ਪਠਾਨਕੋਟ, 23 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਘਰਘਰ ਰੋਜਗਾਰ ਮਿਸ਼ਨ ਤਹਿਤ ਬੇਰੋਜ਼ਗਾਰਪ੍ਰਾਰਥੀਆਂ ਨੂੰ ਰੋਜ਼ਗਾਰ/ਸਵੈ ਰੋਜਗਾਰ ਦੇਣ ਲਈ ਜਿ਼ਲ੍ਹਾ੍ ਪਠਾਨਕੋਟ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਰੋਜਗਾਰ ਸਹਾਇਤਾ ਕੇਂਦਰ ਖੋਲੇ ਗਏ ਹਨ। ਇਹ ਜਾਣਕਾਰੀ ਸ੍ਰੀ ਗੁਰਮੇਲ ਸਿੰਘ ਜਿ਼ਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਵਿੱਚ ਵੱਖਵੱਖ ਬੀ.ਡੀ.ਪੀ.ਓ. ਦਫਤਰਾਂ ਤੋਂ ਆਏ ਹੋਏ ਨੁਮਾਇੰਦਿਆਂ ਨੂੰ ਰੋਜਗਾਰ ਸਹਾਇਤਾ ਸਬੰਧੀ ਟੇ੍ਰਨਿੰਗ ਮੁਹੱਈਆ ਕਰਵਾਉਣ ਮੌਕੇ ਦਿੱਤੀ।
ਉਨ੍ਹਾਂ ਨੇ ਇਸ ਟੇ੍ਰਨਿੰਗ ਵਿਚ ਵੱਖਵੱਖ ਬਣਾਏ ਗਏ ਲਿੰਕਸ ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀ ਨੂੰ PGRKAM ਤੇ ਕਿਵੇਂ ਰਜਿਸਟਰ ਕਰਨਾਂ, ਜੇਕਰ ਕੋਈ ਪ੍ਰਾਰਥੀ ਅਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਡਾਟਾ ਕਿਵੇਂ ਲਿੰਕ ਤੇ ਰਜਿਸਟਰ ਕਰਨਾ ਇਸ ਤਰ੍ਹਾਂ ਲੇਬਰ ਰਜਿਸ਼ਟਰੇਸਨ ਕਰਨ ਲਈ ਵੀ ਟੇ੍ਰਨਿੰਗ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਜਿਸ ਤਹਿਤ ਰੋਜਗਾਰ ਵਿਭਾਗ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜਗਾਰ ਮੁਹੱਈਆ ਕਰਵਾਉਣ ਦੇ ਮੌਕੇ ਉਪਲਬੱਧ ਹੋਣਗੇਇਸ ਮੌਕੇ ਤੇ ਸ੍ਰੀ ਗੁਰਮੇਲ ਸਿੰਘ ਜਿ਼ਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਅਫਸਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬਲਾਕ ਵਿਚ ਪੈਂਦੇ ਬੀ.ਡੀ.ਪੀ.ਓ ਦਫਤਰ ਵਿਖੇ ਜਾ ਕੇ ਰੋਜ਼ਗਾਰ ਸਹਾਇਤਾ ਲੈਣ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।
ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਣ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਰਕੇਸ਼ ਕੁਮਾਰ ਪਲੇਸਮੈਂਟ ਅਫਸਰ, ਸ੍ਰੀਮਤੀ ਸਿਵਾਲੀ ਸ਼ਰਮਾ ਕੰਪਿਉਟਰ ਅਪਰੇਟਰ ਪਠਾਨਕੋਟ, ਅਭਿਨਾਸ਼ ਮੰਗੋਤਰਾ ਕੰਪਿਉਟਰ ਅਪਰੇਟਰ ਨਰੋਟ ਜੈਮਲ ਸਿੰਘ, ਵਿਸ਼ਾਲ ਮਨਹਾਸ ਪੰਚਾਇਤ ਸੈਕਟਰੀ ਸੁਜਾਨਪੁਰ, ਕੁਲਵਿੰਦਰ ਸਿੰਘ ਸੰਮਤੀ ਕਲਰਕ ਧਾਰਕਲਾਂ, ਬਲਵਿੰਦਰ ਸਿੰਘ ਸੰਮਤੀ ਕਲਰਕ ਬਮਿਆਲ, ਸੰਦੀਪ ਕੁਮਾਰ ਕੰਪਿਉਟਰ ਅਪਰੇਟਰ ਘਰੋਟਾ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp