ਦਸੂਹਾ / ਹੁਸਿਆਰਪੁਰ 23 ਜੂਨ : ( ਚੌਧਰੀ ) : ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵਲੋਂ ਰਾਸ਼ਟਰੀ ਵੈਬੀਨਾਰ ਨੈਨੋਕੇਟਾਲਿਸਸ ਅਤੇ ਇਸ ਦੇ ਜੈਵਿਕ ਸੰਸਲੇਸ਼ਣ ਦੇ ਤਾਜਾ ਰੁਝਾਨਾਂ ਤੇ ਖੋਜ ਵਿਸ਼ੇ ਉਪਰ ਕਰਵਾਇਆ ਗਿਆ।ਇਸ ਵੈਬੀਨਾਰ ਦੇ ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਸਾਇੰਟਿਸਟ ਅਤੇ ਮੁਖੀ ਨਿਊਟਰਲ ਪ੍ਰੋਡਕਟ ਕੈਮਿਸਟਰੀ ਐਂਡ ਪ੍ਰੋਸੈਸ ਡਿਵੈਲਪਮੈਂਟ ਡਿਵੀਜਨ, ਸੀ.ਐਸ.ਆਈ.ਆਰ-ਇੰਸਟੀਚਿਊਟ ਆਫ ਹਿਮਾਲਿਅਨ ਬਾਇਰਸੋਰਸ ਟੈਕਨਾਲੌਜੀ ਪਾਲਮਪੁਰ (ਐਚ.ਪੀ) ਸਨ।
ਪ੍ਰਿੰਸੀਪਲ ਡਾ.ਅਮਰਦੀਪ ਗੁਪਤਾ ਨੇ ਕੈਮਿਸਟਰੀ ਵਿਭਾਗ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਚਰਚਾ ਕਰਦਿਆਂ ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਤੇ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਵਿਦਵਾਨਾਂ ਨੂੰ ਜੀ ਆਇਆ ਕਿਹਾ।ਡਾ. ਗਿਰੀਸ਼ ਕੁਮਾਰ ਨੇ ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਦੀ ਸ਼ਖਸੀਅਤ ਅਤੇ ਅਕਾਦਮਿਕ ਪ੍ਰਾਪਤੀਆਂ ਅਤੇ ਖੋਜ ਕਾਰਜਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਨੇ ਨੈਨੋਕੇਟਾਲਿਸਟ ਬਾਰੇ ਜਾਣਕਾਰੀ ਦਿੰਦਿਆਂ ਨੈਨੋਕੇਟਾਲਿਸਟ ਬਣਾਉਣ ਦੇ ਢੰਗਾ ਤਰੀਕਿਆਂ, ਜੈਵਿਕ ਸੰਸਲੇਸਣ ਵਿੱਚ ਇਸ ਦੇ ਉਪਯੋਗ ਕਾਰਬਨ ਮਨੋਅਕਸਾਇਡ ਅਤੇ ਕਾਰਬਨ ਡਾਈਔਕਸਾਈਡ ਦੇ ਨਿਰਧਾਰਕ ਦੀ ਪ੍ਰਕਿਰਿਆ ਵਿੱਚ ਨੈਨੋਕੇਟਾਲਿਸਟ ਦੇ ਉਪਯੋਗ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਇਸ ਲੈਕਚਰ ਤੋਂ ਬਾਅਦ ਡਾ. ਸ਼ੋਭਨਾ ਪਾਂਡੂਚੇਰੀ, ਪ੍ਰੋਫੈਸਰ ਤੰਨੂੰ ਮਹਾਜਨ (ਡੀ.ਏ.ਵੀ. ਕਾਲਜ, ਜਲੰਧਰ), ਡਾ. ਸਚਿਨ ਰਾਣਾ ਤੇ ਪ੍ਰੋ. ਨਾਜੁਕ ਡੋਗਰਾ (ਡੀ.ਏ.ਵੀ. ਯੂਨੀਵਰਸਿਟੀ, ਜਲੰਧਰ) ਨੇ ਬਹਿਸ ਵਿੱਚ ਹਿਸਾ ਲਿਆ।ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਨੇ ਉਨ੍ਹਾਂ ਦੇ ਕੀਤੇ ਪ੍ਰਸ਼ਨਾਂ ਦੇ ਬਾਖੂਬੀ ਜਵਾਬ ਦਿੱਤੇ।ਇਸ ਵੈਬੀਨਾਰ ਵਿੱਚ 105 ਭਾਗੀਦਾਰਾਂ ਨੇ ਹਿੱਸਾ ਲਿਆ।ਇਸ ਵੈਬੀਨਾਰ ਦੇ ਅੰਤ ਵਿੱਚ ਡਾ. ਰਾਜੇਸ਼ ਕੁਮਾਰ ਨੇ ਪ੍ਰਮੁੱਖ ਵਕਤਾ ਡਾ. ਪ੍ਰਲਯ ਦਾਸ ਤੇ ਇਸ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ।ਇਸ ਵੈਬੀਨਾਰ ਸਮੁੱਕੀ ਰੂਪ-ਰੇਖਾ ਵਿਭਾਗ ਦੇ ਮੁਖੀ ਪ੍ਰੋ. ਕਮਲ ਕਿਸ਼ੋਰ ਨੇ ਉਲੀਕੀ।ਇਸ ਵੈਬੀਨਾਰ ਦੇ ਆਯੋਜਨ ਵਿਚ ਪ੍ਰੋ. ਖੁਸ਼ਬੂ ਅਤੇ ਪ੍ਰੌ. ਦਰਮਿੰਦਰ ਸ਼ਰਮਾ ਨੇ ਯੋਗਦਾਨ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp