72 ਸੈਪਲਾਂ ਵਿਚੋਂ 50 ਸਬ-ਸਟੈਂਡਰਡ ਪਾਏ ਗਏ-12 ਸੈਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ
ਗੁਰਦਾਸਪੁਰ, 23 ਜੂਨ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਬੁੱਤਾਂ ਵਾਲੀ ਗਲੀ, ਕੈਲਾਸ਼ ਇਨਕਲੇਵ, ਰਾਮ ਸ਼ਰਨਮ ਕਾਲੋਨੀ, ਰੁਲੀਆ ਰਾਮ ਕਾਲੋਨੀ ਗੁਰਦਾਸਪੁਰ ਵਿਚੋਂ 72 ਦੁੱਧ ਦੇ ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ। ਜਿਨਾਂ ਵਿਚੋਂ 50 ਸਬ-ਸਟੈਂਡਰਡ ਪਾਏ ਗਏ। 12 ਸੈਂਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ।
ਡਿਪਟੀ ਡਾਇਕੈਰਟਰ ਡੇਅਰੀ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਦੁੱਧ ਦੀ ਟੈਸਟਿਗੰ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਵਿਰੁੱਧ ਸਖਤਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਮੁਹੱਲਾ ਨਿਵਾਸੀਆਂ ਨੂੰ ਚੰਗੇ ਕਿਰਦਾਰ ਵਾਲੇ ਦੋਧੀਆਂ/ਜਾਣ ਪਛਾਣ ਵਾਲੇ ਪਸ਼ੂ ਪਾਲਕਾਂ ਤੋ ਜਾਂ ਪੈਕਟਾਂ ਵਾਲੇ ਦੁੱਧ ਦੀ ਖਰੀਦ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਵੱਖ-ਵੱਖ ਵਾਰਡਾਂ/ਮੁਹੱਲਿਆਂ ਵਿਚ ਸੈਂਪਲ ਲਏ ਜਾਣਗੇ।
ਉਨਾਂ ਕਿਹਾ ਕਿ ਕਿਸੇ ਸ਼ਹਿਰ ਵਾਸੀ/ਵਿਅਕਤੀ ਨੂੰ ਜੇਕਰ ਦੁੱਧ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਤੋਰ ‘ਤੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲਾ ਪ੍ਰਬੰਧੀ ਕੰਪਲੈਕਸ, ਬਲਾਕ ਬੀ-ਚੋਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਕਿਸੇ ਵੀ ਕੰਮ ਵਾਲ ਦਿਨ ਸਵੇਰੇ 9 ਵਜੋ ਤੋਂ 11 ਵਜੇ ਤਕ ਦੁੱਧ ਟੈਸਟ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01874-220163 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp