲ੍ਹਾ ਨਾਕਿਆਂ ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਵਿਸ਼ੇਸ਼ ਕਾਰਜਾਕਰੀ ਮਜਿਸਟ੍ਰੇਟ ਵਜੋਂ, ਪ੍ਰਸ਼ਾਸ਼ਨ ਵੱਲੋਂ ਬਣਾਏ ਇਕਾਂਤਵਾਸ ਕੇੰਦਰਾਂ ਵਿੱਚ, ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਹਰ ਰੋਜ਼ ਚੈੱਕ ਕਰਨ ਸਮੇਤ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ।

Advertisements

ਇਸ ਦੇ ਨਾਲ ਨਾਲ ਮਾਰਚ ਮਹੀਨੇ ਦੌਰਾਨ ਘਰੇਲੂ ਨਤੀਜੇ ਤਿਆਰ ਕਰਨੇ, ਵਿਦਿਆਰਥੀਆਂ ਦੇ ਘਰ ਘਰ ਮਿੱਡ ਡੇ ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਤੱਕ ਸਰਕਾਰ ਵੱਲੋਂ ਟੁੱਟਵੀਂ ਗਿਣਤੀ ਵਿੱਚ ਭੇਜੀਆਂ ਜਾ ਰਹੀਆ ਕਿਤਾਬਾਂ ਪਹੁੰਚਾਉਣ, ਵਿਦਿਆਰਥੀਆਂ ਦੇ ਆਨ ਲਾਈਨ ਦਾਖਲੇ ਕਰਨੇ, ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਆਨ ਲਾਈਨ ਸਿੱਖਿਆ ਦੇਣ, ਸਕੂਲਾਂ ਦੇ ਸਿਵਲ ਵਰਕਸ ਅਤੇ ਮਾਰਚ ਮਹੀਨੇ ਵਿੱਚ ਸਰਕਾਰ ਵੱਲੋਂ ਭੇਜੀਆਂ ਪੂਰੇ ਸਾਲ ਦੀਆਂ ਗ੍ਰਾਟਾਂ ਖਰਚਣ ਵਰਗੇ ਵਿੱਦਿਅਕ ਕੰਮਾਂ ਨੂੰ ਵੀ ਅਧਿਆਪਕਾਂ ਵਲੋਂ ਵਿਭਾਗੀ ਹਦਾਇਤਾਂ ਅਤੇ ਕੁੱਝ ਮਾਮਲਿਆਂ ਵਿੱਚ ਸਵੈ ਇੱਛਾ ਅਨੁਸਾਰ ਬਾਖੂਬੀ ਕੀਤਾ ਜਾ ਰਿਹਾ ਹੈ।

ਡੀ.ਟੀ.ਐਫ. ਦੇ ਆਗੂ ਵਰਗਿਸ ਸਲਾਮਤ,ਗੁਰਦਿਆਲ ਚੰਦ , ਅਮਰਜੀਤ ਸਿੰਘ ਕੋਠੇ,ਸੁਖਜਿੰਦਰ ਸਿੰਘਜਸਪਾਲ ਸਿੰਘ ,ਬਲਵਿੰਦਰ ਕੌਰ,ਹਰਦੀਪ ਰਾਜ,ਸਤਨਾਮ ਸਿੰਘ ਵਡਾਲਾ ਬਾਂਗਰ ਡਾਕਟਰ, ਸਤਿੰਦਰ ਸਿੰਘ, ਸੁਰਜੀਤ ਮਸੀਹ,ਮਨੋਹਰ ਲਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਸੰਕਟ ਦੌਰਾਨ ਆਪਣੇ ਘਰ ਦੇ ਦਰਵਾਜੇ ਤੇ ਲੋਕਾਂ ਨੂੰ ਸਮੱਸਿਆਵਾਂ ਸਬੰਧੀ ਨਾ ਮਿਲਣ ਆਉਣ ਦਾ ਨੋਟਿਸ ਚਿਪਕਾਉਣ ਵਾਲੇ ਮੰਤਰੀ ਨੂੰ ਆਪਣੇ ‘ਵਿਹਲਪੁਣੇ’ ਅਤੇ ‘ਮਾੜੀ ਕਾਰਗੁਜ਼ਾਰੀ’ ਲਈ ਜਵਾਬਦੇਹ ਬਣਾਇਆ ਜਾਵੇ। ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਬਿਮਾਰ ਬਣਾ ਰਹੀ ਅਤੇ ਅਸਲ ਸਿੱਖਿਆ ਤੋਂ ਦੂਰ ਕਰ ਰਹੀ ਅਖੌਤੀ ਆਨ ਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਬੰਦ ਕਰਕੇ ਵਿਦਿਆਰਥੀਆਂ ਲਈ ਉਸਾਰੂ ਵਿੱਦਿਅਕ ਮਾਹੌਲ ਨਾਲ ਲੈਸ ਸਕੂਲਾਂ ਨੂੰ ਪੜਾਅ ਵਾਰ ਢੰਗ ਨਾਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply