ਬਿਜਲੀ, ਆਵਾਜਾਈ (ਟਰਾਂਸਪੋਰਟ) ਸੇਵਾਵਾਂ, ਬੈਕਿੰਗ ਹਾਊਸਿੰਗ ਅਤੇ ਫਾਈਨਾਂਸ, ਸਿੱਖਿਆ, ਬੁਢਾਪਾ ਅਤੇ ਵਿਧਵਾ ਪੈਨਸ਼ਨ ਆਦਿ ਸਬੰਧੀ ਦਿੱਤੀ ਜਾ ਸਕਦੀ ਹੈ ਦਰਖਾਸਤ
ਗੁਰਦਾਸਪੁਰ, 24 ਜੂਨ ( ਅਸ਼ਵਨੀ ) : ਮੈਡਮ ਰਮੇਸ਼ ਕੁਮਾਰੀ, ਜ਼ਿਲਾ ਅਤੇ ਸ਼ੈਸਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਅਥਰਾਟੀ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਥਾਈ ਲੋਕ ਅਦਾਲਤ ਰਾਹੀਂ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਮੈਡਮ ਰਾਣਾ ਕੰਵਰਦੀਪ ਕੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਰਾਟੀ ਵਲੋਂ ਜਨ ਉਪਯੋਗੀ ਸੇਵਾਵਾਂ ਨਾਲ ਸਬੰਧਿਤ ਝਗੜਿਆਂ/ਮਸਲਿਆਂ ਦਾ ਨਿਪਟਾਰਾ ਕਰਨ ਲਈ ਪੰਜਾਬ ਦੇ ਹਰੇਕ ਜਿਲੇ ਵਿਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਦਾ ਗਠਨ ਕੀਤਾ ਗਿਆ ਹੈ। ਜਿਥੇ ਪੀੜਤ ਵਿਅਕਤੀ ਜਾਂ ਸਰਵਿਸ ਪ੍ਰਵਾਈਡਰ ਦੋਵਾਂ ਵਿਚ ਕੋਈ ਵੀ ਵਿਅਕਤੀ ਹੇਠ ਦਿੱਤੀਆਂ ਜਨ –ਉਪਯੋਗੀ ਸੇਵਾਵਾਂ ਨਾਲ ਸਬੰਧਿਤ ਮਸਲਿਆਂ ਦਾ ਹੱਲ ਕਰਵਾਉਣ ਲਈ ਦਰਖਾਸਤ ਦੇ ਸਕਦਾ ਹੈ।
ਉਨਾਂ ਅੱਗੇ ਦੱਸਿਆ ਕਿ ਬਿਜਲੀ ਸੇਵਾਵਾਂ, ਆਵਾਜਾਈ (ਟਰਾਂਸਪੋਰਟ) ਸੇਵਾਵਾਂ, ਬੈਕਿੰਗ ਹਾਉਸਿੰਗ ਅਤੇ ਫਾਈਨਾਂਸ ਸੇਵਾਵਾਂ, ਬੀਮਾ ਸੇਵਾਵਾਂ, ਕੁਦਰਤੀ ਸਾਧਨਾਂ ਦੀ ਸੁਰੱਖਿਆ, ਸਿੱਖਿਆ ਸੇਵਾਵਾਂ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ,ਡਿਪੂ ਸੇਵਾਵਾਂ,ਮੈਰਿਜ ਰਜਿਸ਼ਟਰੇਸ਼ਨ ਸੇਵਾਵਾਂ,ਹਸਪਤਾਲ ਜਾਂ ਡਿਸਪੈਂਸਰੀਆਂ,ਪਾਣੀ ਸਪਲਾਈ ਅਤੇ ਸੀਵਰੇਜ ਸੇਵਾਵਾਂ,ਡਾਕ-ਤਾਰ,ਟੈਲੀਗ੍ਰਾਫ ਜਾਂ ਟੈਲੀਫੋਨ ਸੇਵਾਵਾਂ, ਐਲ.ਪੀ.ਜੀ.ਗੈਸ ਸੇਵਾਵਾਂ, ਈਮੀਗ੍ਰੇਸ਼ਨ ਸੇਵਾਵਾਂ, ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਬੀ.ਪੀ.ਐਲ ਕਾਰਡ, ਸ਼ਗਨ ਸਕੀਮ ਅਤੇ ਬੇਰੁਜ਼ਗਾਰੀ ਭੱਤਾ ਸੇਵਾਵਾਂ, ਜਨਮ ਅਤੇ ਮੌਤ ਸਰਟੀਫਿਕੇਟ ਸੇਵਾਵਾਂ ਅਤੇ ਵਹੀਕਲ ਰਜਿਸ਼ਟਰੇਸਨ, ਡਰਾਈਵਿੰਗ ਲਾਇਸੈਂਸ ਸੇਵਾਵਾਂ ਸ਼ਾਮਿਲ ਹਨ।
ਉਨਾਂ ਅੱਗੇ ਦੱਸਿਆ ਕਿ ਉਪਰੋਕਤ ਸੇਵਾਵਾਂ ਨਾਲ ਸਬੰਧਿਤ ਅਜਿਹੇ ਝਗੜੇ/ ਸ਼ਿਕਾਇਤਾਂ/ਵਿਵਾਦ ਜਿਹੜੇ ਅਦਾਲਥਾਂ ਵਿਚ ਲੰਬਿਤ ਨਹੀਂ ਹਨ ਸਬੰਧੀ ਦਰਖਾਸਤ ਸਾਦੇ ਕਾਗਜ਼ ‘ਤੇ ਲਿਖ ਕੇ ਚੇਅਰਮੈਨ, ਸਤਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਨੂੰ ਪੇਸ਼ ਕਰਨੀ ਹੁੰਦੀ ਹੈ ਅਤੇ ਲੋਕ ਅਦਾਲਤ ਵਿਚ 01 ਕਰੋੜ ਰੁਪਏ ਤੋਂ ਘੱਟ ਦੇ ਝਗੜੇ/ ਮੁੱਦੇ ਉਠਾਏ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਸਥਾਈ ਲੋਕ ਅਦਾਲਤ ਦੇ ਲਾਭ ਹਨ। ਜਿਵੇਂ ਕਿ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ। ਇਸ ਦੇ ਪੈਸਲੇ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਹੈ।
ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਕਮਰਾ ਨੰਬਰ 105, ਪਹਿਲੀ ਮੰਜ਼ਿਲ,ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਜਾਂ ਸਕੱਤਰ-ਕਮ -ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸੀ.ਜੀ.ਐਮ,ਕਮਰਾ ਨੰਬਰ 104, ਪਹਿਲੀ ਮੰਜ਼ਿਲ, ਜਿਲਾ ਕੋਰਟ ਕੰਪਲੈਕਸ, ਗੁਰਦਾਸਪੁਰ ਵਿਖੇ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਏ.ਡੀ.ਐਰ ਸੈਂਟਰ-ਸਹਿਤ ਫਰੰਟ ਆਫਿਸ, ਗੁਰਦਾਸਪੁਰ ਦੇ ਫੋਨ ਨੰਬਰ 01874-240369 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈ ਮੇਲ-dlsa.gsp@pulsa.gov.in ,ਟੋਲ ਫ੍ਰੀ ਹੈਲਪਲਾਈਨ ਨੰਬਰ 1968 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp